ਪੰਜਾਬੀ ਅਦਾਕਾਰ ਜਗਦੀਸ਼ ਮਿਸਤਰੀ ਦਾ ਹੋਇਆ ਦਿਹਾਂਤ, ਪ੍ਰਿੰਸ ਕੰਵਲਜੀਤ ਨੇ ਭਾਵੁਕ ਪੋਸਟ ਕੀਤੀ ਸਾਂਝੀ

ਅਦਾਕਾਰ ਨੇ ਲਿਖਿਆ ‘ਜਗਦੀਸ਼ ਮਿਸਤਰੀ ਬਾਈ ਦਾ ਅੱਜ ਪਤਾ ਲੱਗਾ ,ਮਨ ਉਦਾਸ ਹੋ ਗਿਆ , ਗਦਰੀ ਯੋਧੇ ਫਿਲਮ ਚ ਰੋਲ ਕਰਨ ਤਰਸੇਮ ਰਾਹੀ ਜੀ ਦੇ ਨਾਲ ਆਇਆ ਸੀ।

Written by  Shaminder   |  April 29th 2024 02:44 PM  |  Updated: April 29th 2024 02:44 PM

ਪੰਜਾਬੀ ਅਦਾਕਾਰ ਜਗਦੀਸ਼ ਮਿਸਤਰੀ ਦਾ ਹੋਇਆ ਦਿਹਾਂਤ, ਪ੍ਰਿੰਸ ਕੰਵਲਜੀਤ ਨੇ ਭਾਵੁਕ ਪੋਸਟ ਕੀਤੀ ਸਾਂਝੀ

ਪੰਜਾਬੀ ਇੰਡਸਟਰੀ ਦੇ ਅਦਾਕਾਰ ਜਗਦੀਸ਼ ਮਿਸਤਰੀ (Jagdish Mistri) ਦਾ ਦਿਹਾਂਤ (Death) ਹੋ ਗਿਆ ਹੈ। ਜਿਸ ਦੀ ਇੱਕ ਤਸਵੀਰ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਅਦਾਕਾਰ ਨੇ ਲਿਖਿਆ ‘ਜਗਦੀਸ਼ ਮਿਸਤਰੀ ਬਾਈ ਦਾ ਅੱਜ ਪਤਾ ਲੱਗਾ ,ਮਨ ਉਦਾਸ ਹੋ ਗਿਆ , ਗਦਰੀ ਯੋਧੇ ਫਿਲਮ ਚ ਰੋਲ ਕਰਨ ਤਰਸੇਮ ਰਾਹੀ ਜੀ ਦੇ ਨਾਲ ਆਇਆ ਸੀ।  ਫਿਰ ਜਦੋਂ ਵੀ ਫ਼ਿਲਮ ਕਰਨੀ ਬਾਈ ਦੇ ਅਨਸਾਰ ਰੋਲ ਹੁੰਦਾ ਤਾਂ ਡਾਇਰੈਕਟਰ ਨੂੰ ਜ਼ਰੂਰ ਕਹਿਣਾ ।

ਹੋਰ ਪੜ੍ਹੋ  : ‘ਡਾਂਸ ਪੰਜਾਬੀ ਡਾਂਸ’ ਦੇ ਅੰਮ੍ਰਿਤਸਰ ਆਡੀਸ਼ਨ ‘ਚ ਪਹੁੰਚੇ ਵੱਡੀ ਗਿਣਤੀ ‘ਚ ਪ੍ਰਤੀਭਾਗੀ,ਪ੍ਰਤੀਭਾਗੀਆਂ ‘ਚ ਦਿਖਿਆ ਉਤਸ਼ਾਹ

ਫਿਰ ਚੇਤਾ ਸਿੰਘ ਚ ਬਾਈ ਬਾਬੇ ਦੇ ਰੋਲ ਲਈ ਆਇਆ , ਮੈਨੂੰ ਸਾਰੇ ਪੁੱਛਦੇ ਮਿਸਤਰੀ ਬਾਰੇ ,ਕਈ ਦਿਨ ਪਹਿਲਾ ਵੀ ਅਸੀ ਇਕੱਠੇ ਹੋਏ । ਮਾਨਸਾ ਦੇ ਰੰਗਕਰਮੀਆ ਬਾਰੇ ਪੁੱਛਦਾ ਰਿਹਾ ਔਲਖ ਸਾਹਿਬ ਬਾਰੇ ਗੱਲਾਂ ਸੁਣਾਉਂਦਾ ਰਿਹਾ ਬਾਈ , ਅਚਾਨਕ ਹੀ ਬਾਈ ਅਮਰਦੀਪ ਦੀ ਪੇਸਟ ਦੇਖੀ , ਯਕੀਨ ਨੀ ਹੋ ਰਿਹਾ ਪੂਰਾ ਤੰਦਰੁਸਤ ਸੀ ਹੱਸਦਾ ਰਹਿੰਦਾ ਹਮੇਸ਼ਾ … ਵਾਹਿਗੁਰੂ ਜੀ’।

ਜਗਦੀਸ਼ ਮਿਸਤਰੀ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਅਮਰਦੀਪ ਸਿੰਘ ਨੇ ਵੀ ਪੋਸਟ ਸਾਂਝੀ ਕਰਕੇ ਜਗਦੀਸ਼ ਮਿਸਤਰੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network