ਜਿੰਮੀ ਸ਼ੇਰਗਿੱਲ ਨੂੰ ਜਾਨਵਰਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ, ਜਾਨਵਰਾਂ ਨੂੰ ਖਾਣਾ ਖੁਆਉਂਦੇ ਆਏ ਨਜ਼ਰ

ਜਿੰਮੀ ਸ਼ੇਰਗਿੱਲ ਜਿੱਥੇ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਉੱਥੇ ਹੀ ਉਹ ਆਪਣੇ ਬਿਹਤਰੀਨ ਸੁਭਾਅ ਦੇ ਲਈ ਵੀ ਜਾਣੇ ਜਾਂਦੇ ਹਨ । ਇਨੀਂ ਦਿਨੀਂ ਉਹ ਆਪਣੀ ਇੱਕ ਵੈੱਬ ਸੀਰੀਜ਼ ਨੂੰ ਲੈ ਕੇ ਚਰਚਾ ‘ਚ ਹਨ ।

Reported by: PTC Punjabi Desk | Edited by: Shaminder  |  August 14th 2023 04:28 PM |  Updated: August 14th 2023 04:28 PM

ਜਿੰਮੀ ਸ਼ੇਰਗਿੱਲ ਨੂੰ ਜਾਨਵਰਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ, ਜਾਨਵਰਾਂ ਨੂੰ ਖਾਣਾ ਖੁਆਉਂਦੇ ਆਏ ਨਜ਼ਰ

ਜਿੰਮੀ ਸ਼ੇਰਗਿੱਲ (Jimmy Sheirgill) ਜਿੱਥੇ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਉੱਥੇ ਹੀ ਉਹ ਆਪਣੇ ਬਿਹਤਰੀਨ ਸੁਭਾਅ ਦੇ ਲਈ ਵੀ ਜਾਣੇ ਜਾਂਦੇ ਹਨ । ਇਨੀਂ ਦਿਨੀਂ ਉਹ ਆਪਣੀ ਇੱਕ ਵੈੱਬ ਸੀਰੀਜ਼ ਨੂੰ ਲੈ ਕੇ ਚਰਚਾ ‘ਚ ਹਨ ।ਜਿਸ ਦਾ ਟੀਜ਼ਰ ਵੀ ਉਨ੍ਹਾਂ ਨੇ ਬੀਤੇ ਦਿਨੀਂ ਸਾਂਝਾ ਕੀਤਾ ਸੀ । ਇਸ ਦੇ ਨਾਲ ਹੀ ਹੋਰ ਵੀ ਕਈ ਪ੍ਰੋਜੈਕਟ ‘ਚ ਉਹ ਨਜ਼ਰ ਆਉਣ ਵਾਲੇ ਹਨ ।

ਹੋਰ ਪੜ੍ਹੋ :  ਆਪਣੀ ਪਤਨੀ ਨੂੰ ਇਹ ਕੰਮ ਕਰਦਾ ਨਹੀਂ ਵੇਖ ਸਕਦੇ ਆਰੀਆ ਬੱਬਰ, ਸਾਂਝਾ ਕੀਤਾ ਵੀਡੀਓ

ਜਿੰਮੀ ਸ਼ੇਰਗਿੱਲ ਦਾ ਵੀਡੀਓ ਹੋਇਆ 

ਜਿੰਮੀ ਸ਼ੇਰਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋi ਕ ਜਿੰਮੀ ਸ਼ੇਰਗਿੱਲ ਜਾਨਵਰਾਂ ਨੂੰ ਖਾਣਾ ਖੁਆਉਂਦੇ ਹੋਏ ਦਿਖਾਈ ਦੇ ਰਹੇ ਹਨ । ਪਹਿਲਾਂ ਉਹ ਕੁਝ ਕੁੱਤਿਆਂ ਨੂੰ ਬਿਸਕੁਟ ਖੁਆਉਂਦੇ ਹਨ ਅਤੇ ਇਸ ਤੋਂ ਬਾਅਦ ਉਹ ਕੁਝ ਕੁ ਬਾਂਦਰਾਂ ਨੂੰ ਫਲ ਅਤੇ ਛੋਲੇ ਖੁਆਉਂਦੇ ਦਿਖਾਈ ਦਿੰਦੇ ਹਨ ।ਜਿੰਮੀ ਸ਼ੇਰਗਿੱਲ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।

 

ਜਿੰਮੀ ਸ਼ੇਰਗਿੱਲ ਦਾ ਵਰਕ ਫਰੰਟ 

ਜਿੰਮੀ ਸ਼ੇਰਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦੀਆਂ ਫ਼ਿਲਮਾਂ ‘ਸ਼ਰੀਕ’, ‘ਦਾਣਾ ਪਾਣੀ’, ‘ਮੰਨਤ’, ‘ਮੁੰਡੇ ਯੂ ਕੇ’ ਦੇ ਸਣੇ ਕਈ ਫ਼ਿਲਮਾਂ ਹਨ । ਜਿਨ੍ਹਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । 

 

 

 

- PTC PUNJABI


Popular Posts