Mahhi Vij: ਕੋਰੋਨਾ ਪੌਜ਼ੀਟਿਵ ਹੋਈ ਮਾਹੀ ਵਿਜ ਨੇ ਧੀ ਲਈ ਲਿਖਿਆ ਭਾਵੁਕ ਨੋਟ, ਕਿਹਾ-'ਤਾਰਾ ਤੋਂ ਦੂਰ ਰਹਿਣਾ ਹੈ ਮੁਸ਼ਕਿਲ, ਉਸ ਦੀ ਆਵਾਜ਼ ਸੁਣ ਕੇ ਰੋਦੀ ਹਾਂ'
ਟੀਵੀ ਅਦਾਕਾਰਾ ਤੇ ਜੈਅ ਭਾਨੁਸ਼ਾਲੀ ਦੀ ਪਤਨੀ ਮਾਹੀ ਵਿਜ ਨੂੰ ਕੋਰੋਨਾ ਹੋ ਗਿਆ ਹੈ। ਹਾਲ ਹੀ 'ਚ ਉਸ ਨੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਸ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ, ਜਿਸ ਦੇ ਚੱਲਦੇ ਉਹ ਆਪਣੀ ਧੀ ਤਾਰਾ ਤੋਂ ਦੂਰ ਰਹਿ ਰਹੀ ਹੈ, ਜੋ ਕਿ ਉਸ ਲਈ ਬੇਹੱਦ ਮੁਸ਼ਕਿਲ ਹੈ।
Mahhi Vij: ਕੋਰੋਨਾ ਪੌਜ਼ੀਟਿਵ ਹੋਈ ਮਾਹੀ ਵਿਜ ਨੇ ਧੀ ਲਈ ਲਿਖਿਆ ਭਾਵੁਕ ਨੋਟ, ਕਿਹਾ-'ਤਾਰਾ ਤੋਂ ਦੂਰ ਰਹਿਣਾ ਹੈ ਮੁਸ਼ਕਿਲ, ਉਸ ਦੀ ਆਵਾਜ਼ ਸੁਣ ਕੇ ਰੋਦੀ ਹਾਂ'
Mahhi Vij tests Corona positive: ਦੇਸ਼ 'ਚ ਕੋਰੋਨਾ ਵਾਇਰਸ ਮੁੜ ਤੋਂ ਪੈਰ ਪਸਾਰ ਰਿਹਾ ਹੈ। ਪੂਜਾ ਭੱਟ ਤੋਂ ਬਾਅਦ ਇੱਕ ਹੋਰ ਅਦਾਕਾਰਾ ਇਸ ਲਾਗ ਦੀ ਚਪੇਟ ਵਿੱਚ ਆ ਗਈ ਹੈ। ਜੀ ਹਾਂ ਮੁੰਬਈ ਵਿੱਚ ਲਗਾਤਾਰ ਕੋਰੋਨਾ ਦੇ ਕੇਸ ਵੱਧ ਰਹੇ ਹਨ, ਹਾਲ ਹੀ ਵਿੱਚ ਪੂਜਾ ਭੱਟ ਤੋਂ ਬਾਅਦ ਮਸ਼ਹੂਰ ਟੀਵੀ ਐਂਕਰ ਜੈਅ ਭਾਨੁਸ਼ਾਲੀ ਦੀ ਪਤਨੀ ਤੇ ਟੀਵੀ ਅਦਾਕਾਰਾ ਮਾਹੀ ਵਿਜ ਨੂੰ ਵੀ ਕੋਰੋਨਾ ਹੋ ਗਿਆ ਹੈ। ਇਸ ਦੀ ਜਾਣਕਾਰੀ ਅਦਾਕਾਰਾ ਨੇ ਖ਼ੁਦ ਸ਼ੇਅਰ ਕੀਤੀ ਹੈ।

ਦੱਸ ਦਈਏ ਕਿ ਧੀ ਤਾਰਾ ਦੇ ਜਨਮ ਤੋਂ ਬਾਅਦ ਮਾਹੀ ਵਿਜ ਬੇਸ਼ਕ ਟੀਵੀ ਦੀ ਦੁਨੀਆ ਤੋਂ ਥੋੜਾ ਦੂਰ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਮਾਹੀ ਫੈਨਜ਼ ਨਾਲ ਆਪਣੀ ਜ਼ਿੰਦਗੀ ਨਾਲ ਜੁੜੇ ਹਰ ਅਪਡੇਟ ਸਾਂਝੇ ਕਰਦੀ ਹੈ।
ਹਾਲ ਹੀ ਵਿੱਚ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਨੇ ਦੱਸਿਆ ਕਿ ਉਸ ਨੇ ਸਿਹਤ ਖ਼ਰਾਬ ਹੋਣ ਦੇ ਚੱਲਦੇ ਟੈਸਟ ਕਰਵਾਏ ਸਨ, ਜਿਸ ਮਗਰੋਂ ਉਸ ਨੂੰ ਪਤਾ ਲੱਗਾ ਕਿ ਉਸ ਕੋਰੋਨਾ ਟੈਸਟ ਰਿਪੋਰਟ ਪੌਜ਼ੀਟਿਵ ਹੈ। ਕੋਰੋਨਾ ਸੰਕਰਮਿਤ ਹੋਣ ਦੇ ਚੱਲਦੇ ਉਸ ਨੂੰ ਆਪਣੀ ਨਿੱਕੀ ਜਿਹੀ ਧੀ ਤਾਰਾ ਤੋਂ ਦੂਰ ਰਹਿਣਾ ਪੈ ਰਿਹਾ ਹੈ।
ਵੀਡੀਓ ਦੇ ਵਿੱਚ ਮਾਹੀ ਅੱਗੇ ਕਹਿੰਦੀ ਹੈ ਕਿ ਹਰ ਮਾਂ ਲਈ ਉਹ ਸਮਾਂ ਬਹੁਤ ਮੁਸ਼ਕਿਲ ਹੁੰਦਾ ਹੈ ਜਦੋਂ ਉਸ ਨੂੰ ਆਪਣੇ ਬੱਚੇ ਤੋਂ ਦੂਰ ਰਹਿਣਾ ਪੈਂਦਾ ਹੈ। ਇਹ ਕੋਵਿਡ ਪਿਛਲੇ ਕੋਵਿਡ ਨਾਲੋਂ ਵੀ ਮਾੜਾ ਹੈ ਅਤੇ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਤੁਸੀਂ ਸੁਰੱਖਿਅਤ ਰਹੋ ਅਤੇ ਆਪਣਾ ਧਿਆਨ ਰੱਖੋ। ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਮਾਪੇ ਜਾਂ ਬੱਚੇ ਸਾਡੇ ਕਾਰਨ ਦੁਖੀ ਹੋਣ। ਮੈਂ ਆਪਣੇ ਬੱਚਿਆਂ ਤੋਂ ਦੂਰ ਹਾਂ। ਤਾਰਾ ਮੰਮੀ ਕੋਲ ਆਉਣ ਲਈ ਕਹਿੰਦੀ ਹੈ। ਵੀਡੀਓ 'ਚ ਤਾਰਾ ਨੂੰ ਦੇਖ ਕੇ ਮੈਨੂੰ ਰੋਣਾ ਆਉਂਦਾ ਹੈ। ਖੁਸ਼ੀ ਮੈਨੂੰ ਕਾਲ ਕਰਦੀ ਹੈ ਅਤੇ ਕਹਿੰਦੀ ਹੈ ਮੰਮੀ ਮੈਂ ਤੁਹਾਨੂੰ ਯਾਦ ਕਰ ਰਹੀ ਹਾਂ। ਬਸ ਆਪਣਾ ਖਿਆਲ ਰੱਖੋ।

ਮਾਹੀ ਦੀ ਇਸ ਪੋਸਟ 'ਤੇ ਫੈਨਜ਼ ਕਮੈਂਟ ਕਰਕੇ ਉਸ ਨੂੰ ਦਿਲਾਸਾ ਦੇ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਮਾਹੀ ਨੂੰ ਖ਼ੁਦ ਦਾ ਖਿਆਲ ਰੱਖਣ ਦੀ ਸਲਾਹ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਉਸ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
