‘ਡਾਂਸ ਪੰਜਾਬੀ ਡਾਂਸ’ ਦੇ ਅੰਮ੍ਰਿਤਸਰ ਆਡੀਸ਼ਨ ‘ਚ ਪਹੁੰਚੇ ਵੱਡੀ ਗਿਣਤੀ ‘ਚ ਪ੍ਰਤੀਭਾਗੀ,ਪ੍ਰਤੀਭਾਗੀਆਂ ‘ਚ ਦਿਖਿਆ ਉਤਸ਼ਾਹ

ਸ਼ੋਅ ਦੇ ਆਡੀਸ਼ਨ ‘ਚ ਬਤੌਰ ਜੱਜ ਮਾਨਸੀ ਸ਼ਰਮਾ, ਗਗੁਨ ਬੇਦੀ ਅਤੇ ਮਾਣਿਕ ਭਟੇਜਾ ਪਹੁੰਚੇ ਹੋਏ ਹਨ।ਅੰਮ੍ਰਿਤਸਰ ਦੀ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਮਦਨ ਮੋਹਨ ਮਾਲਵੀਆ ਰੋਡ, ਅਪੋਜ਼ਿਟ ਕੰਪਨੀ ਬਾਗ ਅੰਮ੍ਰਿਤਸਰ ‘ਚ ਸਵੇਰ ਤੋਂ ਹੀ ਪ੍ਰਤੀਭਾਗੀ ਪਹੁੰਚਣੇ ਸ਼ੁਰੂ ਹੋ ਗਏ ਸਨ ।

Written by  Shaminder   |  April 29th 2024 01:27 PM  |  Updated: April 29th 2024 01:27 PM

‘ਡਾਂਸ ਪੰਜਾਬੀ ਡਾਂਸ’ ਦੇ ਅੰਮ੍ਰਿਤਸਰ ਆਡੀਸ਼ਨ ‘ਚ ਪਹੁੰਚੇ ਵੱਡੀ ਗਿਣਤੀ ‘ਚ ਪ੍ਰਤੀਭਾਗੀ,ਪ੍ਰਤੀਭਾਗੀਆਂ ‘ਚ ਦਿਖਿਆ ਉਤਸ਼ਾਹ

 ‘ਡਾਂਸ ਪੰਜਾਬੀ ਡਾਂਸ’ (Dance Punjabi Dance) ਦੇ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ । ਸਭ ਤੋਂ ਪਹਿਲਾਂ ਅੰਮ੍ਰਿਤਸਰ ‘ਚ ਇਸ ਰਿਆਲਟੀ ਸ਼ੋਅ ਦੇ ਲਈ ਆਡੀਸ਼ਨ ਰੱਖੇ ਗਏ ਸਨ । ਜਿਸ ‘ਚ ਗੱਭਰੂ ਤੇ ਮੁਟਿਆਰਾਂ ਦਾ ਜੋਸ਼ ਵੇਖਦਿਆਂ ਹੀ ਬਣ ਰਿਹਾ ਸੀ । ਆਪਣੀ ਪ੍ਰਤਿਭਾ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਇਹ ਗੱਭਰੂ ਤੇ ਮੁਟਿਆਰਾਂ ‘ਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਿਆ । ਵੱਡੀ ਗਿਣਤੀ ‘ਚ ਪ੍ਰਤੀਭਾਗੀ ਆਡੀਸ਼ਨ ਦੇਣ ਦੇ ਲਈ ਪੁੱਜੇ ਸਨ । ਇਨ੍ਹਾਂ ਸਭ ਪ੍ਰਤੀਭਾਗੀਆਂ ਦੀ ਡਾਂਸ ਦੀ ਪ੍ਰਤਿਭਾ ਨੂੰ ਸਾਡੇ ਜੱਜ ਸਾਹਿਬਾਨ ਦੀ ਪਾਰਖੀ ਨਜ਼ਰ ਸਿਲੈਕਟ ਕਰੇਗੀ ।

ਹੋਰ ਪੜ੍ਹੋ  : ਨਿਸ਼ਾ ਬਾਨੋ, ਦਰਸ਼ਨ ਔਲਖ ਸਣੇ ਕਈ ਕਲਾਕਾਰਾਂ ਨੇ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

ਸ਼ੋਅ ਦੇ ਆਡੀਸ਼ਨ ‘ਚ ਬਤੌਰ ਜੱਜ ਮਾਨਸੀ ਸ਼ਰਮਾ, ਗਗੁਨ  ਬੇਦੀ ਅਤੇ ਮਾਣਿਕ ਭਟੇਜਾ ਪਹੁੰਚੇ ਹੋਏ ਹਨ।ਅੰਮ੍ਰਿਤਸਰ ਦੀ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਮਦਨ ਮੋਹਨ ਮਾਲਵੀਆ ਰੋਡ, ਅਪੋਜ਼ਿਟ ਕੰਪਨੀ ਬਾਗ ਅੰਮ੍ਰਿਤਸਰ ‘ਚ ਸਵੇਰ ਤੋਂ ਹੀ ਪ੍ਰਤੀਭਾਗੀ ਪਹੁੰਚਣੇ ਸ਼ੁਰੂ ਹੋ ਗਏ ਸਨ । ਜਿਸ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਦੇ ਆਡੀਸ਼ਨ ਲਏ ਗਏ । ਦੱਸ ਦਈਏ ਕਿ ਪੰਜਾਬ ‘ਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਡਾਂਸ ਸ਼ੋਅ ਹੈ ।

ਜਿਸ ‘ਚ ਤੁਸੀਂ ਪੰਜਾਬ ਦੇ ਫੋਕ ਡਾਂਸ ਤੋਂ ਇਲਾਵਾ ਡਾਂਸ ਦੀ ਹਰ ਵੰਨਗੀ ਪੇਸ਼ ਕਰ ਸਕਦੇ ਹੋ ।ਭਾਵੇਂ ਉਹ ਹਿੱਪ ਹੌਪ, ਸਾਲਸਾ ਹੋਵੇ ਜਾਂ ਫਿਰ ਹੋਵੇ ਬੈਲੀ ਡਾਂਸ । ਜਿਸ ਕਿਸੇ ਡਾਂਸ ‘ਚ ਵੀ ਤੁਸੀਂ ਮਾਹਿਰ ਹੋ । ਉਸ ‘ਚ ਪਰਫਾਰਮ ਕਰ ਸਕਦੇ ਹੋ । ਕਿਸੇ ਕਾਰਨ ਜੇ ਤੁਸੀਂ ਅੰਮ੍ਰਿਤਸਰ ਆਡੀਸ਼ਨ ‘ਚ ਭਾਗ ਨਹੀਂ ਲੈ ਕੇ ਸਕੇ ਤਾਂ ਤੁਸੀਂ ਅੰਮ੍ਰਿਤਸਰ ਤੋਂ ਬਾਅਦ 1 ਮਈ ਨੂੰ ਜਲੰਧਰ ‘ਚ ਹੋਣ ਵਾਲੇ ਆਡੀਸ਼ਨ ‘ਚ ਭਾਗ ਲੈ ਸਕਦੇ ਹੋ । ਜਲੰਧਰ ਦੇ ਦੋਆਬਾ ਕਾਲਜ, ਅਪੋਜ਼ਿਟ ਦੇਵੀ ਤਲਾਬ ਮੰਦਰ, ਲਕਸ਼ਮੀਪੁਰਾ, ਪੰਜਾਬ ‘ਚ ਆਡੀਸ਼ਨ ਰੱਖੇ ਗਏ ਹਨ ਤਾਂ ਫਿਰ ਦੇਰ ਕਿਸ ਗੱਲ ਦੀ ।ਆਓ ਅਤੇ ਛਾ ਜਾਓ, ਦਿਖਾਓ ਆਪਣੇ ਡਾਂਸ ਦਾ ਦਮ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network