Karwa Chauth 2023: ਪਰਿਣੀਤੀ ਚੋਪੜਾ ਤੇ ਕਿਆਰਾ ਅਡਵਾਨੀ ਸਣੇ ਬਾਲੀਵੁੱਡ ਦੀਆਂ ਇਹ ਅਭਿਨੇਤਰੀਆਂ ਮਨਾਉਣਗੀਆਂ ਆਪਣਾ ਪਹਿਲਾ ਕਰਵਾ ਚੌਥ

ਆਥੀਆ ਸ਼ੈੱਟੀ ਅਤੇ ਕਿਆਰਾ ਅਡਵਾਨੀ ਸਾਲ 2023 ਦੀ ਸ਼ੁਰੂਆਤ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ, ਜਦੋਂ ਕਿ ਹਾਲ ਹੀ 'ਚ ਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਬਹੁਤ ਧੂਮਧਾਮ ਨਾਲ ਵਿਆਹ ਕੀਤਾ ਹੈ। ਇਸ ਸਾਲ ਇਹ ਅਭਿਨੇਤਰਿਆਂ ਆਪਣਾ ਪਹਿਲਾ ਕਰਵਾਚੌਥ ਮਨਾਉਣ ਜਾ ਰਹੀਆਂ ਹਨ।

Written by  Pushp Raj   |  October 31st 2023 12:29 PM  |  Updated: October 31st 2023 12:29 PM

Karwa Chauth 2023: ਪਰਿਣੀਤੀ ਚੋਪੜਾ ਤੇ ਕਿਆਰਾ ਅਡਵਾਨੀ ਸਣੇ ਬਾਲੀਵੁੱਡ ਦੀਆਂ ਇਹ ਅਭਿਨੇਤਰੀਆਂ ਮਨਾਉਣਗੀਆਂ ਆਪਣਾ ਪਹਿਲਾ ਕਰਵਾ ਚੌਥ

Karwa Chauth 2023: ਬਾਲੀਵੁੱਡ ਅਭਿਨੇਤਰੀਆਂ ਲਈ ਸਾਲ 2023  ਬਹੁਤ ਖਾਸ ਰਿਹਾ ਹੈ। ਬਾਲੀਵੁੱਡ 'ਚ ਵਿਆਹਾਂ ਦਾ ਸਿਲਸਿਲਾ ਇਸ ਸਾਲ ਦੀ ਸ਼ੁਰੂਆਤ ਤੋਂ ਸ਼ੁਰੂ ਹੋਇਆ ਸੀ ਤੇ ਪਿਛਲੇ ਮਹੀਨੇ ਤੱਕ ਜਾਰੀ ਰਿਹਾ। ਆਥੀਆ ਸ਼ੈੱਟੀ ਅਤੇ ਕਿਆਰਾ ਅਡਵਾਨੀ ਸਾਲ 2023 ਦੀ ਸ਼ੁਰੂਆਤ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ, ਜਦੋਂ ਕਿ ਹਾਲ ਹੀ 'ਚ ਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਬਹੁਤ ਧੂਮਧਾਮ ਨਾਲ ਵਿਆਹ ਕੀਤਾ ਹੈ। ਇਸ ਸਾਲ ਇਹ ਅਭਿਨੇਤਰਿਆਂ ਆਪਣਾ ਪਹਿਲਾ ਕਰਵਾਚੌਥ (Karwa Chauth)ਮਨਾਉਣ ਜਾ ਰਹੀਆਂ ਹਨ। 

ਇਸ ਸਾਲ ਦਾ ਕਰਵਾ ਚੌਥ ਉਨ੍ਹਾਂ 5 ਅਭਿਨੇਤਰੀਆਂ ਲਈ ਬਹੁਤ ਖਾਸ ਹੈ, ਜਿਨ੍ਹਾਂ ਦਾ ਇਸ ਸਾਲ ਅਤੇ ਪਿਛਲੇ ਸਾਲ ਦੇ ਅੰਤ 'ਚ ਵਿਆਹ ਹੋਇਆ ਸੀ। ਇਹ ਅਭਿਨੇਤਰੀਆਂ ਆਪਣਾ ਪਹਿਲਾ ਕਰਵਾ ਚੌਥ ਮਨਾਉਣ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰ ਰਹੀਆਂ ਹਨ। ਤਾਂ ਆਓ ਦੱਸਦੇ ਹਾਂ ਕਿ ਇਹ ਕਰਵਾ ਚੌਥ ਕਿਸ ਲਈ ਖਾਸ ਹੋਣ ਵਾਲਾ ਹੈ।

ਪਰਿਣੀਤੀ ਚੋਪੜਾ 

'ਇਸ਼ਕਜ਼ਾਦੇ' ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਪਰਿਣੀਤੀ ਚੋਪੜਾ ਨੇ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਵਿਆਹ ਕੀਤਾ ਸੀ। ਇਹ ਅਭਿਨੇਤਰੀ ਆਪਣੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਆਪਣਾ ਪਹਿਲਾ ਕਰਵਾ ਚੌਥ ਮਨਾਉਣ ਜਾ ਰਹੀ ਹੈ।

ਕਿਆਰਾ ਅਡਵਾਨੀ 

 ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਹਨ। ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਹ ਜੋੜਾ ਇਸ ਸਾਲ 7 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ ਗਿਆ।

ਆਥੀਆ ਸ਼ੈੱਟੀ 

ਇਸ ਲਿਸਟ 'ਚ ਪਹਿਲਾ ਨਾਂ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਦਾ ਹੈ। ਆਥੀਆ ਸ਼ੈੱਟੀ ਨੇ ਇਸ ਸਾਲ 23 ਜਨਵਰੀ ਨੂੰ ਕ੍ਰਿਕਟਰ ਕੇਐਲ ਰਾਹੁਲ ਨਾਲ ਵਿਆਹ ਕੀਤਾ ਸੀ। ਇਹ ਅਦਾਕਾਰਾ ਦਾ ਪਹਿਲਾ ਕਰਵਾ ਚੌਥ ਹੈ ਅਤੇ ਉਹ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। 

ਸਵਰਾ ਭਾਸਕਰ 

'ਵੀਰੇ ਦੀ ਵੈਡਿੰਗ' ਅਤੇ 'ਰਾਂਝਨਾ' ਵਰਗੀਆਂ ਫਿਲਮਾਂ ਨਾਲ ਮਸ਼ਹੂਰ ਹੋਈ ਅਦਾਕਾਰਾ ਸਵਰਾ ਭਾਸਕਰ ਨੇ ਰਾਜਨੇਤਾ ਫਹਾਦ ਅਹਿਮਦ ਨਾਲ ਵਿਆਹ ਕੀਤਾ ਸੀ। 23 ਸਤੰਬਰ ਨੂੰ ਇਸ ਜੋੜੇ ਨੇ ਆਪਣੀ ਬੇਟੀ ਰਾਬੀਆ ਦਾ ਸਵਾਗਤ ਕੀਤਾ। 

ਹੋਰ ਪੜ੍ਹੋ: Karwa Chauth 2023 : ਕਰਵਾ ਚੌਥ 'ਤੇ ਕਦੋਂ ਹੋਣਗੇ ਚੰਨ ਦੇ ਦੀਦਾਰ, ਜਾਣੋ ਸਰਗੀ ਤੋਂ ਲੈ ਕੇ ਸ਼ੁੱਭ ਮਹੂਰਤ ਤੇ ਪੂਜਾ ਦੀ ਸਹੀ ਵਿਧੀ

ਹੰਸਿਕਾ ਮੋਟਵਾਨੀ 

ਸਾਊਥ ਦੀ ਮਸ਼ਹੂਰ ਅਦਾਕਾਰਾ ਹੰਸਿਕਾ ਮੋਟਵਾਨੀ ਨੇ ਪਿਛਲੇ ਸਾਲ ਦਸੰਬਰ 'ਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨਾਲ ਵਿਆਹ ਕੀਤਾ ਸੀ। ਅਭਿਨੇਤਰੀ ਨੇ ਆਪਣੇ ਬਚਪਨ ਦੇ ਦੋਸਤ ਦਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ। ਹੰਸਿਕਾ ਮੋਟਵਾਨੀ ਨੇ ਆਪਣੇ ਵਿਆਹ ਨੂੰ ਵੈੱਬ ਸੀਰੀਜ਼ 'ਚ ਵੀ ਬਦਲ ਦਿੱਤਾ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network