ਗਰਮੀਆਂ ‘ਚ ਖਾਓ ਵਿਟਾਮਿਨ ਸੀ ਨਾਲ ਭਰਪੂਰ ਫ਼ਲ, ਵਧੇਗੀ ਇਮਿਊਨਿਟੀ

written by Shaminder | April 19, 2022

ਗਰਮੀਆਂ ‘ਚ ਸਾਨੂੰ ਐਨਰਜੀ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ । ਇਸ ਲਈ ਤੁਸੀਂ ਆਪਣੀ ਇਮਿਊਨਿਟੀ ਵਧਾਉਣ ਦੇ ਲਈ ਕੁਝ ਅਜਿਹੇ ਫ਼ਲਾਂ ਨੂੰ ਖਾ ਸਕਦੇ ਹੋ ਜੋ ਕਿ ਐਨਰਜੀ ਦੇ ਨਾਲ ਭਰਪੂਰ ਤਾਂ ਹੋਣਗੇ, ਉੱਥੇ ਹੀ ਵਿਟਾਮਿਨ ਸੀ (Vitamin-c) ਦੀ ਵੀ ਭਰਪੂਰ ਮਾਤਰਾ ਇਨ੍ਹਾਂ ਫਲਾਂ ‘ਚ ਹੁੰਦੀ ਹੈ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਫ਼ਲਾਂ ਦੇ ਬਾਰੇ ਦੱਸਾਂਗੇ ।ਅਮਰੂਦ ਹਰ ਰੁੱਤ ‘ਚ ਮਿਲਣ ਵਾਲਾ ਫ਼ਲ ਹੁੰਦਾ ਹੈ । ਇਹ ਫ਼ਲ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ । ਇਸ ਲਈ ਇਸ ਦਾ ਸੇਵਨ ਤੁਸੀਂ ਕਰ ਸਕਦੇ ਹੋ ।

Guava,,, image From instagram

ਹੋਰ ਪੜ੍ਹੋ : ਗਰਮੀਆਂ ‘ਚ ਖਾਓ ਤਰਬੂਜ਼, ਹੋਣਗੇ ਕਈ ਫਾਇਦੇ

ਪਪੀਤਾ ਅਜਿਹਾ ਫ਼ਲ ਹੈ ਜੋ ਸਾਡੀ ਪਾਚਣ ਸ਼ਕਤੀ ਨੂੰ ਮਜ਼ਬੂਤ ਰੱਖਦਾ ਹੈ । ਇਹ ਫ਼ਲ ਵੀ ਹਰ ਮੌਸਮ ‘ਚ ਮਿਲ ਜਾਂਦਾ ਹੈ । ਇਸ ਨੂੰ ਭਾਰ ਘਟਾਉਣ ਦੇ ਇੱਛੁਕ ਲੋਕ ਵੀ ਇਸਤੇਮਾਲ ਕਰ ਸਕਦੇ ਹਨ ।ਪਪੀਤੇ 'ਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਕਾਰਨ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਵਧਦੀ ਹੈ। ਅੰਬ ਇੱਕ ਅਜਿਹਾ ਫ਼ਲ ਹੈ ਜੋ ਗਰਮੀਆਂ ‘ਚ ਮਿਲਦਾ ਹੈ ।

Papaya-fruit.jpg,,, image From google

ਇਸ ਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ । ਕੋਈ ਮਿਲਕ ਸ਼ੇਕ ‘ਚ ਇਸ ਦਾ ਇਸਤੇਮਾਲ ਕਰਨਾ ਪਸੰਦ ਕਰਦਾ ਹੈ ਅਤੇ ਕਿਸੇ ਨੂੰ ਅੰਬ ਖਾਣਾ ਜ਼ਿਆਦਾ ਪਸੰਦ ਹੁੰਦਾ ਹੈ । ਇਹ ਵੀ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ । ਗਰਮੀਆਂ ‘ਚ ਮਿਲਣ ਵਾਲੇ ਇਸ ਫ਼ਲ ਦਾ ਤੁਸੀਂ ਵੀ ਲਾਭ ਉਠਾ ਸਕਦੇ ਹੋ ।ਇਸ ਤੋਂ ਇਲਾਵਾ ਕੀਵੀ ਅਤੇ ਸਟ੍ਰਾਬੇਰੀ ਵੀ ਵਿਟਾਮਿਨ ਸੀ ਦੇ ਵਧੀਆ ਸਰੋਤ ਹਨ ।

 

 

 

You may also like