Advertisment

Cannes Film Festival 'ਚ 'ਗੁੱਥੀ' ਦਾ ਸਵੈਗ! ਅਦਾਕਾਰਾ ਹਿਨਾ ਖ਼ਾਨ ਨੇ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ

author-image
By Lajwinder kaur
New Update
Cannes Film Festival 'ਚ 'ਗੁੱਥੀ' ਦਾ ਸਵੈਗ! ਅਦਾਕਾਰਾ ਹਿਨਾ ਖ਼ਾਨ ਨੇ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ
Advertisment
Gutthi At Cannes: ਲੰਬੇ ਸਮੇਂ ਤੋਂ 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਰਹੇ ਕਾਮੇਡੀਅਨ ਅਭਿਨੇਤਾ ਸੁਨੀਲ ਗਰੋਵਰ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣਾ ਚੰਗੀ ਤਰ੍ਹਾਂ ਜਾਣਦੇ ਹਨ। ਕਾਨਸ ਫਿਲਮ ਫੈਸਟੀਵਲ 'ਚ ਕਾਫੀ ਦਿਲਚਸਪੀ ਲੈ ਰਹੇ ਸੁਨੀਲ ਗਰੋਵਰ ਨੇ ਆਪਣੇ ਮਸ਼ਹੂਰ ਕਿਰਦਾਰ ਗੁੱਥੀ ਦੀ ਫੋਟੋ ਐਡਿਟ ਕਰਕੇ ਲੋਕਾਂ ਨੂੰ ਮੁਸਕਰਾਉਣ ਦਾ ਇੱਕ ਹੋਰ ਕਾਰਨ ਦਿੱਤਾ ਹੈ। ਸੁਨੀਲ ਗਰੋਵਰ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਕਿਰਦਾਰ ਗੁੱਥੀ ਦਿਖਾਇਆ ਹੈ। ਹੋਰ ਪੜ੍ਹੋ : ‘ਗੁੜ ਨਾਲੋਂ ਇਸ਼ਕ ਮਿੱਠਾ’ ਗੀਤ 'ਤੇ ਬਣਨ ਜਾ ਰਹੀ ਹੈ ਫ਼ਿਲਮ, ਅਦਾਕਾਰਾ ਨੀਰੂ ਬਾਜਵਾ ਨੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
Advertisment
inside image of gutthi ਸੁਨੀਲ ਗਰੋਵਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਆਪਣੀ ਗੁੱਥੀ ਅਵਤਾਰ ਵਾਲੀ ਫੋਟੋ ਨੂੰ ਸ਼ੇਅਰ ਕੀਤਾ ਹੈ। ਤਸਵੀਰ ਚ ਦੇਖ ਸਕਦੇ ਹੋ ਗੁੱਥੀ ਕਾਨਸ ਦੇ ਰੈੱਡ ਕਾਰਪੇਟ ਉੱਤੇ ਖੜੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਉਸ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ ‘French Riviera’ । sunil grover shared cannes red carpet look ਇਸ ਪੋਸਟ ਉੱਤੇ ਕਲਾਕਾਰ ਕਮੈਂਟ ਕਰਕੇ ਆਪਣੀ ਫਨੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਇਸ ਸਾਲ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਰਹੀ ਹਿਨਾ ਖਾਨ ਵੀ ਹਾਸਾ ਨਹੀਂ ਰੋਕ ਸਕੀ ਅਤੇ ਉਸ ਨੇ ਹੱਸਦੇ ਹੋਏ ਇਮੋਜੀ ਬਣਾ ਕੇ ਇਸ ਫੋਟੋ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰੋਨਿਤ ਰਾਏ ਤੋਂ ਲੈ ਕੇ ਮੌਨੀ ਰਾਏ ਤੱਕ ਕਈ ਕਲਾਕਾਰਾਂ ਨੇ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਹਨ। ਅੱਜ ਵੀ ਸੁਨੀਲ ਗਰੋਵਰ ਦੇ ਕਿਰਦਾਰ  ਗੁੱਥੀ ਨੂੰ ਦਰਸ਼ਕ ਖੂਬ ਯਾਦ ਕਰਦੇ ਹਨ। ਸੁਨੀਲ ਨੇ ਗੁੱਥੀ ਬਣਕੇ ਲੋਕਾਂ ਨੂੰ ਆਪਣੇ ਚੁਟਕਲਿਆਂ ਦੇ ਨਾਲ ਖੂਬ ਹਸਾਇਆ ਹੈ। sunil-grover ਇਸ ਤੋਂ ਇਲਾਵਾ ਕਪਿਲ ਦੇ ਸ਼ੋਅ 'ਚ ਸੁਨੀਲ ਗਰੋਵਰ ਨੇ ਡਾਕਟਰ ਮਸ਼ਹੂਰ ਗੁਲਾਟੀ ਅਤੇ ਰਿੰਕੂ ਭਾਬੀ ਵਰਗੇ ਕਈ ਕਿਰਦਾਰ ਨਿਭਾਏ ਸਨ। ਜੇ ਗੱਲ ਕਰੀਏ ਸੁਨੀਲ ਗਰੋਵਰ ਦੇ ਵਰਕ ਫਰੰਟ ਦੀ ਤਾਂ ਉਹ ਕਈ ਬਾਲੀਵੁੱਡ ਫ਼ਿਲਮਾਂ ਤੇ ਕਈ ਵੈੱਬ ਸੀਰੀਜ਼ ਚ ਕੰਮ ਕਰ ਚੁੱਕਿਆ ਹੈ।
Advertisment
ਹੋਰ ਪੜ੍ਹੋ :  ਸਮੀਪ ਕੰਗ ਪਰਿਵਾਰ ਦੇ ਨਾਲ ਵਿਦੇਸ਼ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ  
 
View this post on Instagram
 

A post shared by Sunil Grover (@whosunilgrover)

Advertisment

Stay updated with the latest news headlines.

Follow us:
Advertisment
Advertisment
Latest Stories
Advertisment