ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਦਿਲ ਦੇ ਦੌਰੇ ਤੋਂ ਬਾਅਦ ਵੈਂਟੀਲੇਟਰ ਸਪੋਰਟ 'ਤੇ ਰਾਜੂ ਸ਼੍ਰੀਵਾਸਤਵ

written by Lajwinder kaur | August 11, 2022

Raju Srivastava Health: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਵਾਈਆਂ ਦੇ ਨਾਲ-ਨਾਲ ਦੁਆਵਾਂ ਦੀ ਵੀ ਲੋੜ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਐਂਜੀਓਪਲਾਸਟੀ ਤੋਂ ਬਾਅਦ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਜਿੰਮ ਵਿੱਚ ਵਰਕਆਉਟ ਦੌਰਾਨ ਛਾਤੀ ਵਿੱਚ ਦਰਦ ਹੋਣ ਅਤੇ ਡਿੱਗਣ ਤੋਂ ਬਾਅਦ ਕੱਲ੍ਹ ਉਸਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਬਾਅਦ ਵਿਚ ਉਸ ਦੀ ਐਂਜੀਓਪਲਾਸਟੀ ਹੋਈ।

ਹੋਰ ਪੜ੍ਹੋ :ਗੋਰੇ ਨੇ ਸਟੇਜ ‘ਤੇ ਗਾਇਆ ਸਿੱਧੂ ਮੂਸੇਵਾਲਾ ਦਾ ਗੀਤ, ਪੱਟ ‘ਤੇ ਥਾਪੀ ਮਾਰ ਕੇ ਦਿੱਤੀ ਗਾਇਕ ਨੂੰ ਸ਼ਰਧਾਂਜਲੀ

comedian raju image source Instagram

ਦਿੱਲੀ ਦੇ ਇੱਕ ਹੋਟਲ ਵਿੱਚ ਠਹਿਰਿਆ ਰਾਜੂ ਸ਼੍ਰੀਵਾਸਤਵ ਬੁੱਧਵਾਰ ਨੂੰ ਜਿੰਮ ਵਿੱਚ ਵਰਕਆਊਟ ਕਰ ਰਹੇ ਸੀ। ਫਿਰ ਉਸ ਦੀ ਛਾਤੀ ‘ਚ ਤੇਜ਼ ਦਰਦ ਹੋਇਆ ਅਤੇ ਉਹ ਟ੍ਰੈਡਮਿਲ 'ਤੇ ਡਿੱਗ ਪਏ। ਰਾਜੂ ਨੂੰ ਤੁਰੰਤ ਏਮਜ਼ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਕਾਰਡੀਓਲਾਜੀ ਵਿਭਾਗ ਵਿੱਚ ਇਲਾਜ ਚੱਲ ਰਿਹਾ ਹੈ।

Raju Srivastava suffers heart attack-min image source instagram

ਡਾਕਟਰਾਂ ਦੀ ਟੀਮ ਲਗਾਤਾਰ ਉਸ ਦੀ ਨਿਗਰਾਨੀ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਜੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਦੁਆਵਾਂ ਦੀ ਬਹੁਤ ਜ਼ਿਆਦਾ ਲੋੜ ਹੈ। ਰਾਜੂ ਦੇ ਦਿਲ ਦੀਆਂ ਧਮਨੀਆਂ ਵਿੱਚ ਕਈ ਬਲਾਕੇਜ ਹਨ। ਜਦੋਂ ਤੋਂ ਰਾਜੂ ਦੀ ਬਿਮਾਰੀ ਦੀ ਖਬਰ ਸਾਹਮਣੇ ਆਈ ਹੈ, ਉਸ ਦੇ ਕਰੋੜਾਂ ਪ੍ਰਸ਼ੰਸਕ ਉਦਾਸ ਤੇ ਚਿੰਤਾ ਵਿੱਚ ਹਨ ਅਤੇ ਸਾਰੇ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਹੇ ਹਨ।

image source instagram

ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ, ਕਾਮੇਡੀ ਸਰਕਸ, ਦਿ ਕਪਿਲ ਸ਼ਰਮਾ ਸ਼ੋਅ, ਵਰਗੇ ਟੀਵੀ ਸ਼ੋਅ ਤੋਂ ਇਲਾਵਾ, ਰਾਜੂ ਸ਼੍ਰੀਵਾਸਤਵ ਨੇ ਵੀ ਕਈ ਹਿੰਦੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।

 

You may also like