ਗੋਵਿੰਦਾ ਦੀ ਧੀ ਟੀਨਾ ਆਹੁਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰ ਗੋਵਿੰਦਾ ਦੀ ਧੀ ਟੀਨਾ ਆਹੁਜਾ ਨੇ ਗੁਰਪੁਰਬ ਦੇ ਮੌਕੇ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੁ ਘਰ ਦਾ ਆਸ਼ੀਰਵਾਦ ਲਿਆ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਟੀਨਾ ਆਹੂਜਾ ਨੇ ਲਿਖਿਆ ‘ਮੈਂ ਬਹੁਤ ਹੀ ਬਲੈਸਡ ਮਹਿਸੂਸ ਕਰ ਰਹੀ ਹਾਂ।

Reported by: PTC Punjabi Desk | Edited by: Shaminder  |  November 28th 2023 03:25 PM |  Updated: November 28th 2023 03:25 PM

ਗੋਵਿੰਦਾ ਦੀ ਧੀ ਟੀਨਾ ਆਹੁਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

 ਅਦਾਕਾਰ ਗੋਵਿੰਦਾ ਦੀ ਧੀ ਟੀਨਾ ਆਹੁਜਾ (Tina Ahuja) ਨੇ ਗੁਰਪੁਰਬ ਦੇ ਮੌਕੇ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੁ ਘਰ ਦਾ ਆਸ਼ੀਰਵਾਦ ਲਿਆ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਟੀਨਾ ਆਹੂਜਾ ਨੇ ਲਿਖਿਆ ‘ਮੈਂ ਬਹੁਤ ਹੀ ਬਲੈਸਡ ਮਹਿਸੂਸ ਕਰ ਰਹੀ ਹਾਂ।

ਹੋਰ ਪੜ੍ਹੋ :  ਕਰਣ ਦਿਓਲ ਦੇ ਜਨਮ ਦਿਨ ‘ਤੇ ਪਿਤਾ ਸੰਨੀ ਦਿਓਲ ਅਤੇ ਚਾਚੇ ਬੌਬੀ ਦਿਓਲ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ, ਵੇਖੋ ਤਸਵੀਰਾਂ

ਸਭ ਦਾ ਬਹੁਤ ਬਹੁਤ ਸ਼ੁਕਰੀਆ ।ਦੱਸ ਦਈਏ ਕਿ ਬੀਤੇ ਦਿਨ ਟੀਨਾ ਦਾ ਜਨਮ ਦਿਨ ਸੀ ਅਤੇ ਇਸ ਮੌਕੇ ‘ਤੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ । ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਸਭ ਦਾ ਧੰਨਵਾਦ, ਮੇਰਾ ਦਿਨ ਖ਼ਾਸ ਬਨਾਉਣ ਦੇ ਲਈ’। ਟੀਨਾ ਆਹੂਜਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਸੰਦ ਕੀਤੀਆਂ ਜਾ ਰਹੀਆਂ ਹਨ ਅਤੇ ਫੈਨਸ ਵੀ ਇਨ੍ਹਾਂ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । 

ਕੁਝ ਸਮਾਂ ਪਹਿਲਾਂ ਟੀਨਾ ਆਹੂਜਾ ਦੀ ਮਾਂ ਵੀ ਪੁੱਜੇ ਸਨ ਗੋਲਡਨ ਟੈਂਪਲ 

ਕੁਝ ਸਮਾਂ ਪਹਿਲਾਂ ਟੀਨਾ ਆਹੂਜਾ ਦੀ ਮਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪੁੱਜੇ ਸਨ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਟੀਨਾ ਆਹੂਜਾ ਗੋਵਿੰਦਾ ਦੀ ਧੀ ਹੈ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

ਦੱਸ ਦਈਏ ਕਿ ਟੀਨਾ ਆਹੂਜਾ ਬਾਲੀਵੁੱਡ ‘ਚ ਡੈਬਿਊ ਕਰ ਚੁੱਕੀ ਹੈ ਅਤੇ 2015 ‘ਚ ਉਨ੍ਹਾਂ ਨੂੰ ਫ਼ਿਲਮ ‘ਸੈਕਿੰਡ ਹੈਂਡ ਹਸਬੈਂਡ ਦੇ ਨਾਲ ਫ਼ਿਲਮੀ ਦੁਨੀਆ ‘ਚ ਕਦਮ ਰੱਖਿਆ ਸੀ।ਹਾਲਾਂਕਿ ਉਹ ਫ਼ਿਲਮਾਂ ‘ਚ ਏਨੀਂ ਜ਼ਿਆਦਾ ਕਾਮਯਾਬੀ ਹਾਸਲ ਨਹੀਂ ਸੀ ਕਰ ਸਕੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network