'ਬੈਸਟ ਐਕਟਰ’ ਅਵਾਰਡ ਜੇਤੂ ਪ੍ਰਿੰਸ ਕੰਵਲਜੀਤ ਸਿੰਘ ਨੇ ਫੈਨਜ਼ ਦਾ ਧੰਨਵਾਦ ਕਰਦੇ ਹੋਏ ਸ਼ੇਅਰ ਕੀਤਾ ਵੀਡੀਓ, ਮਿਲ ਰਹੀਆਂ ਨੇ ਵਧਾਈਆਂ

written by Lajwinder kaur | December 11, 2022 10:56am

PTC Punjabi Film Awards 2022-Best Actor: 10 ਦਸਬੰਰ ਦੀ ਸ਼ਾਮ ਪੰਜਾਬੀ ਮਨੋਰੰਜਨ ਜਗਤ ਲਈ ਬਹੁਤ ਹੀ ਖ਼ਾਸ ਰਹੀ ਹੈ। ਜੀ ਹਾਂ ਬੀਤੀ ਸ਼ਾਮ ਪੀਟੀਸੀ ਦੇ ਵਿਹੜੇ ਲੱਗੀਆਂ ਖੂਬ ਰੌਣਕਾਂ ਅਤੇ ਕਲਾਕਾਰਾਂ ਨੂੰ ਹੱਲਸ਼ਾਰੀ ਦਿੰਦੇ ਹੋਏ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022 ਦੇ ਨਾਲ ਕੀਤਾ ਗਿਆ ਸਨਮਾਨਿਤ। ਦਰਸ਼ਕਾਂ ਨੇ ਇਸ ਅਵਾਰਡ ਪ੍ਰੋਗਰਾਮ ਦਾ ਆਨੰਦ ਪੀਟੀਸੀ ਪੰਜਾਬੀ ਚੈਨਲ ਦੇ ਨਾਲ-ਨਾਲ ਆਨਲਾਈਨ ਫੇਸਬੁੱਕ ਉੱਤੇ ਵੀ ਲਿਆ।

ਇਸ ਵਾਰ ਬੈਸਟ ਐਕਟਰ ਦੀ ਟਰਾਫੀ ਦੋ ਕਲਾਕਾਰਾਂ ਨੂੰ ਮਿਲੀ ਹੈ। ਦਿਲਜੀਤ ਦੋਸਾਂਝ ਨੂੰ ਹੌਸਲਾ ਰੱਖ ਫ਼ਿਲਮ ਲਈ ਅਤੇ ਪ੍ਰਿੰਸ ਕੰਵਲਜੀਤ ਸਿੰਘ ਨੂੰ ਫ਼ਿਲਮ ਵਾਰਨਿੰਗ ਲਈ ਬੈਸਟ ਐਕਟਰ ਦਾ ਅਵਾਰਡ ਮਿਲਿਆ ਹੈ।  ਐਕਟਰ ਪ੍ਰਿੰਸ ਕੰਵਲਜੀਤ ਸਿੰਘ ਨੇ ਪਿਆਰੀ ਜਿਹੀ ਪੋਸਟ ਪਾ ਕੇ ਫੈਨਜ਼ ਦਾ ਧੰਨਵਾਦ ਕੀਤਾ ਹੈ।

ਹੋਰ ਪੜ੍ਹੋ : ਆਪਣੇ ਜੀਜੇ ਨਾਲ ਖੂਬ ਜੰਮ ਕੇ ਨੱਚਦੀ ਨਜ਼ਰ ਆਈ ਅਦਾਕਾਰਾ ਰੁਬੀਨਾ ਬਾਜਵਾ, ਸਾਂਝਾ ਕੀਤਾ ਵਿਆਹ ਦਾ ਅਣਦੇਖਿਆ ਵੀਡੀਓ

ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੀ ਫ਼ਿਲਮ ਵਾਰਨਿੰਗ ਦਾ ਡਾਇਲਾਗ ਬੋਲਦੇ ਹੋਏ ਕਹਿੰਦੇ ਨੇ ਕਿ ‘ਹੈਲੋ ਪੰਮਾ ਬੋਲਦਾ ਆ’..ਇਸ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਨੇ ਕਿ ਉਨ੍ਹਾਂ ਦੇ ਪਿਆਰ ਕਰਕੇ ਉਨ੍ਹਾਂ ਨੂੰ ਪੀਟੀਸੀ ਪੰਜਾਬੀ ਵੱਲੋਂ ਬੈਸਟ ਐਕਟਰ ਦਾ ਖਿਤਾਬ ਹਾਸਿਲ ਹੋਇਆ ਹੈ।

Prince Kanwal Jit Singh

ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਵੀਰੋ ਮੇਰਾ ਨਹੀਂ ਇਹ ਤੁਹਾਡਾ ਸਾਰਿਆਂ ਦਾ ਹੈ Best actor award ...ਤੁਹਾਡੇ ਪਿਆਰ ਨੂੰ ਸਲੂਟ ਹੈ , thanku Lvu @gippygrewal baie ji … ਹਮੇਸ਼ਾ ਆਪ ਜੀ ਦਾ ਰਿਣੀ ਰਹਾਂਗਾ , thanku #warning⚠️ team 🙏🙏🙏🙏’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਪ੍ਰਿੰਸ ਕੰਵਲਜੀਤ ਸਿੰਘ ਨੂੰ ਵਧਾਈਆਂ ਦੇ ਰਹੇ ਹਨ।

inside image of prince kanwaljit singh

You may also like