Sid-Kiara: ਕਿਆਰਾ ਅਡਵਾਨੀ ਨੇ ਪਤੀ ਸਿਧਾਰਥ ਮਲੋਹਤਰਾ ਨਾਲ ਮਨਾਇਆ ਪਹਿਲਾ ਕਰਵਾਚੌਥ, ਤਸਵੀਰਾਂ ਹੋਈਆਂ ਵਾਇਰਲ

ਕਿਆਰਾ ਅਡਵਾਨੀ (Kiara Advani) ਤੇ ਸਿਧਾਰਥ ਮਲਹੋਤਰਾ (Siddharth Malhotra) ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਪਸੰਦੀਦਾ ਜੋੜਿਆਂ ਚੋਂ ਇੱਕ ਹਨ। ਸਟਾਰ ਕਪਲ ਨੇ ਇਸੇ ਸਾਲ ਫਰਵਰੀਨ 'ਚ ਵਿਆਹ ਕੀਤਾ ਸੀ। ਹਾਲ ਹੀ 'ਚ ਇਸ ਜੋੜੀ ਨੇ ਆਪਣਾ ਪਹਿਲਾ ਕਰਵਾਚੌਥ ਸੈਲੀਬ੍ਰੇਟ ਕੀਤਾ। ਕੁਝ ਸਮਾਂ ਪਹਿਲਾਂ, ਸਿਧਾਰਥ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਇਕੱਠੇ ਇਸ ਖਾਸ ਦਿਨ ਨੂੰ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

Written by  Pushp Raj   |  November 02nd 2023 01:18 PM  |  Updated: November 02nd 2023 01:18 PM

Sid-Kiara: ਕਿਆਰਾ ਅਡਵਾਨੀ ਨੇ ਪਤੀ ਸਿਧਾਰਥ ਮਲੋਹਤਰਾ ਨਾਲ ਮਨਾਇਆ ਪਹਿਲਾ ਕਰਵਾਚੌਥ, ਤਸਵੀਰਾਂ ਹੋਈਆਂ ਵਾਇਰਲ

Sid-Kiara 1st Karwa Chauth:  ਕਿਆਰਾ ਅਡਵਾਨੀ  (Kiara Advani) ਤੇ ਸਿਧਾਰਥ ਮਲਹੋਤਰਾ (Siddharth Malhotra) ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਪਸੰਦੀਦਾ ਜੋੜਿਆਂ ਚੋਂ ਇੱਕ ਹਨ। ਸਟਾਰ ਕਪਲ ਨੇ ਇਸੇ ਸਾਲ ਫਰਵਰੀਨ 'ਚ ਵਿਆਹ ਕੀਤਾ ਸੀ। ਹਾਲ ਹੀ 'ਚ ਇਸ ਜੋੜੀ ਨੇ ਆਪਣਾ ਪਹਿਲਾ ਕਰਵਾਚੌਥ ਸੈਲੀਬ੍ਰੇਟ ਕੀਤਾ। ਕੁਝ ਸਮਾਂ ਪਹਿਲਾਂ, ਸਿਧਾਰਥ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਇਕੱਠੇ ਇਸ ਖਾਸ ਦਿਨ ਨੂੰ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

ਕੁਝ ਸਮਾਂ ਪਹਿਲਾਂ, ਸਿਧਾਰਥ ਮਲਹੋਤਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਪਤਨੀ ਕਿਆਰਾ ਅਡਵਾਨੀ ਦੇ ਨਾਲ ਪਹਿਲੀ ਵਾਰ ਕਰਵਾ ਚੌਥ ਦੀ ਰਸਮ ਕਰਦੇ ਹੋਏ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ, ਕਿਆਰਾ ਅਤੇ ਸਿਧਾਰਥ ਨੂੰ ਲਾਲ ਰੰਗ ਦੇ ਪਹਿਰਾਵੇ ਵਿੱਚ ਦੇਖਿਆ ਜਾ ਸਕਦਾ ਹੈ ਕਿਉਂਕਿ ਜੋੜਾ ਇਕੱਠੇ ਇਸ ਮੌਕੇ ਦਾ ਜਸ਼ਨ ਮਨਾ ਰਿਹਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਸਿਧਾਰਥ ਮਲਹੋਤਰਾ ਨੇ ਲਿਖਿਆ, ''Blessed''। ਦੂਜੇ ਪਾਸੇ ਕਿਆਰਾ ਨੇ ਸਿਧਾਰਥ ਦੀ ਪੋਸਟ ਨੂੰ ਰੀ-ਸ਼ੇਅਰ ਕੀਤਾ ਅਤੇ ਲਿਖਿਆ, "To the Moon back"

ਇਸ ਪਿਆਰੇ ਜੋੜੇ ਨੇ ਆਪਣੇ ਕਰਵਾ ਚੌਥ ਦਿੱਖ ਲਈ ਲਗਭਗ ਗੂੜ੍ਹੇ ਰੰਗ ਦੇ ਕੱਪੜੇ ਚੁਣੇ। ਕਿਆਰਾ ਅਡਵਾਨੀ ਮੈਜੈਂਟਾ ਰੰਗ ਦੇ ਕਢਾਈ ਵਾਲੇ ਸੂਟ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ, ਜਦੋਂ ਕਿ ਉਸ ਦੇ ਪਤੀ ਸਿਧਾਰਥ ਮਲਹੋਤਰਾ ਨੇ ਗੂੜ੍ਹੇ ਰੰਗ ਦਾ ਕੁੜਤਾ ਪਾਇਆ ਸੀ।

ਹੋਰ ਪੜ੍ਹੋ: Happy Birthday Shah Rukh Khan: ਕਿੰਗ ਖਾਨ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਦੇਰ ਰਾਤ ਮੰਨਤ ਦੇ ਬਾਹਰ ਪੁੱਜੇ ਹਜ਼ਾਰਾਂ ਫੈਨਜ਼, ਅਦਾਕਾਰ ਨੇ ਫੈਨਜ਼ ਦਾ ਕੀਤਾ ਧੰਨਵਾਦ

ਸਿਡ-ਕਿਆਰਾ ਦੀ ਨਵੀਂ ਪੋਸਟ ਨੂੰ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਫੈਨਜ਼ ਅਦਾਕਾਰ ਦੀ ਪੋਸਟ 'ਤੇ ਕੁਮੈਂਟਸ ਤੇ ਲਾਈਕ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।  ਬਹੁਤ ਸਾਰੇ ਫੈਨਜ਼ ਨੇ ਜੋੜੇ ਨੂੰ ਉਨ੍ਹਾਂ ਦੇ ਰਿਸ਼ਤੇ ਅਤੇ ਖੁਸ਼ਹਾਲ ਵਿਆਹ ਲਈ ਵਧਾਈ ਦਿੱਤੀ। ਇੱਕ ਪ੍ਰਸ਼ੰਸਕ ਨੇ ਹਾਰਟ ਵਾਲੇ ਇਮੋਜੀ ਨਾਲ ਕਮੈਂਟ ਕਰਦੇ ਹੋਏ ਲਿਖਿਆ, "ਕੌਫੀ ਵਿਦ ਕਰਨ ਤੋਂ ਬਚੋ।" ਜਦੋਂ ਕਿ ਦੂਜੇ ਨੇ ਕਿਹਾ: "ਇਹ ਬਹੁਤ ਪਿਆਰਾ ਕਪਲ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਇੰਨੀ ਖੂਬਸੂਰਤ, ਇੰਨੀ ਖੂਬਸੂਰਤ, ਜੋੜੀ ਵਾਹ।"

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network