ਆਲੀਆ ਭੱਟ ਲਈ ਪ੍ਰੈਗਨੈਂਸੀ 'ਚ ਕੰਮ ਕਰਨਾ ਕਿੰਨਾ ਮੁਸ਼ਕਿਲ? ਇਸ ਸਵਾਲ 'ਤੇ ਅਦਾਕਾਰਾ ਨੇ ਦਿੱਤਾ ਇਹ ਜਵਾਬ

written by Lajwinder kaur | August 02, 2022

Bollywood Actress Alia Bhatt’s fitting reply on how she is managing work during pregnancy:  ਆਲੀਆ ਭੱਟ ਜਲਦੀ ਹੀ ਮਾਂ ਬਣਨ ਵਾਲੀ ਹੈ। ਉਸ ਨੇ ਪਿਛਲੇ ਮਹੀਨੇ ਹੀ ਪੋਸਟ ਪਾ ਕੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਦੌਰਾਨ ਉਹ ਵਿਦੇਸ਼ ਵਿੱਚ ਇੱਕ ਹਾਲੀਵੁੱਡ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਉਥੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਰੌਕੀ ਔਰ ਰਾਣੀ ਦੀ ਲਵ ਸਟੋਰੀ ਦੀ ਸ਼ੂਟਿੰਗ ਪੂਰੀ ਕੀਤੀ ਅਤੇ ਹੁਣ ਉਹ ਆਪਣੀ ਫਿਲਮ ਡਾਰਲਿੰਗਸ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।

ਡਾਰਲਿੰਗਸ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਆਲੀਆ ਪ੍ਰੈਗਨੈਂਸੀ 'ਚ ਲਗਾਤਾਰ ਕੰਮ ਕਰ ਰਹੀ ਹੈ। ਡਾਰਲਿੰਗਸ ਦਾ ਗੀਤ ਮੰਗਲਵਾਰ ਨੂੰ ਰਿਲੀਜ਼ ਹੋਇਆ। ਇਸ ਦੌਰਾਨ ਇਕ ਪ੍ਰੋਗਰਾਮ 'ਚ ਆਲੀਆ ਨੇ ਪ੍ਰੈਗਨੈਂਸੀ 'ਚ ਕੰਮ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ।

ਹੋਰ ਪੜ੍ਹੋ : ਫ਼ਿਲਮ ਲਾਲ ਸਿੰਘ ਚੱਢਾ ਦੇ ਸਮਰਥਨ 'ਚ ਆਏ ਪੰਜਾਬੀ ਐਕਟਰ ਰਾਣਾ ਰਣਬੀਰ, ਪੋਸਟ ਕੇ ਆਮਿਰ ਖ਼ਾਨ ਦੀ ਕੀਤੀ ਤਾਰੀਫ਼

actress alia

ਆਲੀਆ ਤੋਂ ਪਹਿਲਾਂ ਕਰੀਨਾ ਕਪੂਰ, ਅਨੁਸ਼ਕਾ ਸ਼ਰਮਾ ਸਮੇਤ ਹੋਰ ਅਭਿਨੇਤਰੀਆਂ ਨੂੰ ਪ੍ਰੈਗਨੈਂਸੀ 'ਚ ਐਡ ਸ਼ੂਟ ਤੋਂ ਫਿਲਮਾਂ ਕਰਦੇ ਦੇਖਿਆ ਗਿਆ ਸੀ। ਆਲੀਆ ਦਾ ਮੰਨਣਾ ਹੈ ਕਿ ਜੇਕਰ ਕੋਈ ਫਿੱਟ ਹੈ ਤਾਂ ਗਰਭ ਅਵਸਥਾ 'ਚ ਆਰਾਮ ਦੀ ਜ਼ਰੂਰਤ ਨਹੀਂ ਹੈ। ਮੀਡੀਆ ਦੇ ਸਵਾਲ-ਜਵਾਬ ਸੈਸ਼ਨ ਦੌਰਾਨ ਆਲੀਆ ਨੇ ਕਿਹਾ, 'ਜੇਕਰ ਤੁਸੀਂ ਫਿੱਟ, ਸਿਹਤਮੰਦ ਹੋ ਤਾਂ ਤੁਹਾਨੂੰ ਆਰਾਮ ਕਰਨ ਦੀ ਲੋੜ ਨਹੀਂ ਹੈ। ਕੰਮ ਕਰਨ ਨਾਲ ਮੈਨੂੰ ਆਰਾਮਦਾਇਕ ਮਹਿਸੂਸ ਹੁੰਦਾ ਹੈ। ਮੇਰਾ ਜਨੂੰਨ ਹੈ ਮੈਂ ਕੰਮ ਕਰਕੇ ਚਾਰਜ ਮਹਿਸੂਸ ਕਰਦੀ ਹਾਂ। ਮੈਂ 100 ਸਾਲ ਦੀ ਉਮਰ ਤੱਕ ਕੰਮ ਕਰਨਾ ਚਾਹੀਦਾ ਹੈ।'

ਇਵੈਂਟ 'ਚ ਆਲੀਆ ਨੇ ਨੀਲੇ ਰੰਗ ਦੀ ਜੈਕੇਟ ਦੇ ਨਾਲ ਰਿਪਡ ਜੀਨਸ ਪਹਿਨੀ ਸੀ। ਉਸਨੇ ਆਪਣੇ ਵਾਲਾਂ ਦੀ ਪੋਨੀਟੇਲ ਬਣਾਈ ।

inside image of alia bhatt

ਆਲੀਆ ਭੱਟ ਦੀ ਪ੍ਰੋਡਕਸ਼ਨ ਕੰਪਨੀ ਈਟਰਨਲ ਸਨਸਾਈਨ ਅਤੇ ਰੈੱਡ ਚਿਲੀਜ਼ ਪ੍ਰੋਡਕਸ਼ਨ ਨੇ ਮਿਲ ਕੇ ਡਾਰਲਿੰਗਸ ਦਾ ਨਿਰਮਾਣ ਕੀਤਾ ਹੈ। ਇਹ ਆਲੀਆ ਦੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਹੈ। ਸ਼ੈਫਾਲੀ ਸ਼ਾਹ, ਵਿਜੇ ਵਰਮਾ ਤੇ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ 5 ਅਗਸਤ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

alia bhatt with baby bump-min

 

View this post on Instagram

 

A post shared by Viral Bhayani (@viralbhayani)

You may also like