ਅੰਮ੍ਰਿਤ ਮਾਨ ਦਾ ਨਵਾਂ ਗੀਤ ‘Nikkiye Bhene’ ਹੋਇਆ ਰਿਲੀਜ਼, ਵਿਦੇਸ਼ ‘ਚ ਵੱਸਦਾ ਭਰਾ ਦੱਸ ਰਿਹਾ ਹੈ ਆਪਣੀ ਮੁਸ਼ਕਿਲਾਂ ਨੂੰ

Reported by: PTC Punjabi Desk | Edited by: Lajwinder kaur  |  May 17th 2022 07:58 PM |  Updated: May 17th 2022 07:58 PM

ਅੰਮ੍ਰਿਤ ਮਾਨ ਦਾ ਨਵਾਂ ਗੀਤ ‘Nikkiye Bhene’ ਹੋਇਆ ਰਿਲੀਜ਼, ਵਿਦੇਸ਼ ‘ਚ ਵੱਸਦਾ ਭਰਾ ਦੱਸ ਰਿਹਾ ਹੈ ਆਪਣੀ ਮੁਸ਼ਕਿਲਾਂ ਨੂੰ

Amrit Maan's new Song Nikkiye Bhene- ਗਾਇਕ ਅੰਮ੍ਰਿਤ ਮਾਨ ਜੋ ਆਪਣੇ ਨਵੇਂ ਗੀਤ ਨਿੱਕੀਏ ਭੈਣੇ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ। ਜੀ ਹਾਂ ਇਹ ਗੀਤ ਇੱਕ ਭਰਾ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਿਹਾ ਹੈ। ਇੱਕ ਵਾਰ ਫਿਰ ਅੰਮ੍ਰਿਤ ਮਾਨ ਆਪਣੇ ਗੀਤ ਦੇ ਰਾਹੀਂ ਦਰਸ਼ਕਾਂ ਨੂੰ ਇਮੋਸ਼ਨਲ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ ਮਾਂ, ਬਾਪੂ ਵਰਗੇ ਗੀਤ ਦੇ ਨਾਲ ਦਰਸ਼ਕਾਂ ਨੂੰ ਭਾਵੁਕ ਕਰ ਚੁੱਕੇ ਹਨ।

ਹੋਰ ਪੜ੍ਹੋ : ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, ਪੰਜਾਬੀ ਲੁੱਕ ‘ਚ ਨਜ਼ਰ ਆਏ ਦੋਵੇਂ ਸਟਾਰ

inside image of amrit maan new song nikkiye bhene

ਜੇ ਗੱਲ ਕਰੀਏ Nikkiye Bhene ਦੀ ਤਾਂ ਇਹ ਬਹੁਤ ਜ਼ਿਆਦਾ ਖ਼ੂਬਸੂਰਤ ਗੀਤ ਹੈ। ਇਸ ਗੀਤ ਨੂੰ ਉਨ੍ਹਾਂ ਨੇ ਵਿਦੇਸ਼ਾਂ ‘ਚ ਵੱਸਦੇ ਨੌਜਵਾਨਾਂ ਦੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ। ਬਾਹਰਲੇ ਮੁਲਕ ‘ਚ ਹੰਢ ਭੰਨਵੀਂ ਮਿਹਨਤ ਕਰਨ ਵਾਲਾ ਭਰਾ ਆਪਣੀ ਭੈਣ ਨੂੰ ਕਹਿੰਦਾ ਹੈ, ਉਹ ਜਲਦੀ ਹੀ ਆਵੇਗਾ, ਪਰ ਪਹਿਲਾਂ ਪੀ.ਆਰ ਹੋ ਲੈਣ ਦੇ। ਉਹ ਆਪਣੀ ਨਿੱਕੀ ਭੈਣ ਦੇ ਸਾਰੇ ਸੁਫ਼ਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ।

news song

ਦੱਸ ਦਈਏ ਇਸ ਗੀਤ ਬੋਲ ਖੁਦ ਅੰਮ੍ਰਿਤ ਮਾਨ ਤੇ ਮਨਦੀਪ ਮਾਵੀ ਨੇ ਮਿਲਕੇ ਲਿਖੇ ਨੇ। Cocktail Music ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਤੇਜੀ ਸੰਧੂ ਅਤੇ ਅਨਮੋਲ ਮਾਵੀ ਨੇ ਮਿਲਕੇ ਇਸ ਗੀਤ ਨੂੰ ਤਿਆਰ ਕੀਤਾ ਹੈ।

nikkiye bhene song

ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਦੱਸ ਦਈਏ ਗਾਇਕੀ ਦੇ ਨਾਲ ਉਹ ਵਧੀਆ ਗੀਤਕਾਰ ਵੀ ਨੇ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਉਹ ‘ਆਟੇ ਦੀ ਚਿੜੀ’, ‘ਲੌਂਗ ਲਾਚੀ’ ਵਰਗੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ। ਇਸ ਸਾਲ ਉਹ ‘ਬੱਬਰ’ ਫ਼ਿਲਮ ‘ਚ ਐਕਸ਼ਨ ਕਰਦੇ ਹੋਏ ਨਜ਼ਰ ਆਏ ਸੀ।

ਹੋਰ ਪੜ੍ਹੋ : ਫ਼ਿਲਮ ‘ਸ਼ੇਰ ਬੱਗਾ’ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਐਮੀ ਵਿਰਕ ਦੇ ਨਾਲ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਸੋਨਮ ਬਾਜਵਾ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network