ਫ਼ਿਲਮ ‘ਸ਼ੇਰ ਬੱਗਾ’ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਐਮੀ ਵਿਰਕ ਦੇ ਨਾਲ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਸੋਨਮ ਬਾਜਵਾ

written by Lajwinder kaur | May 16, 2022

Ammy Virk shares New poster of film 'Sher Bagga' With Sonam Bajwa: ਦਰਸ਼ਕ ਆਪਣੇ ਮਨੋਰੰਜਨ ਲਈ ਤਿਆਰ ਰਹਿਣ, ਕਿਉਂਕਿ ਬੈਕ ਟੂ ਬੈਕ ਫ਼ਿਲਮ ਰਿਲੀਜ਼ ਹੋ ਰਹੀਆਂ ਨੇ । ਇੰਨਾ ਹੀ ਨਹੀਂ ਨਵੀਂ ਆਉਣ ਵਾਲੀ ਫ਼ਿਲਮਾਂ ਦੀ ਵੀ ਰਿਲੀਜ਼ ਤਾਰੀਕਾਂ ਦਾ ਵੀ ਐਲਾਨ ਹੋ ਰਿਹਾ ਹੈ।

ਅਜਿਹੇ ‘ਚ ਐਮੀ ਵਿਰਕ ਆਪਣੀ ਆਉਣ ਵਾਲੀ ਫ਼ਿਲਮ Sher Bagga ਦੀ ਰਿਲੀਜ਼ ਡੇਟ ਦੁਬਾਰਾ ਯਾਦ ਕਰਵਾਉਂਦੇ ਹੋਏ ਦਰਸ਼ਕਾਂ ਦੇ ਨਾਲ ਫ਼ਿਲਮ ਦਾ ਪਹਿਲਾ ਆਫੀਸ਼ੀਅਲ ਪੋਸਟਰ ਸ਼ੇਅਰ ਕੀਤਾ ਹੈ। Ammy Virk ਨੇ ਫ਼ਿਲਮ ਸ਼ੇਰ ਬੱਗਾ ਦਾ ਮਜ਼ੇਦਾਰ ਪੋਸਟਰ ਸੋਨਮ ਬਾਜਵਾ ਦੇ ਨਾਲ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘Mahi Mera Nikka Jeha’ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਛਾਇਆ ਟਰੈਂਡਿੰਗ ‘ਚ

inside image of sher bagga

ਪੋਸਟਰ 'ਚ ਦੇਖ ਸਕਦੇ ਹੋ ਐਮੀ ਵਿਰਕ ਨੇ baby crying bag ਚ ਗੁੱਡੇ ਨੂੰ ਚੁੱਕਿਆ ਹੋਇਆ ਹੈ ਤੇ ਸੋਨਮ ਬਾਜਵਾ ਜੋ ਕਿ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਨਮ ਦੀ ਲੁੱਕ ਹਰ ਕਿਸੇ ਦਾ ਧਿਆਨ ਖਿੱਚ ਰਹੀ ਹੈ।

sonam bajwa sher bagga

ਐਕਟਰ ਨੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਹਾਂ ਜੀ ਹਾਂ....ਆ ਰਿਹਾ...ਸ਼ੇਰ ਬੱਗਾ 10 ਜੂਨ ਨੂੰ...ਅਸੀਂ ਬਹੁਤ ਹੀ ਪਿਆਰ ਨਾਲ ਇਸ ਫ਼ਿਲਮ ਨੂੰ ਬਣਾਇਆ ਹੈ...ਤੇ ਤੁਸੀਂ ਬਹੁਤ ਐਂਟਰਟੈਂਨ ਹੋਵੋਗੇ… ਤੇ ਜੱਗੀ ਦੀਆਂ ਸਭ ਤੋਂ ਬੈਸਟ ਫ਼ਿਲਮ ਚੋਂ ਇਹ ਹੈ...ਤੇ ਸੋਨਮ ਦੀ ਸਭ ਤੋਂ ਬੈਸਟ ਪ੍ਰਫਾਰਮੈਂਸ ਅੱਜ ਤੱਕ ਦੀ… ਲਵ ਯੂ  guyz…ਟ੍ਰੇਲਰ ਬਹੁਤ ਜਲਦੀ...ਉਦੋਂ ਤੱਕ ਸੌਂਕਣ ਸੌਂਕਣੇ ਦੇ ਨਜ਼ਾਰੇ ਲਓ’। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਸ਼ੇਰ ਬੱਗਾ ਦੀ ਟੀਮ ਨੂੰ ਵਧਾਈਆਂ ਦੇ ਰਹੇ ਹਨ।

inside image of jagdeep sidhu ammy virk sonam bajwa

ਇਸ ਫ਼ਿਲਮ ਨੂੰ ਲਿਖਿਆ ਹੈ ਡਾਇਰੈਕਟ ਕੀਤਾ ਹੈ ਜਗਦੀਪ ਸਿੱਧੂ ਨੇ । ਦਿਲਜੀਤ ਥਿੰਦ ਤੇ ਐਮੀ ਵਿਰਕ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ । ਇਹ ਫ਼ਿਲਮ 10 ਜੂਨ,2022 ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਏਨੀਂ ਦਿਨੀਂ ਐਮੀ ਵਿਰਕ ਆਪਣੀ ਫ਼ਿਲਮ ਸੌਂਕਣ ਸੌਂਕਣੇ ਨੂੰ ਲੈ ਕੇ ਖੂਬ ਵਾਹ ਵਾਹੀ ਖੱਟ ਰਹੇ ਹਨ।

ਹੋਰ ਪੜ੍ਹੋ : ਕੈਟਰੀਨਾ ਕੈਫ ਸਟਾਈਲਿਸ਼ ਲੁੱਕ 'ਚ ‘Bowling’ ਕਰਦੀ ਆਈ ਨਜ਼ਰ, US ‘ਚ ਪਤੀ ਵਿੱਕੀ ਕੌਸ਼ਲ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ

 

You may also like