
Rubina Bajwa news: ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਇੰਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੀ ਹੈ। ਰੁਬੀਨਾ ਨੇ ਆਪਣੇ ਬੁਆਏਫਰੈਂਡ ਗੁਰਬਕਸ਼ ਚਾਹਲ ਨਾਲ ਵਿਆਹ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ 'ਚ ਉਨ੍ਹਾਂ ਨੇ ਆਪਣੇ ਜੀਜੇ ਯਾਨੀਕਿ ਨੀਰੂ ਬਾਜਵਾ ਦੇ ਪਤੀ ਦੇ ਨਾਲ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਜੋ ਕਿ ਯੂਜ਼ਰਸ ਨੂੰ ਵੀ ਖੂਬ ਪਸੰਦ ਆ ਰਿਹਾ ਹੈ। ਰੁਬੀਨਾ ਅਕਸਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਹੈ।

ਹੋਰ ਪੜ੍ਹੋ : ਆਪਣੇ ਫਾਰਮ ਹਾਊਸ ‘ਤੇ ਛੁੱਟੀਆਂ ਦਾ ਆਨੰਦ ਲੈਣ ਪਹੁੰਚੀ ਸੁਨੰਦਾ ਸ਼ਰਮਾ, ਪਿੰਡ ਦੇ ਬੱਚਿਆਂ ਨਾਲ ਮਸਤੀ ਕਰਦੀ ਨਜ਼ਰ ਆਈ ਗਾਇਕਾ

ਹਾਲ ਹੀ ਰੁਬੀਨਾ ਬਾਜਵਾ ਆਪਣੇ ਜੀਜੇ ਹੈਰੀ ਜਵੰਦਾ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਜੀਜਾ-ਸਾਲੀ ਕਮਾਲ ਦਾ ਡਾਂਸ ਕਰਦੇ ਹੋਏ ਨਜ਼ਰ ਆ ਰਿਹਾ ਹੈ। ਰੁਬੀਨਾ ਨੇ ਪੀਲੇ ਰੰਗ ਦੀ ਸਾੜ੍ਹੀ ਅਤੇ ਹੈਰੀ ਜਵੰਦਾ ਨੇ ਬਲੈਕ ਰੰਗ ਦੀ ਪੈਂਟ-ਸ਼ਰਟ ਪਾਈ ਹੋਈ ਹੈ। ਇਸ ਵੀਡੀਓ ‘ਚ ਜੀਜਾ-ਸਾਲੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਰੁਬੀਨਾ ਆਪਣੇ ਵਿਆਹ ਵਾਲੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਉਹ ਅਕਸਰ ਹੀ ਆਪਣੀ ਭੈਣਾਂ ਅਤੇ ਪਤੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਰੁਬੀਨਾ ਬਾਜਵਾ ਜੋ ਕਿ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਛੋਟੀ ਭੈਣ ਹੈ। ਰੁਬੀਨਾ ਨੇ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਮਨੋਰੰਜਨ ਜਗਤ ਤੋਂ ਕੀਤੀ ਹੈ। ਰੁਬੀਨਾ ਬਾਜਵਾ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹ ਆਖਰੀ ਵਾਰ ਉਹ ਅਖਿਲ ਦੇ ਨਾਲ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਵਿੱਚ ਨਜ਼ਰ ਆਈ ਸੀ।
View this post on Instagram