ਕਾਨਸ 2022 ਦੇ ਰੈੱਡ ਕਾਰਪੇਟ 'ਤੇ ਉਰਵਸ਼ੀ ਰੌਤੇਲਾ ਤੇ ਤਮੰਨਾ ਭਾਟੀਆ ਨੇ ਕੀਤਾ ਡੈਬਿਊ, ਬਿਖੇਰੀਆਂ ਆਪਣੀਆਂ ਅਦਾਵਾਂ

written by Lajwinder kaur | May 18, 2022

Urvashi Rautela, Tamannah Bhatia make debut at Cannes 2022: ਕਾਨਸ ਫਿਲਮ ਫੈਸਟੀਵਲ 2022 'ਤੇ ਬਾਲੀਵੁੱਡ ਅਭਿਨੇਤਰੀਆਂ ਦਾ ਜਾਦੂ ਛਾਇਆ ਹੋਇਆ ਹੈ। ਦੀਪਿਕਾ ਪਾਦੁਕੋਣ ਦੇ ਬਲੈਕ ਐਂਡ ਬ੍ਰਾਊਨ ਸਾੜ੍ਹੀ ਲੁੱਕ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਆਪਣੇ ਲੁੱਕ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਇਸ ਵਾਰ ਕਾਨਸ 'ਚ ਡੈਬਿਊ ਕੀਤਾ ਹੈ ਉਰਵਸ਼ੀ ਰੌਤੇਲਾ ਤੇ ਤਮੰਨਾ ਭਾਟੀਆ ਨੇ।

ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

Cannes 2022 Red Carpet images Urvashi Rautela

Urvashi Rautela ਨੇ ਇਸ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਡੈਬਿਊ ਕੀਤਾ ਹੈ। ਉਰਵਸ਼ੀ ਰੌਤੇਲਾ ਰੈੱਡ ਕਾਰਪੇਟ 'ਤੇ ਸਫੈਦ ਰੰਗ ਦੇ ਸ਼ਾਨਦਾਰ ਗਾਊਨ 'ਚ ਨਜ਼ਰ ਆਈ। ਵਨ ਆਫ ਸ਼ੋਲਡਰ ਰਫਲ ਗਾਊਨ 'ਚ ਉਰਵਸ਼ੀ ਇਕ ਖੂਬਸੂਰਤ ਪਰੀ ਵਾਂਗ ਲੱਗ ਰਹੀ ਸੀ। ਅਭਿਨੇਤਰੀ ਨੇ ਆਪਣੇ ਰੈੱਡ ਕਾਰਪੇਟ ਲੁੱਕ ਨੂੰ ਫੈਸ਼ਨੇਬਲ ਈਅਰਰਿੰਗਸ ਅਤੇ ਬਰੇਸਲੇਟ ਨਾਲ ਪੂਰਾ ਕੀਤਾ। ਰੈੱਡ ਕਾਰਪੇਟ 'ਤੇ ਸਟਾਈਲਿਸ਼ ਵਾਕ ਕਰਦੀ ਉਰਵਸ਼ੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

Cannes 2022 Red Carpet Urvashi Rautela

ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦਾ ਜਲਵਾ ਬਿਖੇਰਨ ਵਾਲੀ ਅਭਿਨੇਤਰੀ ਤਮੰਨਾ ਭਾਟੀਆ ਨੇ ਕਾਨਸ ਫਿਲਮ ਫੈਸਟੀਵਲ 'ਚ ਆਪਣੇ ਅੰਦਾਜ਼ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਵਾਰ ਤਮੰਨਾ ਭਾਟੀਆ ਨੇ ਡੈਬਿਊ ਕੀਤਾ ਹੈ।  ਇਸ ਦੌਰਾਨ Tamannaah Bhatia ਬਲੈਕ ਐਂਡ ਵ੍ਹਾਈਟ ਕਲਰ ਦੀ ਡੀਪ ਨੇਕ ਡਰੈੱਸ 'ਚ ਖੂਬਸੂਰਤ ਲੱਗ ਰਹੀ ਸੀ।

Tamannaah Bhatia Cannes 2022

ਇਨ੍ਹਾਂ ਤਸਵੀਰਾਂ 'ਚ ਤਮੰਨਾ ਭਾਟੀਆ ਆਪਣੇ ਲੁੱਕ ਅਤੇ ਖੂਬਸੂਰਤੀ ਨੂੰ ਵੱਖ-ਵੱਖ ਤਰੀਕਿਆਂ ਨਾਲ ਫੈਲਾਉਂਦੀ ਨਜ਼ਰ ਆ ਰਹੀ ਹੈ। ਤਮੰਨਾ ਭਾਟੀਆ ਨੂੰ ਨੀਲੇ ਅਸਮਾਨ ਹੇਠ ਲੱਕ 'ਤੇ ਹੱਥ ਰੱਖ ਕੇ ਦੇਖ ਕੇ ਉਸ ਦੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘Nikkiye Bhene’ ਹੋਇਆ ਰਿਲੀਜ਼, ਵਿਦੇਸ਼ ‘ਚ ਵੱਸਦਾ ਭਰਾ ਦੱਸ ਰਿਹਾ ਹੈ ਆਪਣੀ ਮੁਸ਼ਕਿਲਾਂ ਨੂੰ

Tamannaah Bhatia images

You may also like