ਨੇਹਾ ਕੱਕੜ ਦਾ ਪਤੀ ਦੇ ਨਾਲ ਵੀਡੀਓ ਹੋ ਰਿਹਾ ਵਾਇਰਲ, ਫੈਨਸ ਨੂੰ ਪਸੰਦ ਆ ਰਿਹਾ ਕਿਊਟ ਅੰਦਾਜ਼

Written by  Shaminder   |  March 20th 2024 12:12 PM  |  Updated: March 20th 2024 12:12 PM

ਨੇਹਾ ਕੱਕੜ ਦਾ ਪਤੀ ਦੇ ਨਾਲ ਵੀਡੀਓ ਹੋ ਰਿਹਾ ਵਾਇਰਲ, ਫੈਨਸ ਨੂੰ ਪਸੰਦ ਆ ਰਿਹਾ ਕਿਊਟ ਅੰਦਾਜ਼

  ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ (Rohanpreet Singh) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕਾ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਵੈਨਿਟੀ ਵੈਨ ਚੋਂ ਬਾਹਰ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੁੰ ਉਸ ਦਾ ਪਤੀ ਹੱਥ ਫੜ੍ਹ ਕੇ ਸਹਾਰਾ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

'Gham Khushiyan' song: Neha Kakkar, Rohapreet Singh's love song out now

ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਭਰਾ ਭਾਬੀ ਨੂੰ ਵਿਦੇਸ਼ ਰਵਾਨਾ ਕਰਕੇ ਹੋਏ ਭਾਵੁਕ, ਵੀਡੀਓ ਹੋ ਰਿਹਾ ਵਾਇਰਲ

ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਲਾਕਡਾਊਨ ‘ਚ ਕਰਵਾਇਆ ਵਿਆਹ 

ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਲਾਕਡਾਊਨ ਦੇ ਦੌਰਾਨ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਬਾਲੀਵੁੱਡ (Bollywood) ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਸ਼ਿਰਕਤ ਕੀਤੀ ਸੀ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਤੋਂ ਕੌਰ ਬੀ, ਜੱਸ ਮਾਣਕ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਕੌਰ ਬੀ ਅਤੇ ਜੱਸ ਮਾਣਕ ਨੇ ਆਪਣੇ ਗੀਤਾਂ ਦੇ ਨਾਲ ਵਿਆਹ ‘ਚ ਸਮਾਂ ਬੰਨਿ੍ਹਆਂ ਸੀ ।

neha Kakkar 9900.jpg

ਦੱਸ ਦਈਏ ਕਿ ਰੋਹਨਪ੍ਰੀਤ ਦੇ ਨਾਲ ਗਾਇਕਾ ਦੀ ਮੁਲਾਕਾਤ ਇੱਕ ਗੀਤ ਦੇ ਸ਼ੂਟ ਦੇ ਦੌਰਾਨ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ । ਇਸ ਤੋਂ ਪਹਿਲਾਂ ਗਾਇਕਾ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । 

Neha Kakkar 777777777.jpgਨੇਹਾ ਕੱਕੜ ਨੇ ਦਿੱਤੇ ਕਈ ਹਿੱਟ ਗੀਤ     

ਨੇਹਾ ਕੱਕੜ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਪਾਲੀਵੁੱਡ ਗਾਇਕਾਂ ਦੇ ਨਾਲ ਵੀ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ਨਿਕਲੇ ਕਰੰਟ, ਫੋਨ ਤੇ ਚੱਕ ਲਾ ਮੈਂ ਸੌਰੀ ਕਹਿੰਦੀ ਆਂ, ਤੇਰਾ ਰੰਗ ਕਾਲਾ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਨੇਹਾ ਕੱਕੜ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਉਸ ਦੀ ਭੈਣ ਸੋਨੂੰ ਕੱਕੜ ਵੀ ਗਾਉਂਦੀ ਹੁੰਦੀ ਸੀ ।ਨੇਹਾ ਕੱਕੜ ਵੀ ਉਸ ਦੇ ਨਾਲ ਜਗਰਾਤਿਆਂ ‘ਚ ਗਾਉਣ ਦੇ ਲਈ ਜਾਂਦੀ ਸੀ । ਜਿਸ ਤੋਂ ਬਾਅਦ ਉਸ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ।

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network