Afsana Khan: ਅਫਸਾਨਾ ਖ਼ਾਨ ਤੇ ਸਾਜ਼ ਨੇ ਸ਼ਰਧਾ ਭਾਵ ਨਾਲ ਮਨਾਏ ਨਰਾਤੇ, ਕੰਜਕਾਂ ਤੋਂ ਅਸ਼ੀਰਵਾਦ ਲੈਂਦੀ ਨਜ਼ਰ ਆਈ ਗਾਇਕ ਜੋੜੀ
ਮਸ਼ਹੂਰ ਪੰਜਾਬੀ ਗਾਇਕ ਅਫਸਾਨਾ ਖ਼ਾਨ ਹਰ ਤਿਉਹਾਰ ਸ਼ਰਧਾ ਭਾਵ ਨਾਲ ਮਨਾਉਂਦੀ ਹੈ। ਹਾਲ ਹੀ ਵਿੱਚ ਗਾਇਕ ਨੇ ਨਰਾਤਿਆਂ ਦਾ ਪਵਿੱਤਰ ਤਿਉਹਾਰ ਮਨਾਇਆ ਤੇ ਆਪਣੇ ਘਰ ਕੰਜਕਾਂ ਦੀ ਪੂਜਾ ਕੀਤੀ। ਗਾਇਕਾ ਕੰਜਕ ਪੂਜਾ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ।
Afsana Khan: ਅਫਸਾਨਾ ਖ਼ਾਨ ਤੇ ਸਾਜ਼ ਨੇ ਸ਼ਰਧਾ ਭਾਵ ਨਾਲ ਮਨਾਏ ਨਰਾਤੇ, ਕੰਜਕਾਂ ਤੋਂ ਅਸ਼ੀਰਵਾਦ ਲੈਂਦੀ ਨਜ਼ਰ ਆਈ ਗਾਇਕ ਜੋੜੀ
Afsana Khan and saajz celebrated Navratri: ਭਾਰਤ 'ਚ ਨਵਰਾਤਿਆਂ ਦਾ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸ਼ਰਧਾਲੂ ਮੰਦਰਾਂ 'ਚ ਜਾ ਕੇ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕਰਦੇ ਹਨ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਹਾਸਿਲ ਕਰਦੇ ਹਨ। ਅਸ਼ਟਮੀ ਅਤੇ ਨੌਮੀ ਵਾਲੇ ਦਿਨ ਸ਼ਰਧਾਲੂਆਂ ਵਲੋਂ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਲੋਕ ਘਰਾਂ ਵਿੱਚ ਲੜਕੀਆਂ ਦੀ ਕੰਜਕਾਂ ਵੱਜੋਂ ਪੂਜਾ ਕਰਦੇ ਹਨ ਅਤੇ ਪ੍ਰਸ਼ਾਦ ਦੇ ਰੂਪ ਵਿੱਚ ਹਲਵਾ, ਪੂੜੀ ਅਤੇ ਛੋਲਿਆਂ ਦਾ ਭੋਗ ਦਿੰਦੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਅਫਸਾਨਾ ਖ਼ਾਨ ਵੀ ਪਤੀ ਸਾਜ਼ ਨਾਲ ਕੰਜਕਾਂ ਪੂਜਦੀ ਹੋਈ ਨਜ਼ਰ ਆਈ।
![]()
ਪੰਜਾਬੀ ਕਲਾਕਾਰ ਵੀ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਨਰਾਤੇ ਮਨਾਉਂਦੇ ਹਨ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਂਦੇ ਹਨ। ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਅਫਸਾਨਾ ਖ਼ਾਨ ਨੇ ਵੀ ਕੰਜਕਾਂ ਦੀ ਪੂਜਾ ਕੀਤੀ, ਜਿਸ ਦੀਆਂ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤੀਆਂ ਹਨ।
ਅਫਸਾਨਾ ਨੇ ਕੰਜਕਾਂ ਦੇ ਨਾਲ ਕਲਿੱਕ ਕੀਤੀਆਂ ਤਸਵੀਰਾਂ ਨੂੰ ਇੱਕ ਵੀਡੀਓ ਬਣਾ ਕੇ ਸ਼ੇਅਰ ਕੀਤਾ ਹੈ। ਇਸ ਵੀਜੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਹੈ- ‘ਜੈ ਮਾਤਾ ਦੀ Blessing KanjkaPoojan Devi ji’।
ਗਾਇਕਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਆਪਣੇ ਪਤੀ ਸਾਜ਼ ਦੇ ਨਾਲ ਬੱਚੀਆਂ ਤੋਂ ਆਸ਼ੀਰਵਾਦ ਲੈ ਰਹੇ ਹਨ। ਅਫਸਾਨਾ ਨੇ ਨਿੱਕੀ -ਨਿੱਕੀ ਕੰਜਕਾਂ ਤੋਂ ਅਸ਼ੀਰਵਾਦ ਲੈ ਰਹੀ ਹੈ ਤੇ ਬੇਹੱਦ ਖੁਸ਼ ਹੋ ਕੇ ਸੈਲਫੀ ਖਿੱਚ ਰਹੀ ਹੈ। ਫੈਨਜ਼ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਿਹਾ ਹੈ ਇਸ ਪੋਸਟ ਉੱਤੇ ਹਾਰਟ ਵਾਲੇ ਇਮੋਜ਼ੀ ਪੋਸਟ ਕਰਕੇ ਆਪਣਾ ਪਿਆਰ ਲੁੱਟਾ ਰਹੇ ਹਨ।

ਹੋਰ ਪੜ੍ਹੋ: Fardeen Khan: ਫਰਦੀਨ ਖ਼ਾਨ ਨੇ ਡੱਬੂ ਰਤਨਾਨੀ ਨਾਲ ਕੀਤਾ ਫੋਟੋਸ਼ੂਟ, ਅਦਾਕਾਰ ਨੇ ਬੀਟੀਐਸ ਵੀਡੀਓ ਕੀਤੀ ਸਾਂਝੀ
ਦੱਸ ਦਈਏ ਕਿ ਬੀਤੇ ਸਾਲ ਅਫਸਾਨਾ ਖ਼ਾਨ ਨੇ ਗਾਇਕ ਸਾਜ਼ ਦੇ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। । ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਹੈ, ਉਹ ਬੈਕ ਟੂ ਬੈਕ ਹਿੱਟ ਗੀਤ ਦੇ ਰਹੀ ਹੈ। ਉਨ੍ਹਾਂ ਦੇ ਕਈ ਗੀਤਾਂ ‘ਚ ਬਾਲੀਵੁੱਡ ਦੇ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਚੁੱਕੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
