ਕਿਆਰਾ ਅਡਵਾਨੀ ਨੇ ਜਰਸੀ ਫ਼ਿਲਮ ਦੀ ਕੀਤੀ ਤਾਰੀਫ, ਸ਼ਾਹਿਦ ਕਪੂਰ ਨੇ 'ਕਬੀਰ ਸਿੰਘ' ਅੰਦਾਜ਼ ‘ਚ ਕਿਹਾ-‘ਪ੍ਰੀਤੀ ਤੂੰ...’

written by Lajwinder kaur | April 22, 2022

ਸ਼ਾਹਿਦ ਕਪੂਰ ਦੀ ਫਿਲਮ ਜਰਸੀ Jersey ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਦੇ ਨਾਲ-ਨਾਲ ਇੰਡਸਟਰੀ ਦੇ ਸਿਤਾਰੇ ਵੀ ਜੰਮ ਕੇ ਫ਼ਿਲਮ ਦੀ ਤਾਰੀਫ ਕਰ ਰਹੇ ਹਨ। ਕਲਾਕਾਰ ਤਾਂ ਜਰਸੀ ਦੀ ਤਾਰੀਫ 'ਚ ਪੋਸਟ ਕਰ ਰਹੇ ਹਨ। ਸ਼ਾਹਿਦ ਨੇ ਆਪਣੀ ਇੰਸਟਾ ਸਟੋਰੀ 'ਤੇ ਪੋਸਟ ਪਾ ਕੇ ਸਾਰਿਆਂ ਦਾ ਧੰਨਵਾਦ ਕੀਤਾ ਹੈ। ਇਸ 'ਚ ਸਭ ਤੋਂ ਮਜ਼ੇਦਾਰ ਪੋਸਟ ਕਿਆਰਾ ਅਡਵਾਨੀ ਦੀ ਹੈ। ਸ਼ਾਹਿਦ ਨੇ ਕਬੀਰ ਸਿੰਘ ਦੇ ਅੰਦਾਜ਼ 'ਚ ਕਿਆਰਾ ਦਾ ਧੰਨਵਾਦ ਕੀਤਾ ਹੈ।

Jersey movie review: Cricket is not just a game, it's an emotion; Shahid Kapoor proves it

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਸ਼ੋਅ ਦੌਰਾਨ ਆਪਣੇ ਪ੍ਰਸ਼ੰਸਕ ਨੂੰ ਦਿੱਤੀ 36,000 ਰੁਪਏ ਦੀ ਮਹਿੰਗੀ ਜੈਕੇਟ

ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਕਿਆਰਾ ਨੇ ਸ਼ਾਹਿਦ ਅਤੇ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸ਼ਾਹਿਦ ਨੇ ਪਤਨੀ ਮੀਰਾ ਕਪੂਰ ਅਤੇ ਭਰਾ ਈਸ਼ਾਨ ਖੱਟਰ ਦੀਆਂ ਪੋਸਟਾਂ ਵੀ ਪਾਈਆਂ ਹਨ। ਸ਼ਾਹਿਦ ਦੇ ਪ੍ਰਸ਼ੰਸਕ ਇਸ ਫ਼ਿਲਮ ਨੂੰ ਪਸੰਦ ਕਰ ਰਹੇ ਹਨ ਅਤੇ ਟਵਿੱਟਰ 'ਤੇ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

shahid kapoor thanks as kabir singh style to kiara advani

 

ਉਸ ਨੂੰ ਸ਼ਾਹਿਦ ਕਪੂਰ ਦੀ ਫ਼ਿਲਮ ਜਰਸੀ ਦੇ ਰਿਲੀਜ਼ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਸਾਥੀਆਂ ਤੋਂ ਸ਼ੁਭਕਾਮਨਾਵਾਂ ਮਿਲੀਆਂ ਹਨ। ਉਸ ਦੀ ਕਬੀਰ ਸਿੰਘ ਸਹਿ-ਸਟਾਰ ਕਿਆਰਾ ਅਡਵਾਨੀ ਨੇ ਵੀ ਰਿਲੀਜ਼ ਤੋਂ ਪਹਿਲਾਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼ਾਹਿਦ ਨੇ ਕਬੀਰ ਸਿੰਘ ਸਟਾਈਲ 'ਚ ਕਿਆਰਾ ਨੂੰ ਜਵਾਬ ਦਿੱਤਾ ਹੈ। ਉਸ ਨੇ ਲਿਖਿਆ ਹੈ, ਮੇਰੀ ਪਿਆਰੀ ਪ੍ਰੀਤੀ, ਤੇਰੇ ਸ਼ਬਦ ਸਦਾ ਕਬੀਰ ਦੇ ਹਿਰਦੇ ਵਿੱਚ ਰਹਿਣਗੇ, ਤੂੰ ਮੇਰੀ ਬੰਦੀ ਹੈਂ।

ਹੋਰ ਪੜ੍ਹੋ : ਕਦੇ ਪਿਆਰ ਗੁਆਇਆ? ਜੇ ਹਾਂ ਤਾਂ ਕੁਲਬੀਰ ਝਿੰਜਰ ਦਾ ਗੀਤ ‘Supne Wargi’ ਤੁਹਾਨੂੰ ਵੀ ਕਰੇਗਾ ਭਾਵੁਕ

ਕਿਆਰਾ ਨੇ ਲਿਖਿਆ- ਮੇਰੇ ਪਿਆਰੇ ਐੱਸ.ਕੇ, ਤੁਸੀਂ ਬਹੁਤ ਖਾਸ ਹੋ, ਤੁਹਾਨੂੰ ਅਰਜੁਨ ਦੀ ਭੂਮਿਕਾ ਵਿੱਚ ਦੇਖਣਾ ਜਾਦੂਈ ਹੈ, ਤੁਸੀਂ ਸ਼ਾਨਦਾਰ ਕੰਮ ਕੀਤਾ ਹੈ ਅਤੇ ਜਰਸੀ ਕੱਲ੍ਹ ਰਿਲੀਜ਼ ਹੋ ਰਹੀ ਹੈ, ਪੂਰੀ ਟੀਮ ਨੂੰ ਮੇਰੀਆਂ ਸ਼ੁਭਕਾਮਨਾਵਾਂ। ਸ਼ਾਹਿਦ ਕਪੂਰ ਦੀ ਫ਼ਿਲਮ ‘ਜਰਸੀ’ ਇਸੇ ਨਾਮ ਦੀ ਤਾਮਿਲ ਸਪੋਰਟਸ ਡਰਾਮਾ ਫ਼ਿਲਮ ਦਾ ਰੀਮੇਕ ਹੈ। ਫ਼ਿਲਮ ਦਾ ਨਿਰਦੇਸ਼ਨ ਗੌਤਮ ਤਿਨਾਊਰੀ ਨੇ ਕੀਤਾ ਹੈ। ਫ਼ਿਲਮ ‘ਚ ਸ਼ਾਹਿਦ ਕਪੂਰ ਤੋਂ ਇਲਾਵਾ ਮ੍ਰਿਣਾਲ ਠਾਕੁਰ, ਸ਼ਾਹਿਦ ਦੇ ਪਾਪਾ ਅਤੇ ਦਿੱਗਜ ਐਕਟਰ ਪੰਕਜ ਕਪੂਰ ਵੀ ਅਹਿਮ ਭੂਮਿਕਾ ‘ਚ ਨਜ਼ਰ ਆ ਰਹੇ ਹਨ।

You may also like