ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, ਪੰਜਾਬੀ ਲੁੱਕ ‘ਚ ਨਜ਼ਰ ਆਏ ਦੋਵੇਂ ਸਟਾਰ

written by Lajwinder kaur | May 17, 2022

Kartik Aaryan, Kiara Advani seek blessing from Almighty at Gurudwara Bangla Sahib: ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਜੋ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਦੋਵਾਂ ਕਲਾਕਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਦੋਵੇਂ ਕਲਾਕਾਰਾਂ ਨੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ ।

ਹੋਰ ਪੜ੍ਹੋ : Nikamma Trailer Out: ਸੁਪਰ ਵੂਮੈਨ ਦੇ ਅਵਤਾਰ ‘ਚ ਸ਼ਿਲਪਾ ਸ਼ੈੱਟੀ ਨਿਕੰਮੇ ਅਭਿਮਨਿਊ ਦਾਸਾਨੀ ਨੂੰ ਸੁਧਾਰਦੇ ਹੋਏ ਆ ਰਹੀ ਹੈ ਨਜ਼ਰ

bangla sahib gurudwara ਦੱਸ ਦਈਏ ਕਿ Kartik Aaryan ਤੇ ਕਿਆਰਾ ਅਡਵਾਨੀ ਜੋ ਕਿ ਆਪਣੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਭੂਲ ਭੁੱਲਈਆ 2’ ਦੀ ਪ੍ਰਮੋਸ਼ਨ ‘ਚ ਲੱਗੇ ਹੋਏ ਹਨ। ਆਪਣੀ ਫ਼ਿਲਮ Bhool Bhulaiyaa 2 ਦੀ ਕਾਮਯਾਬੀ ਦੇ ਲਈ ਰਿਲੀਜ਼ ਤੋਂ ਪਹਿਲਾਂ ਦੋਵੇਂ ਕਲਾਕਾਰਾਂ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ।

kartik aryan at bangla sahib gurudwara

ਗੁਰਦੁਆਰਾ ਬੰਗਲਾ ਸਾਹਿਬ ‘ਚ ਅੱਜ ਕਿਆਰਾ ਤੇ ਕਾਰਤਿਕ ਮੱਥਾ ਟੇਕਦੇ ਹੋਏ ਨਜ਼ਰ ਆਏ। ਕਿਆਰਾ ਅਡਵਾਨੀ ਜੋ ਕਿ ਹਲਕਾ ਬਦਾਮੀ ਰੰਗ ਵਾਲੇ ਪੰਜਾਬੀ ਸਲਵਾਰ-ਸੂਟ ਨਜ਼ਰ ਆਈ ਤੇ ਉਨ੍ਹਾਂ ਨੇ ਆਪਣਾ ਸਿਰ ਦੁਪੱਟੇ ਦੇ ਨਾਲ ਢੱਕਿਆ ਹੋਇਆ ਹੈ। ਜੇ ਗੱਲ ਕਰੀਏ ਕਾਰਤਿਕ ਆਰੀਅਨ ਦੀ ਲੁੱਕ ਦੀ ਤਾਂ ਉਨ੍ਹਾਂ ਨੇ ਬਲਿਊ ਰੰਗ ਦੀ ਜੀਨ ਦੇ ਨਾਲ ਚਿੱਟੇ ਰੰਗ ਦਾ ਕੁੜਤਾ ਪਾਇਆ ਹੋਇਆ ਤੇ ਕੇਸਰੀ ਰੰਗ ਦੇ ਰੁਮਾਲ ਦੇ ਸਿਰ ਢੱਕਿਆ ਹੋਇਆ ਹੈ।

kiara and kartik at bangla sahib gurudwara

ਦੱਸ ਦਈਏ ਕਾਰਤਿਕ ਆਰੀਅਨ ਤੇ Kiara Advani ਦੀ ਫ਼ਿਲਮ ਭੂਲ ਭੁੱਲਈਆ-2 ਜੋ ਕਿ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਦੋਵੇਂ ਕਲਾਕਾਰ ਕਾਫੀ ਜ਼ਿਆਦਾ ਉਤਸੁਕ ਹਨ। ਦੱਸ ਦਈਏ ਕਾਰਤਿਕ ਇਸ ਤੋਂ ਪਹਿਲਾਂ ਸੋਨੂੰ ਕੇ ਟੀਟੂ ਕੀ ਸਵੀਟੀ, ਪਿਆਰ ਕਾ ਪੰਚਨਾਮਾ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੁੱਟ ਚੁੱਕੇ ਹਨ। ਉੱਧਰ ਗੱਲ ਕਰੀਏ ਕਿਆਰਾ ਅਡਵਾਨੀ ਦੀ ਤਾਂ ਉਹ ਐੱਮ.ਐੱਸ ਧੋਨੀ, ਕਬੀਰ ਸਿੰਘ, ਗੁੱਡ ਨਿਊਜ਼, ਸ਼ੇਰਸ਼ਾਹ ਵਰਗੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਨੂੰ ਆਪਣਾ ਫੈਨ ਬਣਾ ਚੁੱਕੀ ਹੈ।

ਹੋਰ ਪੜ੍ਹੋ : ‘Kabhi Eid Kabhi Diwali’ ਦੇ ਸੈੱਟ ਤੋਂ ਸ਼ਹਿਨਾਜ਼ ਗਿੱਲ ਦਾ ਫਰਸਟ ਲੁੱਕ ਹੋਇਆ LEAK, ਦੇਖੋ ਵਾਇਰਲ ਵੀਡੀਓ

You may also like