ਨੇਹਾ ਕੱਕੜ ਦਾ ਅੱਜ ਹੈ ਜਨਮ ਦਿਨ, ਜਾਣੋ ਜਗਰਾਤਿਆਂ ‘ਚ ਗਾਉਂਦੀ ਗਾਉਂਦੀ ਨੇਹਾ ਕੱਕੜ ਕਿਵੇਂ ਬਣੀ ਚੋਟੀ ਦੀ ਗਾਇਕਾ
ਨੇਹਾ ਕੱਕੜ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਗਾਇਕਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਨੇਹਾ ਕੱਕੜ ਦਾ ਅੱਜ ਹੈ ਜਨਮ ਦਿਨ, ਜਾਣੋ ਜਗਰਾਤਿਆਂ ‘ਚ ਗਾਉਂਦੀ ਗਾਉਂਦੀ ਨੇਹਾ ਕੱਕੜ ਕਿਵੇਂ ਬਣੀ ਚੋਟੀ ਦੀ ਗਾਇਕਾ
ਨੇਹਾ ਕੱਕੜ (Neha Kakkar) ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਗਾਇਕਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਹੋਏ ਲਿਖਿਆ ‘ਮੇਰੇ ਜਨਮ ਦਿਨ ਦਾ ਬੈਸ਼…ਮੈਂ ਆਪਣੀ ਦਿੱਖ ਨੂੰ ਬਹੁਤ ਹੀ ਸਟਾਈਲਿਸਟ ਤਰੀਕੇ ਨਾਲ ਪੂਰਾ ਕੀਤਾ । ਮੇਰੇ ਅਸਲ ਜਨਮ ਦਿਨ ‘ਤੇ ਛੇ ਜੂਨ ਨੂੰ ਲੈ ਕੇ ਮੈਂ ਉਤਸ਼ਾਹਿਤ ਹਾਂ’ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦਾ ਜਨਮ ਦਿਨ ਸ਼ੋਅ ਦੇ ਸੈੱਟ ‘ਤੇ ਮਨਾਇਆ ਗਿਆ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਨੂੰ ਦਰਸਾਉਂਦੀਆਂ ਤਸਵੀਰਾਂ ਕੀਤੀਆਂ ਗਈਆਂ ਰੀਕ੍ਰਿਏਟ, ਵੇਖੋ ਵੀਡੀਓ
ਕਦੇ ਜਗਰਾਤਿਆਂ ‘ਚ ਗਾਉਂਦੀ ਸੀ ਨੇਹਾ ਕੱਕੜ
ਨੇਹਾ ਕੱਕੜ ਦਾ ਸਬੰਧ ਉੱਤਰਾਖੰਡ ਦੇ ਨਾਲ ਹੈ। ਪਰ ਉਹ ਦਿੱਲੀ ‘ਚ ਆਪਣੀ ਭੈਣ ਦੇ ਨਾਲ ਹਮੇਸ਼ਾ ਹੀ ਮਾਤਾ ਦੇ ਜਗਰਾਤਿਆਂ ‘ਚ ਗਾਉਣ ਦੇ ਲਈ ਆਉਂਦੀ ਹੁੰਦੀ ਸੀ । ਜਿਸ ਤੋਂ ਬਾਅਦ ਗਾਇਕਾ ਨੇ ਕਈ ਰਿਆਲਟੀ ਸ਼ੋਅਸ ‘ਚ ਆਪਣੀ ਗਾਇਕੀ ਦਾ ਹੁਨਰ ਦਿਖਾਇਆ ਅਤੇ ਕਈ ਥਾਈਂ ਉਸ ਨੂੰ ਰਿਜੈਕਟ ਵੀ ਕਰ ਦਿੱਤਾ ਗਿਆ ਸੀ ।
ਪਰ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ । ਜਿਸ ਤੋਂ ਬਾਅਦ ਉਹ ਉਸੇ ਸ਼ੋਅ ‘ਚ ਜੱਜ ਬਣ ਕੇ ਆਈ ਜਿੱਥੋਂ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ । ਨੇਹਾ ਕੱਕੜ ਨੇ ਨਾ ਸਿਰਫ ਪੰਜਾਬੀ ਗੀਤ ਗਾਏ, ਬਲਕਿ ਬਾਲੀਵੁੱਡ ਇੰਡਸਟਰੀ ਨੂੰ ਵੀ ਉਸ ਨੇ ਕਈ ਹਿੱਟ ਗੀਤ ਦਿੱਤੇ ਹਨ ।

ਰੋਹਨਪ੍ਰੀਤ ਸਿੰਘ ਨਾਲ ਮੁਲਾਕਾਤ
ਨੇਹਾ ਕੱਕੜ ਨੂੰ ਆਪਣੀ ਜ਼ਿੰਦਗੀ ‘ਚ ਕਈ ਉਤਰਾਅ ਚੜਾਅ ਦਾ ਵੀ ਸਾਹਮਣਾ ਕਰਨਾ ਪਿਆ ਸੀ ।ਉਹ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨ ‘ਚ ਸੀ । ਪਰ ਹਿਮਾਂਸ਼ ਕੋਹਲੀ ਦੇ ਨਾਲ ਬ੍ਰੇਕਅੱਪ ਹੋ ਗਿਆ। ਜਿਸ ਤੋਂ ਬਾਅਦ ਰੋਹਨਪ੍ਰੀਤ ਉਸ ਦੀ ਜ਼ਿੰਦਗੀ ‘ਚ ਆਇਆ ਅਤੇ ਕੁਝ ਸਾਲ ਪਹਿਲਾਂ ਦੋਵਾਂ ਨੇ ਵਿਆਹ ਕਰਵਾ ਲਿਆ । ਰੋਹਨਪ੍ਰੀਤ ਤੇ ਨੇਹਾ ਦੀ ਮੁਲਾਕਾਤ ਇੱਕ ਗੀਤ ਦੇ ਸ਼ੂਟ ਦੇ ਦੌਰਾਨ ਹੀ ਹੋਈ ਸੀ । ਨੇਹਾ ਕੱਕੜ ਦੀ ਭੈਣ ਸੋਨੂੰ ਕੱਕੜ ਤੇ ਭਰਾ ਟੋਨੀ ਕੱਕੜ ਵੀ ਵਧੀਆ ਗਾਇਕ ਹਨ । ਭਰਾ ਦੇ ਨਾਲ ਵੀ ਨੇਹਾ ਕੱਕੜ ਨੇ ਕਈ ਗੀਤ ਗਾਏ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
