ਹਾਸਿਆਂ ਦੇ ਰੰਗਾਂ ਨਾਲ ਭਰਿਆ ‘Mahi Mera Nikka Jeha’ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਛਾਇਆ ਟਰੈਂਡਿੰਗ ‘ਚ

written by Lajwinder kaur | May 16, 2022

Mahi Mera Nikka Jeha Trailer: ਪੰਜਾਬੀ ਸਿਨੇਮਾ ਦਿਨੋ ਦਿਨ ਅੱਗੇ ਵੱਧ ਰਿਹਾ ਹੈ, ਜਿਸ ਕਰਕੇ ਹਰ ਹਫਤੇ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਜੀ ਹਾਂ ਬਹੁਤ ਜਲਦ ਇੱਕ ਹੋਰ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਜਿਸਦੇ ਚੱਲਦੇ ਫ਼ਿਲਮ ਨਿਰਮਾਤਾਵਾਂ ਨੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।

ਹੋਰ ਪੜ੍ਹੋ : ਇੰਤਜ਼ਾਰ ਹੋਇਆ ਖਤਮ, ਜਾਣੋ ਗੁਰਨਾਮ ਭੁੱਲਰ ਤੇ ਤਾਨੀਆ ਸਟਾਰਰ ‘ਲੇਖ਼’ ਕਿਹੜੇ OTT ਪਲੇਟਫਾਰਮ ‘ਤੇ ਹੋ ਰਹੀ ਹੈ ਸਟ੍ਰੀਮ

‘Mahi Mera Nikka Jeha’ ਦਾ ਟ੍ਰੇਲਰ ਹੋਇਆ ਰਿਲੀਜ਼-

mahi mera nikka jeh trailer

2 ਮਿੰਟ 40 ਸਕਿੰਟ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਜਿਸ ਕਰਕੇ ਟ੍ਰੇਲਰ ਯੂਟਿਊਬ ਉੱਤੇ ਟਰੈਂਡਿੰਗ ਚ ਚੱਲ ਰਿਹਾ ਹੈ। ਟ੍ਰੇਲਰ ਦੀ ਸ਼ੁਰੂਆਤ ਅਨਿਤਾ ਦੇਵਗਨ ਦੇ ਤਾਅਣੇ ਤੋਂ ਹੁੰਦੀ ਹੈ । ਜੋ ਕਿ ਆਪਣੇ ਪਤੀ ਨੂੰ ਛੋਟੇ ਕੱਦ ਦਾ ਹੋਣ ਤੰਸ ਕਰਦੀ ਹੈ। ਜਿਸ ਕਰਕੇ ਉਹ ਚਾਹੁੰਦੀ ਹੈ ਕਿ ਉਸਦਾ ਹੋਣ ਵਾਲਾ ਜਵਾਈ ਦਾ ਕੱਦ 6 ਫੁੱਟ ਤੋਂ ਉਪਰ ਹੋਵੇ। ਉੱਧਰ ਨਿੱਕਾ ਯਾਨੀ ਕਿ ਪੁਖਰਾਜ ਭੱਲਾ ਜੋ ਕਿ ਛੋਟੇ ਕੱਦ ਕਰਕੇ ਫੌਜ ਦੀ ਭਰਤੀ ‘ਚ ਰਿਜ਼ੈਕਟ ਹੋ ਜਾਂਦਾ ਹੈ।

mahi mera nikka jeh movie tailer

ਇਸ ਫ਼ਿਲਮ ਵਿੱਚ ਜਸਵਿੰਦਰ ਭੱਲਾ ਤੇ ਪੁਖਰਾਜ ਭੱਲਾ ਵੀ ਪਿਓ-ਪੁੱਤ ਦੇ ਕਿਰਦਾਰ ਚ ਹੀ ਨਜ਼ਰ ਆਉਣਗੇ। ਜਸਵਿੰਦਰ ਭੱਲਾ ਜੋ ਕਿ ਕੱਦ ਵਧਾਉਣ ਵਾਲੇ ਦੇਸੀ ਵੈਦ ਦੀ ਭੂਮਿਕਾ ‘ਚ ਨਜ਼ਰ ਆ ਰਹੇ ਨੇ। ਪਰ ਆਪਣੇ ਪੁੱਤਰ ਦਾ ਕੱਦ ਨਹੀਂ ਵਧਾ ਪਾਉਂਦੇ।

jaswinder bhalla

ਇਸ ਦੌਰਾਨ ਪੁਖਰਾਜ ਭੱਲਾ ਨੂੰ ਹਸ਼ਨੀਨ ਚੌਹਾਨ ਦੇ ਨਾਲ ਪਿਆਰ ਹੋ ਜਾਂਦਾ ਹੈ। ਪਰ ਹਸ਼ਨੀਨ ਚੌਹਾਨ ਦੀ ਮਾਤਾ ਜੋ ਕਿ ਚਾਹੁੰਦੀ ਹੈ ਕਿ ਉਨ੍ਹਾਂ ਦਾ ਹੋਣ ਵਾਲਾ ਜਵਾਈ ਉੱਚੇ-ਲੰਬੇ ਕੱਦ ਵਾਲਾ ਹੋਵੇ। ਹੁਣ ਦੇਖਣ ਇਹ ਹੋਵੇਗਾ ਪੁਖਰਾਜ ਆਪਣੇ ਪਿਆਰ ਨੂੰ ਹਾਸਿਲ ਕਰ ਪਾਉਂਦਾ ਹੈ ਜਾਂ ਫਿਰ ਨਹੀਂ। ਇਸ ਗੱਲ ਦਾ ਖੁਲਾਸਾ ਸਿਨੇਮਾ ਘਰਾਂ 'ਚ ਜਾ ਕੇ ਹੀ ਹੋਵੇਗਾ। ਸੋ ਦਰਸ਼ਕ ਇਸ ਫ਼ਿਲਮ ਦਾ ਅਨੰਦ 3 ਜੂਨ ਨੂੰ ਆਪਣੇ ਨੇੜਲੇ ਸਿਨੇਮਾ ਘਰਾਂ ‘ਚ ਜਾ ਕੇ ਲੈ ਸਕਦੇ ਹਨ।

punjabi movie trailer mahi mera nikka jeh

ਕਰਨ ਦਿਓਲ, ਹਸ਼ਨੀਨ ਚੌਹਾਨ, ਸੁਖਵਿੰਦਰ ਚਾਹਲ, ਅਨੀਤਾ ਦੇਵਗਨ, ਸੀਮਾ ਕੌਸ਼ਲ, ਹਨੀ ਮੱਟੂ ਅਤੇ ਇੰਡਸਟਰੀ ਦੇ ਅਜਿਹੇ ਕਈ ਪ੍ਰਤਿਭਾਸ਼ਾਲੀ ਅਤੇ ਮਸ਼ਹੂਰ ਚਿਹਰੇ ਫਿਲਮ ਵਿੱਚ ਨਜ਼ਰ ਆਉਣਗੇ। ਜਗਦੇਵ ਸੇਖੋਂ ਵੱਲੋਂ ਲਿਖੀ ਇਸ ਫ਼ਿਲਮ ਨੂੰ Satinder Singh Dev ਵੱਲੋਂ ਡਾਇਰੈਕਟ ਕੀਤੀ ਗਈ ਹੈ ।

ਹੋਰ ਪੜ੍ਹੋ : ਕੈਟਰੀਨਾ ਕੈਫ ਸਟਾਈਲਿਸ਼ ਲੁੱਕ 'ਚ ‘Bowling’ ਕਰਦੀ ਆਈ ਨਜ਼ਰ, US ‘ਚ ਪਤੀ ਵਿੱਕੀ ਕੌਸ਼ਲ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ

You may also like