ਬੱਬੂ ਮਾਨ ਦਾ ਲਾਈਵ ਮਿਊਜ਼ਿਕ ਸ਼ੋਅ ਹੋਇਆ ਬੰਦ, ਭਾਰੀ ਮਨ ਨਾਲ ਗਾਇਕ ਨੇ ਦਰਸ਼ਕਾਂ ਤੋਂ ਮੰਗੀ ਮਾਫੀ, ਜਾਣੋ ਪੂਰਾ ਮਾਮਲਾ

written by Lajwinder kaur | May 22, 2022

Babbu Maan's Show Stopped: ਗਾਇਕ ਬੱਬੂ ਮਾਨ ਜੋ ਕਿ ਏਨੀਂ ਦਿਨੀਂ ਕੈਨੇਡਾ ‘ਚ ਆਪਣੇ ਮਿਊਜ਼ਿਕ ਟੂਰ ਨੂੰ ਲੈ ਕੇ ਪਹੁੰਚੇ ਹੋਏ ਹਨ। ਉਨ੍ਹਾਂ ਦੇ ਸਾਰੇ ਸ਼ੋਅ ਹਿੱਟ ਰਹੇ ਹਨ । ਪਰ ਬੀਤੀ ਰਾਤ ਬੱਬੂ ਮਾਨ ਦਾ ਹੋਏ ਲਾਈਵ ਮਿਊਜ਼ਿਕ ਸ਼ੋਅ ਨੂੰ ਬੰਦ ਕਰਵਾ ਦਿੱਤਾ ਗਿਆ ਸੀ। ਸੋਸ਼ਲ ਮੀਡੀਆ ਉੱਤੇ ਬੱਬੂ ਮਾਨ ਦੇ ਸ਼ੋਅ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਨੰਨ੍ਹੇ ਬੱਚੇ ਬਿਖੇਰਨਗੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ, ਸ਼ੁਰੂ ਹੋ ਜਾਣ ਰਹੇ ਨੇ ‘Voice Of Punjab Chhota Champ 8’ ਦੇ ਆਡੀਸ਼ਨ

babbu maan singer sad

ਦੱਸ ਦਈਏ ਬੱਬੂ ਮਾਨ ਦੇ ਸ਼ੋਅ ਨੂੰ ਵਿਚਕਾਰ 'ਚ ਹੀ ਬੰਦ ਕਰਵਾ ਦਿੱਤਾ ਗਿਆ । ਹਿੰਸਾ ਅਤੇ ਓਵਰ ਗੈਦਰਿੰਗ ਕਾਰਨ ਬੱਬੂ ਮਾਨ ਦੇ ਸ਼ੋਅ ਨੂੰ ਰੋਕ ਦਿੱਤਾ ਗਿਆ । ਖਬਰਾਂ ਦੇ ਮੁਤਾਬਿਕ ਬੱਬੂ ਮਾਨ ਦੇ ਸ਼ੋਅ ਨੂੰ ਦੇਖਣ ਆਏ ਦਰਸ਼ਕਾਂ ਲਈ ਹਾਲ ਛੋਟਾ ਰਹਿ ਗਿਆ । ਜਿਸ ਕਰਕੇ ਜਿਹੜੇ ਲੋਕ ਹਾਲ ਦੇ ਅੰਦਰ ਨਹੀਂ ਜਾ ਪਾਏ ਉਨ੍ਹਾਂ ਨੇ ਹਾਲ ਦੇ ਸ਼ੀਸ਼ੇ ਭੰਨ ਦਿੱਤੇ ਤੇ ਕਾਫੀ ਹੰਗਾਮਾ ਕਰ ਦਿੱਤਾ । ਜਿਸ ਤੋਂ ਬਾਅਦ ਪੁਲਿਸ ਵੱਲੋਂ ਓਵਰ ਗੈਦਰਿੰਗ ਤੇ ਹਿੰਸਾ ਕਰਕੇ ਇਸ ਸ਼ੋਅ ਨੂੰ ਰੁਕਵਾ ਦਿੱਤਾ ਗਿਆ।singer babbu maan canada show stop

ਸ਼ੋਅ ਦੇ ਬੰਦ ਹੋਣ ਦੇ ਕਾਰਨ ਬੱਬੂ ਮਾਨ ਕਾਫੀ ਦੁੱਖੀ ਨਜ਼ਰ ਆਏ। ਉਨ੍ਹਾਂ ਨੇ ਕਿਹਾ ਭਾਰੀ ਮਨ ਦੇ ਨਾਲ ਸਭ ਤੋਂ ਮਾਫੀ ਮੰਗਦਾ ਹਾਂ। ਪਰ ਉਨ੍ਹਾਂ ਨੇ ਵਾਅਦਾ ਵੀ ਕੀਤਾ ਕੇ ਅਮਰੀਕਾ ਦੇ ਸ਼ੋਅ ਤੋਂ ਵਾਪਿਸ ਆਉਣ ਤੋਂ ਬਾਅਦ ਉਹ ਕੋਸ਼ਿਸ਼ ਕਰਨਗੇ ਕਿ ਪਰਮੋਟਰ ਵੱਡਾ ਹਾਲ ਬੁੱਕ ਕਰਵਾਉਣ ਤੇ ਇਹ ਸ਼ੋਅ ਮੁੜ ਤੋਂ ਕੀਤਾ ਜਾ ਸਕੇ।

Come on Baby ਨਾਂਅ ਯੂਟਿਊਬ ਚੈਨਲ ਉੱਤੇ ਇਹ ਵੀਡੀਓ ਸ਼ੇਅਰ ਕੀਤਾ ਗਿਆ ਹੈ। ਦੱਸ ਦਈਏ ਬੱਬੂ ਮਾਨ ਦੀ ਲੰਬੀ ਚੌੜੀ ਫੈਨ ਫਾਲਵਿੰਗ ਹੈ। ਗਾਇਕ ਬੱਬੂ ਮਾਨ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਚੁੱਕੇ ਹਨ।

ਇਸ  Video ਲਿੰਕ 'ਤੇ ਕਲਿੱਕ ਕਰਕੇ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ।

ਹੋਰ ਪੜ੍ਹੋ : Cannes Film Festival 'ਚ 'ਗੁੱਥੀ' ਦਾ ਸਵੈਗ! ਅਦਾਕਾਰਾ ਹਿਨਾ ਖ਼ਾਨ ਨੇ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ

 

You may also like