ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵਕੇਸ਼ਨਸ 'ਤੇ ਰਵਾਨਾ ਹੋਏ 'ਲਵ ਬਰਡਜ਼' ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ

written by Pushp Raj | December 29, 2022 12:13pm

Kiara Advani & Sidharth Malhotra Malhotra New year celebration: ਸਾਲ 2022 ਆਪਣੇ ਆਖ਼ਰੀ ਪੜਾਅ 'ਤੇ ਪਹੁੰਚ ਚੁੱਕਾ ਹੈ। ਅਜਿਹੇ 'ਚ ਲੋਕ ਜਲਦ ਹੀ ਨਵੇਂ ਸਾਲ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਹੇ ਹਨ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸੈਲਬਸ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵੱਖ-ਵੱਖ ਥਾਵਾਂ 'ਤੇ ਰਵਾਨਾ ਹੋ ਰਹੇ ਹਨ। ਹਾਲ ਹੀ ਵਿੱਚ ਬਾਲੀਵੁੱਡ ਦੀ ਮਸ਼ਹੂਰ ਜੋੜੀ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ।

image Source : Instagram

ਬਾਲੀਵੁੱਡ ਦੇ ਸਭ ਤੋਂ ਪਿਆਰੇ 'ਲਵ ਬਰਡਜ਼' ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੂੰ ਪੈਪਰਾਜ਼ੀਸ ਵੱਲੋਂ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਦੋਵੇਂ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਮਾਲਦੀਵ ਗਏ ਹਨ। ਦੋਵੇਂ ਇੱਕਠੇ ਨਵੇਂ ਸਾਲ ਦਾ ਸਵਾਗਤ ਕਰਨਗੇ।

ਹਾਲਾਂਕਿ ਅਜੇ ਤੱਕ ਇਸ ਜੋੜੀ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ, ਪਰ ਉਨ੍ਹਾਂ ਦੇ ਰਿਲੇਸ਼ਨਸ਼ਿਪ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਹੁਣ ਜਦੋਂ ਦੋਵਾਂ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ ਤਾਂ ਇਹ ਚਰਚਾ ਹੋਰ ਤੇਜ਼ ਹੋ ਗਈ ਹੈ।

image Source : Instagram

ਕਿਆਰਾ ਅਤੇ ਸਿਧਾਰਥ ਦੋਵੇਂ ਮਾਲਦੀਵ ਵਿਖੇ ਨਵੇਂ ਸਾਲ ਦਾ ਜਸ਼ਨ ਮਨਾਉਣਗੇ ਤੇ ਸਮੁੰਦਰ ਦੀਆਂ ਲਹਿਰਾਂ ਨਾਲ ਨਵੇਂ ਸਾਲ ਦਾ ਸਵਾਗਤ ਕਰਨਗੇ।

ਜੇਕਰ ਦੋਹਾਂ ਦੇ ਏਅਰਪੋਰਟ ਲੁੱਕਸ ਦੀ ਗੱਲ ਕੀਤੀ ਜਾਵੇ ਤਾਂ ਸਿਧਾਰਥ ਲਾਲ ਰੰਗ ਦੀ ਸਵੈਟ-ਸ਼ਰਟ ਤੇ ਬਲੈਕ ਟਰਾਊਜ਼ਰ 'ਚ ਬੇਹੱਦ ਸਮਾਰਟ ਲੱਗ ਰਹੇ ਸੀ। ਜਦੋਂ ਕਿ ਕਿਆਰਾ ਨੇ ਹਲਕੇ ਨੀਲੇ ਰੰਗ ਦੀ ਜੀਨਸ ਅਤੇ ਇੱਕ ਸੀ ਗ੍ਰੀਨ ਰੰਗ ਦੇ ਕ੍ਰੌਪ ਟਾਪ ਪਾਇਆ ਹੋਇਆ ਸੀ ਤੇ ਇਸ ਦੇ ਨਾਲ ਸਿਰ 'ਤੇ ਸਟਾਈਲਿਸ਼ ਕੈਪ ਵੀ ਪਹਿਨੀ ਹੋਈ ਸੀ। ਇਸ ਦੌਰਾਨ ਨੋ ਮੇਅਕਪ ਲੁੱਕਸ ਦੇ ਵਿੱਚ ਵੀ ਕਿਆਰਾ ਬਹੁਤ ਖੂਬਸੂਰਤ ਲੱਗ ਰਹੀ ਸੀ। ਕਿਆਰਾ ਦਾ ਇਹ ਲੁੱਕ ਕਾਫੀ ਕੂਲ ਲੱਗ ਰਿਹਾ ਸੀ।

image Source : Instagram

ਹੋਰ ਪੜ੍ਹੋ: ਗਾਇਕ ਰੇਸ਼ਮ ਸਿੰਘ ਅਨਮੋਲ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਕੀਤੀ ਲੰਗਰ ਸੇਵਾ

ਫੈਨਜ਼ ਇਨ੍ਹਾਂ ਦੋਹਾਂ ਦੀਆਂ ਏਅਰਪੋਰਟ ਲੁੱਕਸ ਵਾਲੀ ਤਸਵੀਰਾਂ ਤੇ ਵੀਡੀਓਜ਼ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਵੀਡੀਓ 'ਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਨ੍ਹਾਂ ਚੋਂ ਜ਼ਿਆਦਾਤਰ ਫੈਨਜ਼ ਇਸ ਜੋੜੀ ਕੋਲੋਂ ਵਿਆਹ ਕਰਵਾਉਣ ਬਾਰੇ ਸਵਾਲ ਪੁੱਛਦੇ ਨਜ਼ਰ ਆਏ ਤੇ ਕਈਆਂ ਨੇ ਇਸ ਜੋੜੀ ਨੂੰ ਬੇਹੱਦ ਕਿਊਟ ਤੇ ਖੂਬਸੂਰਤ ਜੋੜੀ ਦੱਸਿਆ।

 

View this post on Instagram

 

A post shared by Viral Bhayani (@viralbhayani)

You may also like