‘Darlings’ ਫ਼ਿਲਮ ਦੇ ਪਹਿਲੇ ਗੀਤ 'La Ilaaj ' 'ਚ ਦੇਖਣ ਨੂੰ ਮਿਲ ਰਿਹਾ ਹੈ ਘਰੇਲੂ ਹਿੰਸਾ ਦਾ ਦਰਦ, ਆਲੀਆ ਭੱਟ-ਵਿਜੇ ਵਰਮਾ ਦੀ ਕਮਿਸਟਰੀ ਬੇਮਿਸਾਲ
‘Darlings’ ਫ਼ਿਲਮ ਦੇ ਪਹਿਲੇ ਗੀਤ 'La Ilaaj ' 'ਚ ਦੇਖਣ ਨੂੰ ਮਿਲ ਰਿਹਾ ਹੈ ਘਰੇਲੂ ਹਿੰਸਾ ਦਾ ਦਰਦ, ਆਲੀਆ ਭੱਟ-ਵਿਜੇ ਵਰਮਾ ਦੀ ਕਮਿਸਟਰੀ ਬੇਮਿਸਾਲ
Darlings Song La Ilaaj: ਆਲੀਆ ਭੱਟ ਅਤੇ ਸ਼ੈਫਾਲੀ ਸ਼ਾਹ ਸਟਾਰਰ ਫਿਲਮ ਡਾਰਲਿੰਗਸ ਦਾ ਪਹਿਲਾ ਗੀਤ ‘La Ilaaj’ ਰਿਲੀਜ਼ ਹੋ ਗਿਆ ਹੈ। 5 ਅਗਸਤ ਨੂੰ ਇਹ ਫ਼ਿਲਮ ਓਟੀਟੀ ਪਲੇਟਫਾਰਮ ਨੈੱਟਫਲਿਕਸ ਉੱਤੇ ਰਿਲੀਜ਼ ਹੋਵੇਗੀ। ਫ਼ਿਲਮ ਦਾ ਪਹਿਲਾ ਗੀਤ ਲਾ ਇਲਾਜ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ ਅਤੇ ਗੁਲਜ਼ਾਰ ਸਾਹਬ ਨੇ ਗੀਤ ਦੇ ਬੋਲ ਲਿਖੇ ਹਨ।
ਹੋਰ ਪੜ੍ਹੋ : ਆਲੀਆ ਭੱਟ ਲਈ ਪ੍ਰੈਗਨੈਂਸੀ 'ਚ ਕੰਮ ਕਰਨਾ ਕਿੰਨਾ ਮੁਸ਼ਕਿਲ? ਇਸ ਸਵਾਲ 'ਤੇ ਅਦਾਕਾਰਾ ਨੇ ਦਿੱਤਾ ਇਹ ਜਵਾਬ

ਗੀਤ 'ਲਾ ਇਲਾਜ' 'ਚ ਆਲੀਆ ਭੱਟ ਉੱਤੇ ਫ਼ਿਲਮਾਇਆ ਗਿਆ ਹੈ, ਜਿਸ ‘ਚ ਆਲੀਆ ਵੱਲੋਂ ਨਿਭਾਏ ਕਿਰਦਾਰ ਦੀ ਜ਼ਿੰਦਗੀ ਦਾ ਸਫ਼ਰ ਦਿਖਾਇਆ ਗਿਆ ਹੈ। ਇਸ ਸਲੋ ਰੋਮਾਂਟਿਕ ਗੀਤ ਹੈ ਜਿਸ 'ਚ ਆਲੀਆ ਭੱਟ ਅਤੇ ਅਭਿਨੇਤਾ ਵਿਜੇ ਵਰਮਾ ਦੀ ਲਵ ਕਮਿਸਟਰੀ ਨੂੰ ਪੇਸ਼ ਕੀਤਾ ਗਿਆ ਹੈ। ਗੀਤ ਦੇ ਵੀਜੀਓ 'ਚ ਫਿਲਮ ਦੇ ਸਿਰਫ ਸੀਨ ਹੀ ਸ਼ਾਮਿਲ ਕੀਤੇ ਗਏ ਹਨ। ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਲਾ ਇਲਾਜ ਗੀਤ ਦਾ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ, 'ਸਾਡਾ ਦਿਲ ਤੁਹਾਡੇ ਦਿਲ ਲਈ।'

'ਲਾ ਇਲਾਜ' ਗੀਤ 'ਚ ਆਲੀਆ ਅਤੇ ਵਿਜੇ ਦਾ ਰੋਮਾਂਸ ਦਰਸ਼ਕਾਂ ਦੀ ਫਿਲਮ ਪ੍ਰਤੀ ਦਿਲਚਸਪੀ ਨੂੰ ਦੁੱਗਣਾ ਕਰ ਰਿਹਾ ਹੈ। ਇਸ ਗੀਤ ਦੇ ਬੋਲ ਬਹੁਤ ਵਧੀਆ ਹਨ। ਇਸ ਗੀਤ ਨੂੰ ਯੂਟਿਊਬ 'ਤੇ ਵੀ ਹੁਣ ਤੱਕ 5 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਵੀ ਪ੍ਰਸ਼ੰਸਕਾਂ ਦਾ ਪਿਆਰ ਮਿਲ ਰਿਹਾ ਹੈ। ਕੁਝ ਪ੍ਰਸ਼ੰਸਕਾਂ ਨੇ ਇਸ ਗੀਤ ਲਈ ਕਮੈਂਟਸ 'ਚ ਲਿਖਿਆ ਹੈ, 'ਇਸ ਫਿਲਮ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ।'
ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਘਰੇਲੂ ਹਿੰਸਾ ਦੀਆਂ ਸ਼ਿਕਾਰ ਦੋ ਔਰਤਾਂ ਦੀ ਕਹਾਣੀ ਨੂੰ ਕਾਮੇਡੀ ਸਮੱਗਰੀ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਵੱਲੋਂ ਚੰਗੀ ਪ੍ਰਤੀਕਿਰਿਆ ਮਿਲੀ ਹੈ।

ਸ਼ੈਫਾਲੀ ਸ਼ਾਹ ਫਿਲਮ 'ਚ ਆਲੀਆ ਭੱਟ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਵਿਜੇ ਵਰਮਾ ਉਸ ਦੇ ਪਤੀ ਦਾ ਕਿਰਦਾਰ ਨਿਭਾਅ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੂੰ ਆਲੀਆ ਅਤੇ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ। ਇਸ ਦਾ ਨਿਰਦੇਸ਼ਨ ਜਸਮੀਤ ਕੇ ਰੀਨ ਨੇ ਕੀਤਾ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
