Trending:
ਜਾਣੋ 20 ਮਈ ਨੂੰ ਕਿਹੜੇ OTT ਪਲੇਟਫਾਰਮ ਉੱਤੇ ਰਿਲੀਜ਼ ਹੋਣ ਜਾ ਰਹੀ ਹੈ ਸ਼ਾਹਿਦ ਕਪੂਰ ਦੀ ਫ਼ਿਲਮ ‘JERSEY’
'Jersey' to premier on OTT : ਸ਼ਾਹਿਦ ਕਪੂਰ ਅਤੇ ਮ੍ਰਿਣਾਲ ਠਾਕੁਰ ਸਟਾਰਰ ਫ਼ਿਲਮ ਜਰਸੀ ਪਿਛਲੇ ਮਹੀਨੇ 22 ਅਪ੍ਰੈਲ, 2022 ਨੂੰ ਰਿਲੀਜ਼ ਹੋਈ ਸੀ। Shahid Kapoor ਦੀ ਫ਼ਿਲਮ ਨੂੰ ਸਿਨੇਮਾ ਘਰਾਂ ‘ਚ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਇਹ ਸਾਊਥ ਦੀ ਫ਼ਿਲਮ ਜਰਸੀ ਦਾ ਰੀਮੇਕ ਹੈ।
ਹੋਰ ਪੜ੍ਹੋ : ਇੰਤਜ਼ਾਰ ਹੋਇਆ ਖਤਮ, ਜਾਣੋ ਗੁਰਨਾਮ ਭੁੱਲਰ ਤੇ ਤਾਨੀਆ ਸਟਾਰਰ ‘ਲੇਖ਼’ ਕਿਹੜੇ OTT ਪਲੇਟਫਾਰਮ ‘ਤੇ ਹੋ ਰਹੀ ਹੈ ਸਟ੍ਰੀਮ

ਫ਼ਿਲਮ ਇੱਕ ਅਜਿਹੇ ਕ੍ਰਿਕੇਟਰ ਦੀ ਕਹਾਣੀ ਦੱਸਦੀ ਹੈ ਕਿਸੇ ਕਾਰਨ ਕਰਕੇ ਕ੍ਰਿਕੇਟ ਖੇਡਣ ਛੱਡ ਦਿੰਦਾ ਹੈ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੰਦਾ ਹੈ। ਪਰ ਸਮਾਂ ਆਉਣ 'ਤੇ ਉਸ ਦੀ ਨੌਕਰੀ ਚਲੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ ਦੇ ਜਨਮ ਦਿਨ 'ਤੇ ਬੱਚੇ ਨੂੰ ਦੇਣ ਲਈ 500 ਰੁਪਏ ਵੀ ਨਹੀਂ ਹੁੰਦੇ। ਉਸਦੀ ਪਤਨੀ ਨੂੰ ਨੌਕਰੀ ਕਰਨੀ ਪੈਂਦੀ ਹੈ। ਫਿਰ ਅਜਿਹਾ ਕੁਝ ਹੁੰਦਾ ਹੈ ਕਿ ਉਹ ਦੁਬਾਰਾ ਕ੍ਰਿਕੇਟਰ ਖੇਡਣ ਬਾਰੇ ਸੋਚਦਾ ਹੈ । ਸੋ ਅੱਗੇ ਦੀ ਕਹਾਣੀ ਨੂੰ ਤੁਸੀਂ ਓਟੀਟੀ ਪਲੇਟਫਾਰਮ ਉੱਤੇ 20 ਮਈ ਨੂੰ ਦੇਖ ਸਕਦੇ ਹੋ।

ਗੌਤਮ ਤਿਨੌਰੀ ਵੱਲੋਂ ਵੀ ਇਸ ਫ਼ਿਲਮ ਨੂੰ ਨਿਰਦੇਸ਼ਿਤ ਕੀਤੀ ਗਈ ਸੀ। ਹਾਲਾਂਕਿ, ਫ਼ਿਲਮ KGF 2 ਦੇ ਕਰਕੇ ਇਹ ਫ਼ਿਲਮ ਉਨ੍ਹੀ ਸਫਲਤਾ ਹਾਸਿਲ ਨਹੀਂ ਕਰ ਪਾਈ ਜਿੰਨੀ ਕਲਾਕਾਰਾਂ ਨੇ ਇਸ ਫ਼ਿਲਮ ਨੂੰ ਲੈ ਕੇ ਸੋਚੀ ਸੀ। ਜਿਸ ਕਰਕੇ ਹੁਣ ਇਹ ਫ਼ਿਲਮ OTT 'ਤੇ ਆਉਣ ਲਈ ਤਿਆਰ ਹੈ। ਸ਼ਾਹਿਦ ਕਪੂਰ ਦੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਸਨ। ਹੁਣ ਇਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ।

ਬਾਲੀਵੁੱਡ ਜਗਤ ਦੀਆਂ ਕਈ ਸੁਪਰ ਹਿੱਟ ਫ਼ਿਲਮਾਂ ਐਮਾਜ਼ਾਨ ਉੱਤੇ ਰਿਲੀਜ਼ ਹੋਈਆਂ ਹੋ ਚੁੱਕੀਆਂ ਹਨ। ਪਰ 'ਜਰਸੀ' ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਨੂੰ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ, ਪ੍ਰਸ਼ੰਸਕਾਂ ਇਸ ਨੂੰ ਫ਼ਿਲਮ ਨੂੰ ਐਮਾਜ਼ਾਨ ਪ੍ਰਾਈਮ 'ਤੇ ਨਹੀਂ ਦੇਖ ਸਕਦੇ।
ਸ਼ਹਿਦ ਕਪੂਰ ਦੀ ਸੁਪਰ ਹਿੱਟ ਫ਼ਿਲਮ ਕਬੀਰ ਸਿੰਘ ਜੋ ਕਿ ਪਹਿਲਾਂ ਹੀ ਨੈੱਟਫਿਲਕ ਉੱਤੇ ਉਪਲਬਧ ਹੈ। ਜਿਸ ਕਰਕੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਜਰਸੀ ਫ਼ਿਲਮ ਵੀ ਇਸੇ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ। ਜੀ ਹਾਂ ਇਹ ਫ਼ਿਲਮ 20 ਮਈ ਨੂੰ ਨੈੱਟਫਿਲਕਸ ਉੱਤੇ ਸਟ੍ਰੀਮ ਹੋਵੇਗੀ। ਸੋ ਦਰਸ਼ਕ ਕ੍ਰਿਕੇਟਰ ਤੇ ਰੋਮਾਂਟਿਕ ਡਰਾਮਾ ਦਾ ਆਨੰਦ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਲੈ ਸਕਦੇ ਹਨ।
ਹੋਰ ਪੜ੍ਹੋ : ਕੈਟਰੀਨਾ ਕੈਫ ਸਟਾਈਲਿਸ਼ ਲੁੱਕ 'ਚ ‘Bowling’ ਕਰਦੀ ਆਈ ਨਜ਼ਰ, US ‘ਚ ਪਤੀ ਵਿੱਕੀ ਕੌਸ਼ਲ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ
View this post on Instagram