Nikamma Trailer Out: ਸੁਪਰ ਵੂਮੈਨ ਦੇ ਅਵਤਾਰ ‘ਚ ਸ਼ਿਲਪਾ ਸ਼ੈੱਟੀ ਨਿਕੰਮੇ ਅਭਿਮਨਿਊ ਦਾਸਾਨੀ ਨੂੰ ਸੁਧਾਰਦੇ ਹੋਏ ਆ ਰਹੀ ਹੈ ਨਜ਼ਰ

written by Lajwinder kaur | May 17, 2022

Nikamma Trailer : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਆਉਣ ਵਾਲੀ ਫ਼ਿਲਮ ਨਿਕੰਮਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ 'ਚ Shilpa Shetty ਸੁਪਰ ਵੂਮੈਨ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ, ਜੋ ਇੱਕ ਨਿਕੰਮੇ ਵਿਅਕਤੀ Abhimanyu Dassani ਦਾ ਸੁਧਾਰ ਕਰਦੀ ਨਜ਼ਰ ਆਵੇਗੀ।

ਹੋਰ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਅ, ਜਾਣੋ ਹੁਣ ਕਿਸ ਦਿਨ ਹੋਵੇਗੀ ਫ਼ਿਲਮ

Nikamma Trailer: Shilpa Shetty, Abhimanyu Dassani starrer promises full-on action and drama Image Source: YouTube

Image Source: YouTubeਜੇ ਗੱਲ ਕਰੀਏ Nikamma ਫ਼ਿਲਮ ਦੇ ਟ੍ਰੇਲਰ ਦੀ ਤਾਂ ਉਹ ਬਹੁਤ ਹੀ ਮਜ਼ੇਦਾਰ ਹੈ। ਫ਼ਿਲਮ ਦੇ ਟ੍ਰੇਲਰ 'ਚ ਅਦਾਕਾਰ ਅਭਿਮਨਿਊ ਦਾਸਾਨੀ ਨੂੰ ਇੱਕ ਨਿਕੰਮੇ ਲੜਕੇ ਦੀ ਭੂਮਿਕਾ 'ਚ ਦਿਖਾਇਆ ਗਿਆ ਹੈ ਜੋ ਕੋਈ ਕੰਮ ਨਹੀਂ ਕਰਦਾ ਅਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਸੁਪਰਵੂਮੈਨ AVNI ਬਣ ਚੁੱਕੀ ਸ਼ਿਲਪਾ ਸ਼ੈੱਟੀ ਦੀ ਐਂਟਰੀ ਹੁੰਦੀ ਹੈ, ਜੋ ਕਿ ਉਸ ਤੋਂ ਬਹੁਤ ਸਾਰੇ ਕੰਮ ਕਰਾਉਂਦੀ ਹੈ ਅਤੇ ਉਸ ਨੂੰ ਸੁਧਾਰਦੀ ਹੈ। ਫ਼ਿਲਮ ਦਾ ਟ੍ਰੇਲਰ ਬਹੁਤ ਹੀ ਮਜ਼ੇਦਾਰ ਹੈ, ਜੋ ਕਿ ਨਾਲ ਹੀ ਪਰਿਵਾਰਕ ਪਿਆਰ ਦਾ ਸੁਨੇਹਾ ਵੀ ਦੇ ਰਿਹਾ ਹੈ।

Nikamma Trailer: Shilpa Shetty, Abhimanyu Dassani starrer promises full-on action and drama

ਇਸ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ ਨੇ ਬੀਤੇ ਦਿਨੀ ਯਾਨੀ ਕਿ 16 ਮਈ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਫ਼ਿਲਮ ਦਾ ਟ੍ਰੇਲਰ 17 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸ਼ਿਲਪਾ ਨੇ ਆਪਣਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ ਜਿਸ 'ਚ ਉਹ ਸੁਪਰਵੂਮੈਨ ਦੇ ਅਵਤਾਰ 'ਚ ਨਜ਼ਰ ਆ ਰਹੀ ਹੈ।

 Abhimanyu image of nikamma

ਇਸ ਫਿਲਮ 'ਚ ਸ਼ਿਲਪਾ ਸ਼ੈੱਟੀ ਤੋਂ ਇਲਾਵਾ ਅਦਾਕਾਰ ਅਭਿਮਨਿਊ ਦਸਾਨੀ, ਅਭਿਨੇਤਰੀ ਸ਼ਰਲੀ ਸੇਤੀਆ,  ਸਮੀਰ ਸੋਨੀ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਜੁਲਾਈ 2019 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਦੀ ਸ਼ੂਟਿੰਗ ਨਵੰਬਰ 2020 ਵਿੱਚ ਪੂਰੀ ਹੋਈ ਸੀ।

ਇਹ ਫ਼ਿਲਮ ਸਾਲ 2020 ਦੇ ਮੱਧ 'ਚ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ। ਇਹ ਜਾਣਿਆ ਜਾਂਦਾ ਹੈ ਕਿ ਇਹ 2017 ਦੀ ਤੇਲਗੂ ਫ਼ਿਲਮ ਮਿਡਲ ਕਲਾਸ ਅਬਾਈ ਦਾ ਹਿੰਦੀ ਰੀਮੇਕ ਹੈ, ਜੋ ਹੁਣ 17 ਜੂਨ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਆਪਣੀ ਇਸ ਫ਼ਿਲਮ ਨੂੰ ਲੈ ਕੇ ਸ਼ਿਲਪਾ ਸ਼ੈੱਟੀ ਕਾਫੀ ਜ਼ਿਆਦਾ ਉਤਸੁਕ ਹੈ।

ਹੋਰ ਪੜ੍ਹੋ : Saunkan Saunkne: ਸਰਗੁਣ ਨੂੰ ਪਤੀ ਦੇ ਦੂਜੇ ਵਿਆਹ ਦਾ ਚੜ੍ਹਿਆ ਚਾਅ, ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡੀਓ

You may also like