‘ਚੌਸਰ ਦਿ ਪਾਵਰ ਗੇਮਜ਼’ ਦੇ ਟ੍ਰੇਲਰ ਨੇ ਸੋਸ਼ਲ ਮੀਡੀਆ ‘ਤੇ 1ਮਿਲੀਅਨ ਵਿਊਜ਼ ਨੂੰ ਕੀਤਾ ਪਾਰ

written by Shaminder | February 19, 2022

ਸਿਆਸੀ ਦਾਅ ਪੇਚ ਅਤੇ ਸੱਤਾ ਨੂੰ ਪਾਉਣ ਦੇ ਲਈ ਅਪਣਾਏ ਜਾਣ ਵਾਲੇ ਹਥਕੰਡਿਆਂ ਨੂੰ ਬਿਆਨ ਕਰਦੀ ਵੈੱਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ (Chausar - The Power Games) ਸੋਮਵਾਰ ਯਾਨੀ ਕਿ 21  ਫਰਵਰੀ ਤੋਂ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਹੋਣ ਜਾ ਰਹੀ ਹੈ ।ਪੰਜਾਬ ਦੇ ਸਭ ਤੋਂ ਵੱਡੇ ਪਲੇਟਫਾਰਮ ਪੀਟੀਸੀ ਪਲੇਅ (PTC Play) ਐਪ ‘ਤੇ 21 ਫਰਵਰੀ ਤੋਂ ਇਸ ਵੈੱਬ ਸੀਰੀਜ਼ (WebSeries) ਪ੍ਰਸਾਰਿਤ ਹੋਵੇਗੀ । ਗੌਰਵ ਰਾਣਾ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ਨੂੰ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖਿਆ ਗਿਆ ਹੈ ਅਤੇ ਪ੍ਰੋਡਿਊਸ ਕੀਤਾ ਹੈ ਰਾਬਿੰਦਰ ਨਾਰਾਇਣ ਨੇ ।

chausar ,,

ਹੋਰ ਪੜ੍ਹੋ : ‘Chausar: The Power Games’ captivating trailer surpasses 1 million views on social media

ਇਸ ਹਾਈ ਵੋਲਟੇਜ਼ ਸਿਆਸੀ ਡਰਾਮੇ ਨਾਲ ਭਰਪੂਰ ਇਸ ਵੈੱਬ ਸੀਰੀਜ਼ ਦੇ 10 ਐਪੀਸੋਡ ਹਨ ਅਤੇ ਇਸ ਵੈੱਬ ਸੀਰੀਜ਼ ਦੀ ਕਹਾਣੀ ਮੰਨਤ ਪ੍ਰਤਾਪ ਸਿੰਘ ਦੇ ਆਲੇ ਦੁਆਲੇ ਘੁੰਮਦੀ ਹੈ । ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ ਮੈਨੇਜਿੰਗ ਡਾਇਰੈਕਟਰ ਰਾਬਿੰਦਰ ਨਰਾਇਣ ਵੀ ਇਸ ਵੈੱਬ ਸੀਰੀਜ਼ ਨੂੰ ਲੈ ਕੇ ਖਾਸੇ ਉਤਸ਼ਾਹਿਤ ਹਨ ।ਉਨ੍ਹਾਂ ਨੇ ਕਿਹਾ ਕਿ ਦਰਸ਼ਕਾਂ ਨੂੰ ਜਿਸ ਤਰ੍ਹਾਂ ਦਾ ਕੰਟੈਂਟ ਚਾਹੀਦਾ ਹੈ ਉਨ੍ਹਾਂ ਦੀ ਪਸੰਦ ਦੇ ਮੁਤਾਬਿਕ ਇਸ ਨੂੰ ਤਿਆਰ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ‘ਚ ਕੰਟੈਂਟ ਕ੍ਰਿਏਟਰਸ ਦੇ ਲਈ ਹੋਰ ਨਵੇਂ ਮੌਕੇ ਖੁੱਲਣਗੇ ।

chausar .

‘ਚੌਸਰ ਦਿ ਪਾਵਰ ਗੇਮ’ ਇਕ ਸਿਆਸੀ ਡਰਾਮਾ ਲੜੀ ਦੇ ਰੂਪ ‘ਚ ਹੈ, ਜੋ ਸਾਡੀ ਕਲਪਨਾ ਦੇ ਨਾਲ ਬਹੁਮੁਖੀ ਹੋਣ ਦਿੰਦੀ ਹੈ ਅਤੇ ਸਾਡੇ ਦਰਸ਼ਕਾਂ ਦੇ ਲਈ ਕੁਝ ਵੱਖਰਾ ਲੈ ਕੇ ਆਉਣ ‘ਚ ਸਾਡੀ ਮਦਦ ਕਰਦੀ ਹੈ’।ਦੱਸ ਦਈਏ ਕਿ ਪੰਜਾਬੀ ਵੈੱਬ ਸੀਰੀਜ਼ ‘ਚੌਸਰ-ਦਿ ਪਾਵਰ ਗੇਮਜ਼’ ਨੂੰ ਲੈ ਕੇ ਜਿੱਥੇ ਦਰਸ਼ਕ ਉਤਸੁਕ ਹਨ, ਉੱਥੇ ਹੀ ਇਸ ਦੇ ਟ੍ਰੇਲਰ ਨੇ ਫੇਸਬੁੱਕ ਅਤੇ ਯੂਟਿਊਬ ‘ਤੇ ਇੱਕ ਮਿਲੀਅਨ ਵਿਊਜ਼ ਦੇ ਨਾਲ ਸੋਸ਼ਲ ਮੀਡੀਆ ‘ਤੇ ਭਰਵਾਂ ਹੁੰਗਾਰਾ ਮਿਲਿਆ ਹੈ ।ਸੋ ਤੁਸੀਂ ਵੀ ਤਿਆਰ ਰਹੋ ਸਿਆਸਤ ਦੇ ਰੰਗਾਂ ਦੇ ਨਾਲ ਭਰਪੂਰ ਇਸ ਵੈੱਬ ਸੀਰੀਜ਼ ਨੂੰ ਵੇਖਣ ਦੇ ਲਈ ।ਸੋ ਦੇਖਣਾ ਨਾ ਭੁੱਲਣਾ ਨਵੀਂ ਵੈੱਬ ਸੀਰੀਜ਼  'ਚੌਸਰ-ਦਿ ਪਾਵਰ ਗੇਮਜ਼’ 21 ਫਰਵਰੀ ਨੂੰ ਸਿਰਫ਼ ਪੀਟੀਸੀ ਪਲੇਅ ਐਪ ‘ਤੇ । ਇਸ ਤਾਰੀਕ ਨੋਟ ਕਰ ਲਓ ਆਪਣੇ ਫੋਨਾਂ ਉੱਤੇ । ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ।

 

View this post on Instagram

 

A post shared by PTC Punjabi (@ptcpunjabi)

You may also like