ਗਾਇਕ ਗੁਰੀ ਨੇ ਆਪਣੀ ਨਵੀਂ ਫ਼ਿਲਮ ‘LOVER’ ਦਾ ਆਫੀਸ਼ੀਅਲ ਪੋਸਟਰ ਕੀਤਾ ਸਾਂਝਾ, ਕਿਹਾ- ‘ਸੱਚੀਆਂ ਪਿਆਰ ਦੀਆਂ ਕਹਾਣੀਆਂ ਕਦੇ ਖਤਮ ਨਹੀਂ ਹੁੰਦੀਆਂ’
ਗਾਇਕ ਗੁਰੀ ਨੇ ਆਪਣੀ ਨਵੀਂ ਫ਼ਿਲਮ ‘LOVER’ ਦਾ ਆਫੀਸ਼ੀਅਲ ਪੋਸਟਰ ਕੀਤਾ ਸਾਂਝਾ, ਕਿਹਾ- ‘ਸੱਚੀਆਂ ਪਿਆਰ ਦੀਆਂ ਕਹਾਣੀਆਂ ਕਦੇ ਖਤਮ ਨਹੀਂ ਹੁੰਦੀਆਂ’
Guri's New Film 'LOVER': ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ, ਜਿੰਮੀ ਚੂ ਚੂ, ਸੋਹਣਿਆ, ਦੂਰੀਆਂ, ਜ਼ਾਲਮਾ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਗਾਇਕ ਗੁਰੀ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੁੱਡਨਿਊਜ਼ ਸਾਂਝੀ ਕੀਤੀ ਹੈ। ਜੀ ਹਾਂ ‘ਜੱਟ ਬ੍ਰਦਰਸ’ ਤੋਂ ਬਾਅਦ ਗੁਰੀ ਲਵਰ ਟਾਈਟਲ ਹੇਠ ਤਿਆਰ ਹੋਈ ਫ਼ਿਲਮ ਚ ਨਜ਼ਰ ਆਉਣਗੇ।
ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘Nikkiye Bhene’ ਹੋਇਆ ਰਿਲੀਜ਼, ਵਿਦੇਸ਼ ‘ਚ ਵੱਸਦਾ ਭਰਾ ਦੱਸ ਰਿਹਾ ਹੈ ਆਪਣੀ ਮੁਸ਼ਕਿਲਾਂ ਨੂੰ

ਖੁਦ ਗੁਰੀ ਨੇ ਇਸ ਫ਼ਿਲਮ ਦਾ ਆਫੀਸ਼ੀਅਲ ਪੋਸਟਰ ਤੇ ਮੋਸ਼ਨ ਪੋਸਟਰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਜੀ ਹਾਂ ਇਹ ਫ਼ਿਲਮ ਲਵ ਸਟੋਰੀ ਹੋਵੇਗੀ, ਜਿਸ ਚ ਪਿਆਰ ਤੇ ਜੁਦਾਈ ਵਰਗੇ ਕਈ ਰੰਗ ਦੇਖਣ ਨੂੰ ਮਿਲਣਗੇ। ਫ਼ਿਲਮ ਦਾ ਮੋਸ਼ਨ ਪੋਸਟਰ ਵੀ ਕਾਫੀ ਖ਼ੂਬਸੂਰਤ ਹੈ। ਜਿਸ ਚ ਗੁਰੀ ਇੱਕ ਚੁਬਾਰੇ ਅਤੇ ਦੂਜੇ ਚੁਬਾਰੇ ਉੱਤੇ ਉਸਦੀ ਮਹਿਬੂਬਾ ਖੜ੍ਹੀ ਹੋਈ ਨਜ਼ਰ ਆ ਰਹੀ ਹੈ।

ਜੇ ਗੱਲ ਕਰੀਏ ਫ਼ਿਲਮ ਦਾ ਫਰਸਟ ਲੁੱਕ ਪੋਸਟਰ ਦੀ ਤਾਂ ਉਸ ‘ਚ ਗੁਰੀ ਵੱਧੀ ਹੋਈ ਦਾੜ੍ਹੀ ਤੇ ਲੰਬੇ ਵਾਲਾਂ ਦੇ ਨਾਲ ਨਕਾਮ ਹੋਏ ਆਸ਼ਿਕ ਵਾਲੀ ਲੁੱਕ ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਮੋਢੇ ਉੱਤੇ ਫ਼ਿਲਮ ਦੀ ਹੀਰੋਇਨ ਸਿਰ ਰੱਖ ਕੇ ਲੇਟੀ ਹੋਈ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰੀ ਨੂੰ ਮੁਬਾਰਾਕਾਂ ਦੇ ਰਹੇ ਹਨ।

ਜੇ ਗੱਲ ਕਰੀਏ ਫ਼ਿਲਮ ਦੀ ਤਾਂ ਉਸਦੀ ਸਟੋਰੀ ਤੇਜ ਨੇ ਲਿਖੀ ਹੈ । ਇਸ ਫ਼ਿਲਮ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਮਿਲਕੇ ਡਾਇਰੈਕਟ ਕੀਤੀ ਹੈ। ਫ਼ਿਲਮ ਚ ਗੁਰੀ ਤੋਂ ਇਲਾਵਾ ਰੌਣਕ ਜੋਸ਼ੀ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ ਵਰਗੇ ਨਾਮੀ ਕਲਾਕਾਰ ਫ਼ਿਲਮ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਇਹ ਫ਼ਿਲਮ ਇੱਕ ਜੁਲਾਈ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗੁਰੀ ਦੇ ਵਰਕ ਫਰੰਟ ਦੀ ਤਾਂ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕੰਮ ਕਰ ਰਹੇ ਹਨ। ਉਹ ਸਿਕੰਦਰ 2 ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ।
ਹੋਰ ਪੜ੍ਹੋ : ਜਾਣੋ 20 ਮਈ ਨੂੰ ਕਿਹੜੇ OTT ਪਲੇਟਫਾਰਮ ਉੱਤੇ ਰਿਲੀਜ਼ ਹੋਣ ਜਾ ਰਹੀ ਹੈ ਸ਼ਾਹਿਦ ਕਪੂਰ ਦੀ ਫ਼ਿਲਮ ‘JERSEY’
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
