ਫ਼ਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ ਸੁਨੀਲ ਸ਼ੈੱਟੀ ਅਤੇ ਮਾਨਾ ਸ਼ੈੱਟੀ ਦੀ ਲਵ ਸਟੋਰੀ, ਜਾਣੋ ਕਿਵੇਂ 9 ਸਾਲ ਤੱਕ ਮਾਨਾ ਲਈ ਕਰਦੇ ਰਹੇ ਇੰਤਜ਼ਾਰ

ਸੁਨੀਲ ਸ਼ੈੱਟੀ ਨੇ ਮੁਸਲਿਮ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ ।ਪਰ ਮਾਨਾ ਸ਼ੈੱਟੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਅਦਾਕਾਰ ਨੂੰ ਨੌ ਸਾਲ ਤੱਕ ਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਸੀ ।

Reported by: PTC Punjabi Desk | Edited by: Shaminder  |  April 28th 2023 11:38 AM |  Updated: April 28th 2023 11:38 AM

ਫ਼ਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ ਸੁਨੀਲ ਸ਼ੈੱਟੀ ਅਤੇ ਮਾਨਾ ਸ਼ੈੱਟੀ ਦੀ ਲਵ ਸਟੋਰੀ, ਜਾਣੋ ਕਿਵੇਂ 9 ਸਾਲ ਤੱਕ ਮਾਨਾ ਲਈ ਕਰਦੇ ਰਹੇ ਇੰਤਜ਼ਾਰ

ਸੁਨੀਲ ਸ਼ੈੱਟੀ (Suniel Shetty) ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ । ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਧੀ ਆਥੀਆ ਸ਼ੈੱਟੀ ਦਾ ਵਿਆਹ ਕੀਤਾ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਖੁਦ ਦਾ ਵਿਆਹ ਕਰਵਾਉਣ ਦੇ ਲਈ ਸੁਨੀਲ ਸ਼ੈਟੀ ਨੂੰ ਕੀ-ਕੀ ਪਾਪੜ ਵੇਲਣੇ ਪਏ ਸਨ। 

ਹੋਰ ਪੜ੍ਹੋ :  ਫ਼ਿਲਮ ‘ਡੰਕੀ’ ‘ਚ ਸਰਦਾਰ ਦੇ ਕਿਰਦਾਰ ‘ਚ ਨਜ਼ਰ ਆਉਣਗੇ ਸ਼ਾਹਰੁਖ, ਵੇਖੋ ਵੀਡੀਓ

ਸੁਨੀਲ ਸ਼ੈੱਟੀ ਦੀ ਲਵ ਸਟੋਰੀ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ

ਸੁਨੀਲ ਸ਼ੈੱਟੀ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਉਹ ਕਿਸੇ  ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ । ਸੁਨੀਲ ਸ਼ੈੱਟੀ ਨੇ ਮੁਸਲਿਮ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ ।ਪਰ ਮਾਨਾ ਸ਼ੈੱਟੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਅਦਾਕਾਰ ਨੂੰ ਨੌ ਸਾਲ ਤੱਕ ਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਸੀ । ਮਾਨਾ ਨੂੰ ਜਦੋਂ ਸੁਨੀਲ ਸ਼ੈੱਟੀ ਨੇ ਪਹਿਲੀ ਵਾਰ ਵੇਖਿਆ ਸੀ ਤਾਂ ਉਸ ਤੋਂ ਦਿਲ ਹਾਰ ਗਏ ਸਨ ।

ਇੱਕ ਦੁਕਾਨ ‘ਤੇ ਮਾਨਾ ਸ਼ੈੱਟੀ ਨੂੰ ਪਹਿਲੀ ਵਾਰ ਦੇਖਣ ਤੋਂ ਬਾਅਦ ਸੁਨੀਲ ਸ਼ੈੱਟੀ ਨੇ ਸੋਚ ਲਿਆ ਸੀ ਕਿ ਉਹ ਵਿਆਹ ਕਰਵਾਉਣਗੇ ਤਾਂ ਸਿਰਫ਼ ਮਾਨਾ ਦੇ ਨਾਲ । ਇਸ ਤੋਂ ਬਾਅਦ ਸੁਨੀਲ ਨੇ ਮਾਨਾ ਦੀ ਭੈਣ ਦੇ ਨਾਲ ਦੋਸਤੀ ਕਰ ਲਈ ਸੀ ।ਮਾਨਾ ਦੀ ਭੈਣ ਦੇ ਜ਼ਰੀਏ ਹੀ ਦੋਨਾਂ ਦਾ ਪਿਆਰ ਪਰਵਾਨ ਚੜਿਆ । 

ਦੋਵਾਂ ਦਾ ਧਰਮ ਵਿਆਹ ‘ਚ ਬਣ ਰਿਹਾ ਸੀ ਰੁਕਾਵਟ

ਮਾਨਾ ਇੱਕ ਗੁਜਰਾਤੀ ਮੁਸਲਿਮ ਪਰਿਵਾਰ ਦੇ ਨਾਲ ਸਬੰਧ ਰੱਖਦੀ ਸੀ । ਸੁਨੀਲ ਸ਼ੈਟੀ ਚਾਹੁੰਦੇ ਸਨ ਕਿ ਸਭ ਦੇ ਆਸ਼ੀਰਵਾਦ ਦੇ ਨਾਲ ਦੋਵਾਂ ਦਾ ਵਿਆਹ ਹੋਵੇ । ਸੁਨੀਲ ਸ਼ੈਟੀ ਚਾਹੁੰਦੇ ਤਾਂ ਕੋਰਟ ਮੈਰਿਜ ਕਰਵਾ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤੇ ਨੌ ਸਾਲ ਤੱਕ ਦਾ ਲੰਮਾ ਸਮਾਂ ਮਾਨਾ ਦੇ ਘਰ ਵਾਲਿਆਂ ਨੂੰ ਮਨਾਉਣ ਲਈ ਲਗਾ ਦਿੱਤਾ ਅਤੇ ਆਖਿਰਕਾਰ ਮਾਨਾ ਦੇ ਪਰਿਵਾਰ ਵਾਲਿਆਂ ਨੇ ਇਸ ਵਿਆਹ ਦੇ ਲਈ ਮਨਜ਼ੂਰੀ ਦੇ ਦਿੱਤੀ ਤੇ ਨੌ ਸਾਲ ਬਾਅਦ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ । ਇਹ ਜੋੜੀ ਬਾਲੀਵੁੱਡ ਦੀਆਂ ਸਭ ਤੋਂ ਪਿਆਰੀਆਂ ਜੋੜੀਆਂ ਚੋਂ ਇੱਕ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network