ਮੀਕਾ ਸਿੰਘ ਦੇ ਸਾਹਮਣੇ ਮੀਕਾ ਸਿੰਘ ਦੀ ਮਿਮਿਕਰੀ ਕਰਕੇ ਸੁਦੇਸ਼ ਲਹਿਰੀ ਨੇ ਗਾਇਕ ਨੂੰ ਖੂਬ ਹਸਾਇਆ, ਵੇਖੋ ਵੀਡੀਓ

ਸੁਦੇਸ਼ ਲਹਿਰੀ ਸੋਸ਼ਲ ਮੀਡੀਆ ‘ਤੇ ਆਪਣੀ ਕਾਮੇਡੀ ਦੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਗ੍ਰਾਮ ਅਕਾਊਂਟ ‘ਤੇ ਮੀਕਾ ਸਿੰਘ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸੁਦੇਸ਼ ਲਹਿਰੀ ਮੀਕਾ ਸਿੰਘ ਦੀ ਨਕਲ ਉਤਾਰਦੇ ਹੋਏ ਨਜ਼ਰ ਆ ਰਹੇ ਹਨ ।

Written by  Shaminder   |  September 25th 2023 04:12 PM  |  Updated: September 25th 2023 04:12 PM

ਮੀਕਾ ਸਿੰਘ ਦੇ ਸਾਹਮਣੇ ਮੀਕਾ ਸਿੰਘ ਦੀ ਮਿਮਿਕਰੀ ਕਰਕੇ ਸੁਦੇਸ਼ ਲਹਿਰੀ ਨੇ ਗਾਇਕ ਨੂੰ ਖੂਬ ਹਸਾਇਆ, ਵੇਖੋ ਵੀਡੀਓ

ਸੁਦੇਸ਼ ਲਹਿਰੀ ਸੋਸ਼ਲ ਮੀਡੀਆ ‘ਤੇ ਆਪਣੀ ਕਾਮੇਡੀ ਦੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਗ੍ਰਾਮ ਅਕਾਊਂਟ ‘ਤੇ ਮੀਕਾ ਸਿੰਘ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸੁਦੇਸ਼ ਲਹਿਰੀ ਮੀਕਾ ਸਿੰਘ ਦੀ ਨਕਲ ਉਤਾਰਦੇ ਹੋਏ ਨਜ਼ਰ ਆ ਰਹੇ ਹਨ । ਮੀਕਾ ਸਿੰਘ ਦੀ ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਲਵ ਯੂ ਮੀਕਾ ਭਾਜੀ’ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਦੇ ਵੀ ਖੂਬ ਰਿਐਕਸ਼ਨ ਆ ਰਹੇ ਹਨ । 

ਹੋਰ ਪੜ੍ਹੋ :  ਪਰਿਵਾਰ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ ਅਦਾਕਾਰਾ ਅਨੀਤਾ ਦੇਵਗਨ, ਵੀਡੀਓ ਕੀਤਾ ਸਾਂਝਾ

ਮੀਕਾ ਸਿੰਘ ਨੇ ਦਿੱਤੇ ਕਈ ਹਿੱਟ ਗੀਤ 

ਮੀਕਾ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ । ਕਈ ਫ਼ਿਲਮਾਂ ‘ਚ ਉਹ ਛੋਟੇ ਮੋਟੇ ਕਿਰਦਾਰ ਵੀ ਨਿਭਾ ਚੁੱਕੇ ਹਨ । 

ਸੁਦੇਸ਼ ਲਹਿਰੀ ਦਾ ਵਰਕ ਫ੍ਰੰਟ 

ਸੁਦੇਸ਼ ਲਹਿਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਨੂੰ ਹਸਾ ਹਸਾ ਕੇ ਢਿੱਡੀਂ ਪੀੜਾਂ ਪਾਉਣ ‘ਚ ਕਾਮਯਾਬ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਕਿੱਟ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਨਿੱਜੀ ਚੈਨਲ ‘ਤੇ ਬਿੱਲੋ ਦੇ ਕਿਰਦਾਰ ਨਿਭਾ ਕੇ ਖੂਬ ਵਾਹ-ਵਾਹੀ ਖੱਟੀ ਸੀ । ਸੁਦੇਸ਼ ਲਹਿਰੀ ਦਾ ਇਹ ਸ਼ੋਅ ਕਾਫੀ ਪ੍ਰਸਿੱਧ ਹੋਇਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network