'ਚੌਸਰ: ਪੰਜਾਬ ਦੇ ਇਤਿਹਾਸ ਵਿੱਚ ਆਪਣੀ ਕਿਸਮ ਦੀ ਪਹਿਲੀ ਸਿਆਸੀ ਵੈੱਬ ਸੀਰੀਜ਼' : ਰਾਬਿੰਦਰ ਨਰਾਇਣ

Written by  Shaminder   |  February 20th 2022 01:02 PM  |  Updated: February 20th 2022 01:07 PM

'ਚੌਸਰ: ਪੰਜਾਬ ਦੇ ਇਤਿਹਾਸ ਵਿੱਚ ਆਪਣੀ ਕਿਸਮ ਦੀ ਪਹਿਲੀ ਸਿਆਸੀ ਵੈੱਬ ਸੀਰੀਜ਼' : ਰਾਬਿੰਦਰ ਨਰਾਇਣ

ਪੀਟੀਸੀ ਪਲੇ ‘ਤੇ ਸੋਮਵਾਰ ਤੋਂ ਵੈੱਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ( Chausar - The Power Games) ਸ਼ੁਰੂ ਹੋਣ ਜਾ ਰਹੀ ਹੈ । 10 ਐਪੀਸੋਡ ਵਾਲੀ ਇਸ ਵੈੱਬ ਸੀਰੀਜ਼ (Web Series) ਇੱਕ ਅਸਲ ਜੀਵਨ ਦੀ ਸਿਆਸੀ ਸ਼ਕਤੀ ਅਤੇ ਸੰਘਰਸ਼ ਦੀ ਪਿੱਠਭੂਮੀ ਨੂੰ ਦਰਸਾਉਂਦੀ ਹੈ।ਇਸ ਵੈੱਬ ਸੀਰੀਜ਼ ਦੇ ਹਰ ਐਪੀਸੋਡ ‘ਚ ਹਰ ਘਟਨਾ ਉਤਸ਼ਾਹ ਅਤੇ ਹੈਰਾਨੀ ਦੇ ਨਾਲ ਭਰਪੂਰ ਹੈ । ਇਸ ਪ੍ਰੋਜੈਕਟ ਬਾਰੇ ਗੱਲਬਾਤ ਕਰਦਿਆਂ ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰਾਬਿੰਦਰ ਨਰਾਇਣ ਨੇ ਦਾਅਵਾ ਕੀਤਾ ਹੈ ਕਿ ਇਹ ਪਾਵਰ-ਪੈਕਡ ਵੈੱਬ ਸੀਰੀਜ਼ ਪੰਜਾਬ ਵਿੱਚ ਆਪਣੀ ਕਿਸਮ ਦੀ ਪਹਿਲੀ ਵੈੱਬ ਸੀਰੀਜ਼ ਹੈ ਅਤੇ ਇਸ ਦੇ ਡਾਇਲਾਗਸ, ਸਕਰੀਨ ਪਲੇਅ ਅਤੇ ਇਸ ਦੀ ਮੇਕਿੰਗ ਕਿਸੇ ਵੀ ਕੌਮਾਂਤਰੀ ਪੱਧਰ ਦੀ ਵੈੱਬ ਸੀਰੀਜ਼ ਤੋਂ ਘੱਟ ਨਹੀਂ ਹੈ । ਵੈੱਬ ਸੀਰੀਜ਼ ਦੇ ਸਿਰਲੇਖ ਬਾਰੇ ਗੱਲ ਕਰਦੇ ਹੋਏ, ਰਾਬਿੰਦਰ ਨਰਾਇਣ ਨੇ ਦੱਸਿਆ, “ਚੌਸਰ ਅਸਲ ਵਿੱਚ ਇੱਕ ਬਹੁਤ ਪੁਰਾਣੀ ਅਤੇ ਸ਼ਾਹੀ ਖੇਡ ਹੈ ਜਿਸਦਾ ਮਹਾਭਾਰਤ ਵਿੱਚ ਵੀ ਜ਼ਿਕਰ ਹੈ।

ਹੋਰ ਪੜ੍ਹੋ : ‘Chausar: First-of-its-kind political web series in history of Punjab’: Rabindra Narayan, President and MD, PTC Networks

ਇਹ ਮਹਾਰਾਜਿਆਂ ਦੀ ਇੱਕ ਖੇਡ ਸੀ, ਜਿਸ ਵਿੱਚ ਚਾਲ ਅਤੇ ਹਮਲੇ ਚੰਗੀ ਤਰ੍ਹਾਂ ਯੋਜਨਾਬੱਧ ਕੀਤੇ ਗਏ ਸਨ, ਜੋ ਅੱਜ ਦੀ ਰਾਜਨੀਤੀ ਵਿੱਚ ਦੇਖਣ ਨੂੰ ਮਿਲਦਾ ਹੈ।ਰਾਬਿੰਦਰ ਨਰਾਇਣ ਨੇ ਅੱਗੇ ਦੱਸਿਆ ਕਿ ਵੈੱਬ-ਸੀਰੀਜ਼ ਚੌਸਰ ਦਾ ਉਦੇਸ਼ ਸਰਕਾਰ, ਰਾਜਨੀਤਿਕ ਪਾਰਟੀਆਂ ਅਤੇ ਸਮੁੱਚੀ ਰਾਜਨੀਤੀ ਨੂੰ ਚਲਾਉਣ ਦੇ ਪਿੱਛੇ ਕੀ ਚੱਲ ਰਿਹਾ ਹੈ ਇਸ ਦਾ ਪਰਦਾਫਾਸ਼ ਕਰਨਾ ਹੈ। " ‘ਇਹ ਇੱਕ ਬਹੁਤ ਗੁੰਝਲਦਾਰ ਖੇਡ ਹੈ ਜੋ ਰਾਜਨੀਤੀ, ਉਸ  ਦੇ ਨੇਤਾਵਾਂ ਅਤੇ ਸਰਕਾਰਾਂ ਬਾਰੇ ਜਨਤਾ ਅਖਬਾਰਾਂ ਵਿੱਚ ਪੜ੍ਹਦੀ ਹੈ ਜਾਂ ਟੀਵੀ 'ਤੇ ਦੇਖਦੀ ਹੈ।" ਉਨ੍ਹਾਂ ਨੇ ਅੱਗੇ ਕਿਹਾ ਕਿ “ਹਰ ਇੱਕ ਫੈਸਲਾ ਪੂਰੇ ਰਾਜ ਦਾ ਭਵਿੱਖ ਬਦਲ ਸਕਦਾ ਹੈ।ਲੋਕਾਂ ਦੀ ਜ਼ਿੰਦਗੀ ਉਨ੍ਹਾਂ ਦੇ ਨੇਤਾਵਾਂ ਦੇ ਛੋਟੇ-ਛੋਟੇ ਫੈਸਲਿਆਂ 'ਤੇ ਨਿਰਭਰ ਕਰਦੀ ਹੈ। ਅਸਲ ਵਿੱਚ, ਇਹ ਆਮ ਤੌਰ 'ਤੇ ਹੁੰਦਾ ਹੈ ਕਿ ਸਾਡੇ ਨੇਤਾ ਆਪਣੇ ਸਵਾਰਥਾਂ ਦੀ ਪੂਰਤੀ ਲਈ, ਅਤੇ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਲਈ ਗਲਤ ਕੰਮ ਕਰਦੇ ਹਨ। ”ਚੌਸਰ ਦੀ ਵਿਲੱਖਣਤਾ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਰਾਬਿੰਦਰ ਨਰਾਇਣ ਨੇ ਕਿਹਾ ਕਿ ਹਰ ਸੀਨ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ ਅਤੇ ਇਸ ਵੈੱਬ ਸੀਰੀਜ਼ ਦੇ ਛੋਟੇ ਤੋਂ ਛੋਟੇ ਕਿਰਦਾਰ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਨੇ ਕਿਹਾ ਕਿ “ਇਸ ਵੈੱਬ ਸੀਰੀਜ਼ ਨੂੰ ਬਣਾਉਣ ਤੋਂ ਇਲਾਵਾ, ਮੈਂ ਇਸ ਕਹਾਣੀ ਦਾ ਵਿਚਾਰ ਵੀ ਬਣਾਇਆ ਹੈ। ਪਾਲੀ ਜੀ ਨੇ ਇਸ ਵਿਚਾਰ ਨੂੰ ਮਿਸਾਲੀ ਢੰਗ ਨਾਲ ਅੱਗੇ ਤੋਰਿਆ। ਉਨ੍ਹਾਂ ਨੇ ਸਿਰਫ਼ ਪਟਕਥਾ ਹੀ ਨਹੀਂ ਲਿਖੀ, ਸਗੋਂ ਸੰਵਾਦਾਂ ਦੇ ਸਭ ਤੋਂ ਅਦਭੁਤ ਰੂਪ ਵਿੱਚ ਸ਼ਬਦਾਂ ਨੂੰ ਬੁਣਿਆ ਹੈ।ਇਸ ਤੋਂ ਇਲਾਵਾ, ਲੋਕਾਂ ਨੂੰ ਬਹੁਤ ਸਾਰੇ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ, ਕਿਉਂਕਿ ਅਸੀਂ ਹਮੇਸ਼ਾ ਨਵੀਂ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਇੱਕ ਮੌਕਾ ਅਤੇ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਚੌਸਰ ਖੇਤਰੀ ਵੈੱਬ ਸੀਰੀਜ਼ ਵਿੱਚ ਇੱਕ ਵੱਡਾ ਮੀਲ ਪੱਥਰ ਬਣਾਉਣ ਦੀ ਗਰੰਟੀ ਦਿੰਦੇ ਹੋਏ, ਸ਼੍ਰੀ ਰਬਿੰਦਰ ਨਰਾਇਣ ਨੇ ਕਿਹਾ ਕਿ ਹਰ ਪੰਜਾਬੀ ਨੂੰ ਚੌਸਰ ਦੇਖਣਾ ਚਾਹੀਦਾ ਹੈ ਕਿਉਂਕਿ ਉਹ ਅਸਲ ਜੀਵਨ ਦੇ ਦ੍ਰਿਸ਼ ਵਿੱਚ ਉਹਨਾਂ ਪਾਤਰਾਂ ਦੀ ਮੌਜੂਦਗੀ ਨੂੰ ਮਹਿਸੂਸ ਕਰਨਗੇ ਜੋ ਉਹਨਾਂ ਦੇ ਆਲੇ ਦੁਆਲੇ ਘੁੰਮਦੇ ਹਨ।

"ਜੇਕਰ ਲੋਕ ਇਸ ਵੈੱਬ-ਸੀਰੀਜ਼ ਨੂੰ ਦੇਖਣਗੇ, ਤਾਂ ਉਹ ਨਾ ਸਿਰਫ਼ ਇਸ ਵਿਲੱਖਣ ਯਥਾਰਥਵਾਦੀ ਕਾਲਪਨਿਕ ਸਿਆਸੀ ਡਰਾਮੇ ਦਾ ਅਨੁਭਵ ਕਰਨਗੇ, ਸਗੋਂ ਅਦਾਕਾਰਾਂ ਅਤੇ ਨਿਰਮਾਤਾਵਾਂ ਨੂੰ ਅਜਿਹੀਆਂ ਹੋਰ ਨਵੀਆਂ ਅਤੇ ਔਫ-ਬੀਟ ਧਾਰਨਾਵਾਂ ਬਣਾਉਣ ਲਈ ਉਤਸ਼ਾਹਿਤ ਕਰਨਗੇ। ਰਾਬਿੰਦਰ ਨਰਾਇਣ ਨੇ ਕਿਹਾ ਕਿ ਚੌਸਰ - ਰਾਜਨੀਤਿਕ ਥ੍ਰਿਲਰ ਬਿਨਾਂ ਸ਼ੱਕ ਪਹਿਲਾਂ ਕਦੇ ਨਾ ਵੇਖੀ ਗਈ ਮਨੋਰੰਜਨ ਲੜੀ ਹੈ ਜੋ ਦਰਸ਼ਕਾਂ ਨੂੰ ਆਪਣੀਆਂ ਸੀਟਾਂ ਨਾਲ ਬੰਨ ਕੇ ਬਿਠਾਏ ਰੱਖਣ ਦੀ ਹਾਮੀ ਭਰਦੀ ਹੈ ।ਕਿਉਂਕਿ ਹਰ ਇੱਕ ਸਾਹਮਣੇ ਆਉਣ ਵਾਲੀ ਘਟਨਾ ਇੱਕ ਨਵਾਂ ਭੇਦ ਖੋਲ੍ਹਦੀ ਹੈ। 21  ਫਰਵਰੀ, 2022 ਨੂੰ ਪੰਜਾਬੀ ਵੈੱਬ-ਸੀਰੀਜ਼ ਚੌਸਰ – ਦਿ ਪਾਵਰ ਗੇਮਜ਼ ਮੁਫ਼ਤ ਦੇਖਣ ਲਈ ਪੀਟੀਸੀ ਪਲੇ ਐਪ ਨੂੰ ਡਾਊਨਲੋਡ ਕਰੋ ਅਤੇ ਸਬਸਕ੍ਰਾਈਬ ਕਰੋ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network