ਸਮੀਪ ਕੰਗ ਪਰਿਵਾਰ ਦੇ ਨਾਲ ਵਿਦੇਸ਼ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

written by Lajwinder kaur | May 20, 2022

Smeep Kang Enjoying vacation With family in Turkey: ਫ਼ਿਲਮ ਡਾਇਰੈਕਟਰ ਅਤੇ ਐਕਟਰ ਸਮੀਪ ਕੰਗ ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਛੁੱਟੀਆਂ ਦਾ ਲੁਤਫ਼ ਲੈ ਰਹੇ ਹਨ। ਜੀ ਹਾਂ ਉਹ ਆਪਣੇ ਪਰਿਵਾਰ ਦੇ ਨਾਲ ਖੁਸ਼ਨੁਮ ਪਲ ਬਿਤਾ ਰਹੇ ਹਨ, ਜਿਸ ਦੀਆਂ ਕੁਝ ਝਲਕੀਆਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : Cannes 2022 Day 2 Photos: ਐਸ਼ਵਰਿਆ ਰਾਏ ਤੋਂ ਲੈ ਕੇ ਪੂਜਾ ਹੇਗੜੇ ਤੱਕ, ਇਨ੍ਹਾਂ ਅਦਾਕਾਰਾਂ ਨੇ ਬਿਖੇਰੀਆਂ ਆਪਣੀਆਂ ਅਦਾਵਾਂ

inside image of smeep kang with wife

ਐਕਟਰ ਸਮੀਪ ਕੰਗ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਉਨ੍ਹਾਂ ਨੇ ਲਿਖਿਆ ਹੈ ‘ਫੈਮਿਲੀ ਦੇ ਨਾਲ ਛੁੱਟੀਆਂ ਦਾ ਅਨੰਦ..’ । ਦੱਸ ਦਈਏ ਸਮੀਪ ਕੰਗ ਆਪਣੇ ਪਰਿਵਾਰ ਦੇ ਨਾਲ ਤੂਰਕੀ ‘ਚ ਘੁੰਮ ਰਹੇ ਹਨ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

inside image of smeep kang wife and son

ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਯੂਟਿਊਬ ਉੱਤੇ ਆਪਣੀ ਵੈੱਬ-ਸੀਰੀਜ਼ “ਕੀ ਬਣੂ ਪੂਨੀਆ ਦਾ” ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੈੱਬ ਸੀਰੀਜ਼ ਉਨ੍ਹਾਂ ਦੇ ਨਾਲ ਜਸਵਿੰਦਰ ਭੱਲਾ, ਬੱਬਲ ਰਾਏ, ਸਾਇਰਾ ਅਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆ ਰਹੇ ਹਨ। ਇਸ ਕਾਮੇਡੀ ਸੀਰੀਜ਼ ਦਾ ਨਿਰਦੇਸ਼ਨ ਵੀ ਸਮੀਪ ਕੰਗ ਨੇ ਕੀਤਾ ਹੈ।

director smeep kang

ਜੇ ਗੱਲ ਕਰੀਏ ਸਮੀਪ ਕੰਗ ਦੀ ਤਾਂ ਉਹ ਕਈ ਫ਼ਿਲਮਾਂ 'ਚ ਅਦਾਕਾਰੀ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ਨੂੰ ਡਾਇਰੈਕਟ ਵੀ ਕਰ ਚੁੱਕੇ ਹਨ। ਫ਼ਿਲਮ ਨਿਰਦੇਸ਼ਕ ਸਮੀਪ ਕੰਗ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ‘ਕੈਰੀ ਆਨ ਜੱਟਾ’ ਸਭ ਤੋਂ ਹਿੱਟ ਰਹੀ ਹੈ । ਉਹ ਹੋਰ ਵੀਪ੍ਰਸਿੱਧ ਕਾਮੇਡੀ ਫਿਲਮਾਂ  ਜਿਵੇਂ ਲੱਕੀ ਦੀ ਅਨਲਕੀ ਸਟੋਰੀ, Double Di Trouble, ਵਿਸਾਖੀ ਲਿਸਟ, ਕੈਰੀ ਆਨ ਜੱਟਾ 2 ਵਰਗੀ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਬਹੁਤ ਜਲਦ ਉਨ੍ਹਾਂ ਦੀ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ।

ਹੋਰ ਪੜ੍ਹੋ : ਗਾਇਕ ਗੁਰੀ ਨੇ ਆਪਣੀ ਨਵੀਂ ਫ਼ਿਲਮ ‘LOVER’ ਦਾ ਆਫੀਸ਼ੀਅਲ ਪੋਸਟਰ ਕੀਤਾ ਸਾਂਝਾ, ਕਿਹਾ- ‘ਸੱਚੀਆਂ ਪਿਆਰ ਦੀਆਂ ਕਹਾਣੀਆਂ ਕਦੇ ਖਤਮ ਨਹੀਂ ਹੁੰਦੀਆਂ’

 

 

View this post on Instagram

 

A post shared by Smeep Kang (@smeepkang)

 

View this post on Instagram

 

A post shared by Smeep Kang (@smeepkang)

You may also like