ਸਵਾਦ ਹੀ ਨਹੀਂ ਸਗੋਂ ਸਰੀਰ ਨੂੰ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਜੀਰਾ, ਜਾਣੋ ਇਸ ਦੇ ਫਾਇਦੇ

written by Pushp Raj | September 06, 2022

Benefits of Cumin seeds: ਭਾਰਤੀ ਭੋਜਨ ਵਿੱਚ ਜੀਰਾ ਇੱਕ ਮਹੱਤਵਪੂਰਨ ਮਸਾਲੇ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਇਹ ਮਹਿਜ਼ ਖਾਣੇ ਦੇ ਸਵਾਦ ਨੂੰ ਹੀ ਨਹੀਂ ਸਗੋਂ ਸਰੀਰ ਨੂੰ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਆਓ ਜਾਣਦੇ ਹਾਂ ਕਿ ਜੀਰੇ ਦਾ ਸੇਵਨ ਕਰਨ ਦੇ ਕੀ ਫਾਇਦੇ ਹੁੰਦੇ ਹਨ।

Image Source : Google

ਜੀਰੇ ਦੇ ਵਿੱਚ ਐਂਟੀਆਕਸੀਡੈਂਟ , ਵਿਟਾਮਿਨਸ ਅਤੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜੀਰਾ ਸਰੀਰ ਠੰਡਾ ਰੱਖਣ ਵਿੱਚ ਵੀ ਮਦਦਗਾਰ ਹੁੰਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਜੀਰੇ ਦੇ ਸੇਵਨ ਦੇ ਫਾਇਦੇ

ਭਾਰ ਘਟਾਉਣ ਵਿੱਚ ਮਦਦਗਾਰ
ਰੋਜ਼ਾਨਾ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਵਿੱਚ ਮੌਜੂਦ ਪੋਸ਼ਕ ਤੱਕ ਸਰੀਰ ਨੂੰ ਊਰਜਾ ਦਿੰਦੇ ਹਨ ਤੇ ਥਕਾਨ ਦੂਰ ਕਰਨ ਵਿੱਚ ਮਦਦ ਕਰਦੇ ਹਨ।

ਖੂਨ ਦੀ ਕਮੀ ਨੂੰ ਦੂਰ ਕਰਦਾ ਹੈ
ਜੀਰੇ ਦਾ ਰੋਜ਼ਾਨਾ ਸੇਵਨ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਇਸ ਦੇ ਸੇਵਨ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਪੂਰੀ ਹੁੰਦੀ ਹੈ। ਇਸ ਨਾਲ ਹੀ ਖੂਨ ਵਿੱਚ ਰੈਡ ਸੈਲਸ ਦੀ ਮਾਤਰਾ ਵੱਧਦੀ ਹੈ।

Image Source : Google

ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਦਾ ਹੈ ਜੀਰਾ
ਜੀਰੇ ਦਾ ਸੇਵਨ ਕਰਨ ਨਾਲ ਕਬਜ਼, ਐਸਿਡ ਤੇ ਪੇਟ ਸਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਹ ਪਾਚਨ ਸ਼ਕਤੀ ਵਿੱਚ ਵਾਧਾ ਕਰਦਾ ਹੈ।

ਸਕਿਨ ਸਮੱਸਿਆਵਾਂ ਤੋਂ ਛੂਟਕਾਰਾ
ਜੀਰੇ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਐਲਰਜੀ ਅਤੇ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਲਾਭਦਾਇਕ ਹੈ। ਅਜਿਹੇ 'ਚ ਤੁਸੀਂ ਇਸ ਦਾ ਸੇਵਨ ਕਰਕੇ ਮੁਹਾਸੇ ਦੀ ਸਮੱਸਿਆ ਤੋਂ ਵੀ ਰਾਹਤ ਪਾ ਸਕਦੇ ਹੋ।

Image Source : Google

ਹੋਰ ਪੜ੍ਹੋ: ਸਿਹਤ ਲਈ ਬੇਹੱਦ ਫਾਇਦੇਮੰਦ ਹੈ ਬ੍ਰੌਕਲੀ, ਜਾਣੋ ਇਸ ਦੇ ਫਾਇਦੇ

ਬਿਮਾਰੀਆਂ ਤੋਂ ਰੱਖੇ ਦੂਰ
ਇਹੀ ਨਹੀਂ ਇਸ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਏ ਅਤੇ ਸੀ ਮੌਜੂਦ ਹੁੰਦੇ ਹਨ ਅਤੇ ਇਸ ਦੋਵਾਂ ਵਿਚ ਹੀ ਐਂਟੀਆਕਸੀਡੈਂਟ ਪ੍ਰਾਪਟੀਜ਼ ਹੁੰਦੀਆਂ ਹਨ। ਜੀਰੇ ਦੇ ਪਾਣੀ ਨੂੰ ਰੋਜ਼ਾਨਾ ਪੀਣ ਲਈ ਇਮਯੂਨਿਟੀ ਲੇਵਲ ਵਧਦਾ ਹੈ ਅਤੇ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਨੀਂਦ ਨਹੀਂ ਆਉਂਦੀ ਤਾਂ ਜੀਰੇ ਦਾ ਪਾਣੀ ਇਸ ਵਿਚ ਮਦਦ ਕਰ ਸਕਦਾ ਹੈ। ਜੀਰੇ ਦਾ ਪਾਣੀ ਰੋਜ਼ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।

You may also like