ਦੀਪ ਸਿੱਧੂ ਦੀ ‘ਗਰਲ ਫ੍ਰੈਂਡ’ ਰੀਨਾ ਰਾਏ ਆਪਣੇ ਜਨਮਦਿਨ ‘ਤੇ ਦੀਪ ਨੂੰ ਯਾਦ ਕਰਦੇ ਹੋਈ ਭਾਵੁਕ, ਸਾਂਝਾ ਕੀਤਾ ਦੀਪ ਵੱਲੋਂ ਲਿਖਿਆ ਨੋਟ
ਦੀਪ ਸਿੱਧੂ ਦੀ ‘ਗਰਲ ਫ੍ਰੈਂਡ’ ਰੀਨਾ ਰਾਏ ਆਪਣੇ ਜਨਮਦਿਨ ‘ਤੇ ਦੀਪ ਨੂੰ ਯਾਦ ਕਰਦੇ ਹੋਈ ਭਾਵੁਕ, ਸਾਂਝਾ ਕੀਤਾ ਦੀਪ ਵੱਲੋਂ ਲਿਖਿਆ ਨੋਟ
ਕੁਝ ਅਜਿਹੇ ਸਖ਼ਸੀਅਤਾਂ ਹੁੰਦੀਆਂ ਨੇ ਜੋ ਕਿ ਇਸ ਦੁਨੀਆਂ ਤੋਂ ਤਾਂ ਚਲੀਆਂ ਜਾਂਦੀਆਂ ਨੇ, ਪਰ ਉਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ। ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਭਾਵੇਂ ਅੱਜ ਉਹ ਸਾਡੇ ‘ਚ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਅੱਜ ਵੀ ਦਿਲੋ ਯਾਦ ਕਰਦੇ ਨੇ।
ਖ਼ਾਸ ਕਰਕੇ ਮਰਹੂਮ ਦੀਪ ਸਿੱਧੂ ਦੀ ‘ਗਰਲ ਫ੍ਰੈਂਡ’ ਰੀਨਾ ਰਾਏ, ਜੋ ਕਿ Deep Sidhu ਦੀ ਮੌਤ ਤੋਂ ਬਾਅਦ ਟੁੱਟ ਗਈ ਹੈ। 23 ਮਈ ਨੂੰ ਰੀਨਾ ਰਾਏ ਦਾ ਜਨਮਦਿਨ ਸੀ, ਜੀ ਹਾਂ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇਹ Reena Rai ਦਾ ਪਹਿਲਾ ਜਨਮਦਿਨ ਸੀ। ਜਿਸ ਕਰਕੇ ਰੀਨਾ ਰਾਏ ਦੀਪ ਸਿੱਧੂ ਨੂੰ ਯਾਦ ਕਰਕੇ ਕਾਫੀ ਦੁੱਖੀ ਹੋਈ।

image from instagramਹੋਰ ਪੜ੍ਹੋ : ਖੁੱਲੀ ਲਾੜੇ ਦੀ ਪੋਲ, ਸੱਤ ਫੇਰੇ ਲੈਣ ਤੋਂ ਪਹਿਲਾਂ ਡਿੱਗੀ ਵਿੱਗ, ਗੰਜਾ ਪਤੀ ਦੇਖ ਕੇ ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ, ਜਾਣੋ ਮਾਮਲਾ
ਰੀਨਾ ਰਾਏ ਨੇ ਦੀਪ ਸਿੱਧੂ ਦੀਆਂ ਕੁਝ ਯਾਦਾਂ ਨੂੰ ਦੀਪ ਦੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਰੀਨਾ ਨੇ ਨਾਲ ਹੀ ਇੱਕ ਭਾਵੁਕ ਕੈਪਸ਼ਨ ਪਾਈ ਹੈ ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ- ‘ਇਹ ਤੇਰੀ ਰੂਹਾਂ ਦਾ ਜਨਮਦਿਨ ਹੈ ਮੇਰੀ ਜਾਨ…ਜਦੋਂ ਮੈਂ ਤੈਨੂੰ ਗਵਾਇਆ ਸੀ, ਮੈਂ ਆਪਣੇ ਆਪ ਨੂੰ ਵੀ ਗਵਾਅ ਲਿਆ ਸੀ, ਹੁਣ ਮੈਂ ਸਾਡੀਆਂ ਫੋਟੋਆਂ ਨੂੰ ਦੇਖਦੀ ਹਾਂ ਜੋ ਤੁਹਾਡੀਆਂ ਅੱਖਾਂ ਮੈਨੂੰ ਇੱਕ ਸੁਨੇਹਾ ਦਿੰਦੀਆਂ ਨੇ… ਅਸੀਂ ਦੁਬਾਰਾ ਮਿਲਾਂਗੇ ਜਦੋਂ ਮੇਰਾ ਮਕਸਦ ਪੂਰਾ ਹੋ ਜਾਵੇਗਾ... ਇਹ ਤੁਹਾਨੂੰ ਅਤੇ ਮੈਨੂੰ ਵੀ ਪਤਾ ਹੈ..’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੀਪ ਸਿੱਧੂ ਨੂੰ ਯਾਦ ਕਰ ਰਹੇ ਹਨ।

ਰੀਨਾ ਰਾਏ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਦੀਪ ਸਿੱਧੂ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਕੁਝ ਸਾਲ ਪਹਿਲਾਂ ਦੀਪ ਸਿੱਧੂ ਦਾ ਰੀਨਾ ਲਈ ਲਿਖਿਆ ਇੱਕ ਖ਼ਾਸ ਨੋਟ ਸਾਂਝਾ ਕੀਤਾ ਹੈ। ਇਹ ਸਾਰੇ ਪਲ ਦੇਖਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ।

ਦੱਸ ਦਈਏ ਕਿ ਦੀਪ ਸਿੱਧੂ ਦੀ ਇਸੇ ਸਾਲ 15 ਫਰਵਰੀ ਨੂੰ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ। ਇਸ ਕਾਰ ਹਾਦਸੇ ‘ਚ ਰੀਨਾ ਰਾਏ ਵੀ ਦੀਪ ਦੇ ਨਾਲ ਹੀ ਕਾਰ 'ਚ ਸੀ, ਪਰ ਉਹ ਇਸ ਹਾਦਸੇ ‘ਚ ਵਾਲ-ਵਾਲ ਬਚ ਗਈ ਸੀ ।
ਹੋਰ ਪੜ੍ਹੋ : ਬਲਜੀਤ ਕੌਰ ਨੇ ਰਚਿਆ ਇਤਿਹਾਸ! 25 ਦਿਨਾਂ ਵਿੱਚ 8 ਹਜ਼ਾਰ ਮੀਟਰ ਦੀ 4 ਚੋਟੀ ਚੜ੍ਹਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
