Saunkan Saunkne: ਸਰਗੁਣ ਨੂੰ ਪਤੀ ਦੇ ਦੂਜੇ ਵਿਆਹ ਦਾ ਚੜ੍ਹਿਆ ਚਾਅ, ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡੀਓ
Saunkan Saunkne: ਸਰਗੁਣ ਨੂੰ ਪਤੀ ਦੇ ਦੂਜੇ ਵਿਆਹ ਦਾ ਚੜ੍ਹਿਆ ਚਾਅ, ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡੀਓ
ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ ‘ਸੌਂਕਣ ਸੌਂਕਣੇ’ (Saunkan Saunkne) ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ਦਰਸ਼ਕਾਂ ਦੇ ਨਜ਼ਰ ਹੋ ਗਿਆ ਹੈ। ਜੀ ਹਾਂ ‘Gall Mann Le Meri’ ਟਾਈਟਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਉੱਤੇ ਫਿਲਮਾਇਆ ਗਿਆ ਹੈ।
ਹੋਰ ਪੜ੍ਹੋ : ਮਜ਼ੇਦਾਰ ਪੋਸਟਰ ਦੇ ਨਾਲ ਰਣਜੀਤ ਬਾਵਾ ਨੇ ਐਲਾਨ ਕੀਤਾ ਆਪਣੀ ਨਵੀਂ ਫ਼ਿਲਮ ‘ਕਾਲੇ ਕੱਛਿਆਂ ਵਾਲੇ’ ਦੀ ਰਿਲੀਜ਼ ਡੇਟ

‘ਗੱਲ ਮੰਨ ਲੇ ਮੇਰੀ’ ਗੀਤ ‘ਚ ਸਰਗੁਣ ਮਹਿਤਾ ਆਪਣੇ ਪਤੀ ਯਾਨੀਕਿ ਐਮੀ ਵਿਰਕ ਨੂੰ ਦੂਜੇ ਵਿਆਹ ਕਰਵਾਉਣ ਲਈ ਮਨਾ ਰਹੀ ਹੈ। ਉਹ ਕਹਿੰਦੀ ਹੈ ਉਹ ਆਪਣੇ ਪਤੀ ਦੇ ਦੂਜੇ ਵਿਆਹ ਲਈ ਤਿਆਰ ਤੇ ਉਹ ਵਿਆਹ ‘ਚ ਨੱਚ-ਨੱਚ ਕਮਲੀ ਹੋ ਜਾਵੇਗੀ। ਇਸ ਗੀਤ 'ਚ ਸਰਗੁਣ ਐਮੀ ਨੂੰ ਦੂਜੇ ਵਿਆਹ ਦੀ ਫਾਇਦੇ ਦੱਸ ਰਹੀ ਹੈ। ਇਹ ਗੀਤ ਗੁਰਲੇਜ ਅਖਤਰ ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਗਾਣੇ ਦੇ ਬੋਲ Rony Ajnali, Gill Machhrai ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਯੂਟਿਊਬ ਉੱਤੇ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਕਿਆਰਾ ਅਡਵਾਨੀ ਨੇ ਜਰਸੀ ਫ਼ਿਲਮ ਦੀ ਕੀਤੀ ਤਾਰੀਫ, ਸ਼ਾਹਿਦ ਕਪੂਰ ਨੇ 'ਕਬੀਰ ਸਿੰਘ' ਅੰਦਾਜ਼ ‘ਚ ਕਿਹਾ-‘ਪ੍ਰੀਤੀ ਤੂੰ...’
‘ਸੌਂਕਣ ਸੌਂਕਣੇ’ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਇਹ ਇਕ ਰੋਮਾਂਟਿਕ ਕਾਮੇਡੀ-ਪਰਿਵਾਰਕ ਡਰਾਮਾ ਫ਼ਿਲਮ ਹੈ, ਜਿਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਇਹ ਫ਼ਿਲਮ ਇੱਕ ਅਜਿਹੇ ਜੋੜੇ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਵੇਗੀ ਜੋ ਕਿ ਵਿਆਹ ਦੇ ਕਈ ਸਾਲਾਂ ਤੋਂ ਬਾਅਦ ਵੀ ਮਾਪੇ ਨਹੀਂ ਬਣ ਪਾਏ ਨੇ। ਜਿਸ ਕਰਕੇ ਸਰਗੁਣ ਮਹਿਤਾ ਆਪਣੇ ਛੋਟੀ ਭੈਣ ਨਿਮਰਤ ਖਹਿਰਾ ਦਾ ਵਿਆਹ ਪਤੀ ਐਮੀ ਵਿਰਕ ਦੇ ਨਾਲ ਕਰਵਾਉਣ ਲਈ ਰਾਜੀ ਹੋ ਜਾਂਦੀ ਹੈ, ਤਾਂ ਜੋ ਉਨ੍ਹਾਂ ਦੇ ਘਰ ਬੱਚੇ 'ਚ ਦੀਆਂ ਕਿਲਕਾਰੀਆਂ ਗੂੰਜਣ। ਵੱਖਰੇ ਵਿਸ਼ੇ ਉੱਤੇ ਬਣੀ ਇਹ ਫ਼ਿਲਮ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵੀ ਬਹੁਤ ਉਤਸੁਕ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
