Cannes 2022 Day 2 Photos: ਐਸ਼ਵਰਿਆ ਰਾਏ ਤੋਂ ਲੈ ਕੇ ਪੂਜਾ ਹੇਗੜੇ ਤੱਕ, ਇਨ੍ਹਾਂ ਅਦਾਕਾਰਾਂ ਨੇ ਬਿਖੇਰੀਆਂ ਆਪਣੀਆਂ ਅਦਾਵਾਂ
Cannes 2022 Day 2 Photos: ਐਸ਼ਵਰਿਆ ਰਾਏ ਤੋਂ ਲੈ ਕੇ ਪੂਜਾ ਹੇਗੜੇ ਤੱਕ, ਇਨ੍ਹਾਂ ਅਦਾਕਾਰਾਂ ਨੇ ਬਿਖੇਰੀਆਂ ਆਪਣੀਆਂ ਅਦਾਵਾਂ
Cannes 2022 Day 2 Photos:ਕਾਨਸ ਫਿਲਮ ਫੈਸਟੀਵਲ ਇਸ ਵਾਰ ਬਹੁਤ ਖਾਸ ਹੈ ਅਤੇ ਇਸ ਫੈਸਟੀਵਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ। ਪਹਿਲੇ ਦਿਨ ਤੋਂ ਬਾਅਦ ਹੁਣ ਤੁਸੀਂ ਦੇਖੋ ਕਾਨਸ ਫੈਸਟੀਵਲ ਦੇ ਦੂਜੇ ਦਿਨ ਦੀਆਂ ਤਸਵੀਰਾਂ। ਦੂਜੇ ਦਿਨ ਐਸ਼ਵਰਿਆ ਰਾਏ ਬੱਚਨ ਤੋਂ ਲੈ ਕੇ ਪੂਜਾ ਹੇਗੜੇ ਤੱਕ ਕਈ ਹੀਰੋਇਨਾਂ ਨੇ ਆਪਣੇ ਜਲਵੇ ਰੈੱਡ ਕਾਰਟਪੇਟ ਉੱਤੇ ਬਿਖੇਰੇ।
ਹੋਰ ਪੜ੍ਹੋ : ਚੰਕੀ ਪਾਂਡੇ ਨੇ ਉਡਾਇਆ ਫਰਾਹ ਖ਼ਾਨ ਦੀ ਐਕਟਿੰਗ ਦਾ ਮਜ਼ਾਕ, ਫਰਾਹ ਨੇ ਦਿੱਤਾ ਜਵਾਬ, ਕਿਹਾ 'ਆਪਣੀ ਬੇਟੀ ਨੂੰ ਸੰਭਾਲ ਪਹਿਲੇ'
image From instagram
75ਵੇਂ ਕਾਨਸ ਫਿਲਮ ਫੈਸਟੀਵਲ 2022 ਦੇ ਦੂਜੇ ਦਿਨ ਐਸ਼ਵਰਿਆ ਰਾਏ ਰੈੱਡ ਕਾਰਪੇਟ ਉੱਤੇ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਦੇ ਦਰਸ਼ਕਾਂ ਦਾ ਦਿਲ ਲੁੱਟਦੀ ਹੋਈ ਨਜ਼ਰ ਆਈ। ਐਸ਼ਵਰਿਆ ਰਾਏ ਨੇ ਬਲੈਕ ਰੰਗ ਦੇ ਆਉਟਫਿਟ ਦਿਖਾਈ ਦਿੱਤੀ। ਐਸ਼ ਦੀ ਡਰੈਸ 'ਚ ਖੂਬਸੂਰਤ ਫੁੱਲ ਲੱਗੇ ਹੋਏ ਸਨ, ਜੋ ਐਸ਼ਵਰਿਆ ਦੇ ਦਿਖ ਨੂੰ ਹੋਰ ਜ਼ਿਆਦਾ ਸ਼ਾਨਦਾਰ ਬਣਾ ਰਹੇ ਸਨ।

Influencer ਦੀਪਾ ਖੋਸਲਾ, ਕਾਨਸ 2022 ਵਿੱਚ ਆਪਣੀ ਰੈੱਡ ਕਾਰਪੇਟ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰਦੀ ਨਜ਼ਰ ਆਈ। ਉਸ ਨੇ ਖੰਭਾਂ ਵਾਲੇ ਬਲਾਊਜ਼ ਦੇ ਨਾਲ ਇੱਕ ਚਿੱਟੀ ਸਾੜ੍ਹੀ ਪਾਈ ਹੋਈ ਸੀ। ਉਸ ਦਾ ਪਹਿਰਾਵਾ ਮਨੀਸ਼ ਮਲਹੋਤਰਾ ਵੱਲੋਂ ਡਿਜ਼ਾਇਨ ਕੀਤਾ ਗਿਆ ਸੀ।
image From instagram
ਤਮੰਨਾ ਭਾਟੀਆ ਕਾਲੇ ਰੰਗ ਦੇ ਗਾਊਨ ‘ਚ ਨਜ਼ਰ ਆਈ। ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦਾ ਜਲਵਾ ਬਿਖੇਰਨ ਵਾਲੀ ਅਭਿਨੇਤਰੀ ਤਮੰਨਾ ਭਾਟੀਆ ਨੇ ਕਾਨਸ ਫਿਲਮ ਫੈਸਟੀਵਲ ਦੇ ਦੂਜੇ ਦਿਨ ਵੀ ਆਪਣੀ ਲੁੱਕ ਦੇ ਨਾਲ ਵਾਹ ਵਾਹੀ ਖੱਟੀ।

ਟੀਵੀ ਅਦਾਕਾਰਾ ਹਿਨਾ ਖਾਨ ਤੋਂ ਬਾਅਦ ਹੁਣ ਹੈਲੀ ਸ਼ਾਹ ਨੇ ਵੀ ਕਾਨਸ ਦੇ ਰੈੱਡ ਕਾਰਪੇਟ 'ਤੇ ਡੈਬਿਊ ਕੀਤਾ ਹੈ। 'ਕਾਨ ਫਿਲਮ ਫੈਸਟੀਵਲ' ਦੇ ਰੈੱਡ ਕਾਰਪੇਟ 'ਤੇ ਹੈਲੀ ਸ਼ਾਹ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰਦੀ ਨਜ਼ਰ ਆਈ। ਰੈੱਡ ਕਾਰਪੇਟ 'ਤੇ ਹੈਲੀ ਸ਼ਾਹ ਗ੍ਰੇ-ਗਰੀਨ ਕਲਰ ਦਾ ਡਿਜ਼ਾਈਨਰ ਗਾਊਨ ਪਾ ਕੇ ਪਹੁੰਚੀ।

ਉੱਦਮੀ ਅਤੇ ਫੈਸ਼ਨ ਬਲੌਗਰ ਮਾਸੂਮ ਮੀਨਾਵਾਲਾ ਮਹਿਤਾ ਜੋ ਕਿ ਗੁਲਾਬੀ ਰੰਗ ਦੇ ਗਾਊਨ ਚ ਰੈੱਡ ਕਾਰਪੇਟ ਉੱਤੇ ਵਾਕ ਕਰਦੀ ਨਜ਼ਰ ਆਈ। ਉਸ ਨੇ ਯੂਸਫ ਅਕਬਰ ਵੱਲੋਂ ਡਿਜ਼ਾਇਨ ਕੀਤਾ ਗਾਊਨ ਪਾਇਆ ਸੀ।

ਮਾਲਵਿਕਾ ਸੀਤਲਾਨੀ ਵੀ ਰੈੱਡ ਕਾਰਪੇਟ ਉੱਤੇ ਵਾਕ ਕਰਦੀ ਨਜ਼ਰ ਆਈ। ਮਾਲਵਿਕਾ ਸੀਤਲਾਨੀ ਜੋ ਕਿ ਮੇਸਿਕ ਬਿਊਟੀ ਸਹਿ-ਸੰਸਥਾਪਕ ਅਤੇ ਸੀਈਓ ਹੈ।

ਦੱਖਣੀ ਅਤੇ ਬਾਲੀਵੁੱਡ ਦੀ ਸਟਾਰ ਅਦਾਕਾਰਾ ਪੂਜਾ ਹੇਗੜੇ ਨੇ ਵੀ ਰੈੱਡ ਕਾਰਪੇਟ ਉੱਤੇ ਲਗਾਇਆ ਗਲੈਮਰ ਦਾ ਤੜਕਾ।
ਹੋਰ ਪੜ੍ਹੋ : ਕਾਨਸ 2022 ਦੇ ਰੈੱਡ ਕਾਰਪੇਟ 'ਤੇ ਉਰਵਸ਼ੀ ਰੌਤੇਲਾ ਤੇ ਤਮੰਨਾ ਭਾਟੀਆ ਨੇ ਕੀਤਾ ਡੈਬਿਊ, ਬਿਖੇਰੀਆਂ ਆਪਣੀਆਂ ਅਦਾਵਾਂ
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
