ਖੁੱਲੀ ਲਾੜੇ ਦੀ ਪੋਲ, ਸੱਤ ਫੇਰੇ ਲੈਣ ਤੋਂ ਪਹਿਲਾਂ ਡਿੱਗੀ ਵਿੱਗ, ਗੰਜਾ ਪਤੀ ਦੇਖ ਕੇ ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ, ਜਾਣੋ ਮਾਮਲਾ

written by Lajwinder kaur | May 23, 2022

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਦੁਨੀਆ ਭਰ ਦੇ ਕੋਨਿਆਂ ਤੋਂ ਖਬਰਾਂ, ਮਿੰਟਾਂ ਚ ਹੀ ਮੋਬਾਇਲ ਫੋਨ ਉੱਤੇ ਆ ਜਾਂਦੀਆਂ ਹਨ। ਕਈ ਵਾਰ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ। ਅੱਜਕੱਲ੍ਹ ਵਿਆਹ-ਸ਼ਾਦੀਆਂ ਵਿੱਚ ਕਈ ਤਰ੍ਹਾਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਕਈ ਬਰਾਤਾਂ ਬਿਨ੍ਹਾਂ ਲਾੜੀ ਤੋਂ ਵਾਪਿਸ ਆ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਯੂਪੀ ਦੇ ਉਨਾਵ ਵਿੱਚ ਵੀ ਸਾਹਮਣੇ ਆਇਆ ਹੈ। ਜਿੱਥੇ ਮੰਡਪ ਦੌਰਾਨ ਅਚਾਨਕ ਲਾੜੇ ਦੀ ਪੋਲ ਖੁੱਲ੍ਹ ਗਈ। ਇਸ ਤੋਂ ਬਾਅਦ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।

ਹੋਰ ਪੜ੍ਹੋ : ਬੱਬੂ ਮਾਨ ਦਾ ਲਾਈਵ ਮਿਊਜ਼ਿਕ ਸ਼ੋਅ ਹੋਇਆ ਬੰਦ, ਭਾਰੀ ਮਨ ਨਾਲ ਗਾਇਕ ਨੇ ਦਰਸ਼ਕਾਂ ਤੋਂ ਮੰਗੀ ਮਾਫੀ, ਜਾਣੋ ਪੂਰਾ ਮਾਮਲਾ

viral wedding video pic groom with wig bride cancelled wedding image source twitter

ਦਰਅਸਲ ਸਫੀਪੁਰ ਕੋਤਵਾਲੀ ਇਲਾਕੇ ਦੇ ਗੈਸਟ ਹਾਉਸ ‘ਚ ਇੱਕ ਬਰਾਤ ਰੁੱਕੀ ਸੀ। ਧੂਮ-ਧਾਮ ਨਾਲ ਪੁੱਜੀ ਇਸ ਬਰਾਤ ਦਾ ਲੜਕੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਜੈਮਾਲਾ ਦੀ ਰਸਮ ਅਦਾ ਕੀਤੀ ਗਈ। ਖਾਣ-ਪੀਣ ਤੋਂ ਬਾਅਦ ਲਾੜਾ ਸੱਤ ਫੇਰੇ ਲੈਣ ਲਈ ਮੰਡਪ ਪਹੁੰਚ ਗਿਆ। ਇੱਥੇ ਅਚਾਨਕ ਲਾੜੇ ਨੂੰ ਚੱਕਰ ਆ ਗਿਆ ਅਤੇ ਉਹ ਡਿੱਗ ਪਿਆ। ਲਾੜੇ ਨੂੰ ਜ਼ਮੀਨ 'ਤੇ ਡਿੱਗਦਾ ਦੇਖ ਕੇ ਜਿਵੇਂ ਹੀ ਲੜਕੀ ਦੇ ਭਰਾ ਨੇ ਲਾੜੇ ਦੇ ਸਿਰ 'ਤੇ ਹੱਥ ਰਗੜਿਆ ਤਾਂ ਲਾੜੇ ਦੀ ਵਿੱਗ ਉਸ ਦੇ ਹੱਥ 'ਚ ਆ ਗਈ। ਇਹ ਦੇਖਕੇ ਸਾਰੇ ਹੈਰਾਨ ਹੋ ਗਏ। ਜਦੋਂ ਲਾੜੀ ਨੇ ਦੇਖਿਆ ਤਾਂ ਉਸ ਦੀਆਂ ਅੱਖਾਂ ਵੀ ਖੁੱਲੀਆਂ ਰਹਿ ਗਈਆਂ।

police at wedding image source twitter

ਸਫੀਪੁਰ ਕੋਤਵਾਲੀ ਖੇਤਰ ਦੇ ਪਰਿਆਰ ਪਿੰਡ ਵਾਸੀ ਲਖਨ ਕਸ਼ਯਪ ਦੀ ਬੇਟੀ ਨਿਸ਼ਾ ਦਾ ਵਿਆਹ ਕਾਨਪੁਰ ਨਗਰ ਥਾਣਾ ਕਲਿਆਣਪੁਰ ਦੇ ਆਵਾਸ ਵਿਕਾਸ ਕਾਲੋਨੀ ਨਿਵਾਸੀ ਪੰਕਜ ਪੁੱਤਰ ਅਸ਼ੋਕ ਕੁਮਾਰ ਕਸ਼ਯਪ ਨਾਲ ਸ਼ੁੱਕਰਵਾਰ ਨੂੰ ਤੈਅ ਹੋਇਆ ਸੀ। ਜੈਮਾਲਾ ਪ੍ਰੋਗਰਾਮ ਤੋਂ ਬਾਅਦ ਲਾੜੇ ਨੂੰ ਚੱਕਰ ਆ ਗਿਆ ਤੇ ਉਹ ਬੇਹੋਸ਼ ਹੋ ਗਿਆ। ਜਿਸ 'ਤੇ ਲਾੜੀ ਦੇ ਭਰਾਵਾਂ ਨਿਤਿਨ ਅਤੇ ਵਿਪਨ ਆਦਿ ਨੇ ਲਾੜੇ ਦੇ ਮੂੰਹ ਅਤੇ ਸਿਰ 'ਤੇ ਪਾਣੀ ਦੇ ਛਿੱਟੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਲਾੜੇ ਦੇ ਸਿਰ 'ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ।

viral pic image source twitter

ਇਸ ਦੌਰਾਨ ਉਸ ਦੇ ਸਿਰ 'ਤੇ ਵਾਲਾਂ ਦਾ ਵਿੱਗ ਭਰਾ ਨਿਤਿਨ ਦੇ ਹੱਥ 'ਚ ਆ ਗਿਆ। ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਦੇਖ ਕੇ ਹਾਜ਼ਰ ਪਰਿਵਾਰਕ ਮੈਂਬਰਾਂ ਨੇ ਲਾੜੇ ਦੇ ਪਿਤਾ ਅਸ਼ੋਕ ਕੁਮਾਰ ਨੂੰ ਠੱਗੀ ਦੀ ਗੱਲ ਕਹਿ ਕੇ ਬੰਧਕ ਬਣਾ ਲਿਆ। ਜਦੋਂ ਮਾਮਲਾ ਵਧਿਆ ਤਾਂ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੀ ਆਹਮੋ ਸਾਹਮਣੇ ਦੋਵਾਂ ਧਿਰਾਂ ਵਿੱਚ ਸੁਲ੍ਹਾ ਹੋ ਗਈ। ਲਾੜੀ ਪੱਖ ਵੱਲੋਂ ਖਰਚ ਕੀਤੇ 5.66 ਲੱਖ ਰੁਪਏ ਲਾੜਾ ਪੱਖ ਦਾ ਭੁਗਤਾਨ ਕਰਨ ਤੋਂ ਬਾਅਦ ਲਾੜੀ ਤੋਂ ਬਿਨਾਂ ਕਾਨਪੁਰ ਲਈ ਰਵਾਨਾ ਹੋ ਗਏ।

ਹੋਰ ਪੜ੍ਹੋ : ਵਿਆਹ ਦੇ ਵੈਡਿੰਗ ਰਿਸ਼ੈਪਸ਼ਨ ‘ਚ ਬੇਬੀ ਡੌਲ ਗੀਤ ‘ਤੇ ਕਨਿਕਾ ਕਪੂਰ ਪਤੀ ਦੇ ਨਾਲ ਜੰਮ ਕੇ ਡਾਂਸ ਕਰਦੀ ਆਈ ਨਜ਼ਰ

You may also like