ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

written by Lajwinder kaur | April 10, 2022

ਬਾਲੀਵੁੱਡ ਐਕਟਰ ਸੰਜੇ ਦੱਤ Sanjay Dutt,  ਭਾਵੇਂ ਹੀ ਸੁਪਰਸਟਾਰ ਹਨ ਪਰ ਉਹ ਆਪਣੇ ਦੋਸਤਾਨਾ ਸੁਭਾਅ ਲਈ ਵੀ ਜਾਣੇ ਜਾਂਦੇ ਹਨ। ਸੰਜੇ ਦੱਤ ਜ਼ਿਆਦਾਤਰ ਪਾਪਰਾਜ਼ੀ ਨਾਲ ਕਾਫੀ ਦੋਸਤਾਨਾ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਦੇ ਅਜਿਹੇ ਵੀਡੀਓ ਕਈ ਵਾਰ ਵਾਇਰਲ ਹੋ ਚੁੱਕੇ ਹਨ। ਇੱਕ ਵਾਰ ਫਿਰ ਤੋਂ  ਪਾਪਰਾਜ਼ੀ ਨਾਲ ਸੰਜੇ ਦੱਤ ਦਾ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਫੋਟੋਗ੍ਰਾਫਰਾਂ ਨਾਲ ਸ਼ੁੱਧ ਪੰਜਾਬੀ 'ਚ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਪਰਿਵਾਰਕ ਰਿਸ਼ਤਿਆਂ ਦੀ ਉਲਝੀ ਕਹਾਣੀ ਅਤੇ ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਨੀ ਮੈਂ ਸੱਸ ਕੁੱਟਣੀ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼

ਵਾਇਰਲ ਹੋਈ ਵੀਡੀਓ 'ਚ ਸੰਜੇ ਦੱਤ ਨੂੰ ਪੰਜਾਬੀ ਫੋਟੋਗ੍ਰਾਫਰ ਨਾਲ ਸ਼ੁੱਧ ਪੰਜਾਬੀ ਲਹਿਜ਼ੇ 'ਚ ਗੱਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਪਾਪਰਾਜ਼ੀ ‘ਚੋਂ ਜਦੋਂ ਇੱਕ ਸਰਦਾਰ ਫੋਟੋਗ੍ਰਾਫਰ ਨਜ਼ਰ ਆਇਆ ਤਾਂ ਉਨ੍ਹਾਂ ਨੇ ਉਸ ਨਾਲ ਪੰਜਾਬੀ ਭਾਸ਼ਾ ‘ਚ ਗੱਲਬਾਤ ਕਰਦੇ ਹੋਏ ਪੰਜਾਬੀ ‘ਚ ਹੀ ਉਸ ਫੋਟੋਗ੍ਰਾਫਰ ਤੋਂ ਉਸਦਾ ਨਾਮ ਵੀ ਪੁੱਛਦੇ ਹੋਏ ਨਜ਼ਰ ਆ ਰਹੇ ਹਨ ।

kfg2 actor sanjay dutt

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸੰਜੇ ਦੱਤ ਫੋਟੋਗ੍ਰਾਫਰ ਨਾਲ ਗੱਲ ਕਰ ਰਹੇ ਸਨ ਤਾਂ ਉਥੇ ਮੌਜੂਦ ਪ੍ਰਸ਼ੰਸਕ ਵੀ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਲੱਗੇ। ਇਹ ਦੇਖ ਕੇ ਫੋਟੋਗ੍ਰਾਫਰ ਪਾਸੇ ਹੋ ਗਿਆ। ਹਾਲਾਂਕਿ ਇਸ ਵਾਰ ਸੰਜੇ ਦੱਤ ਨੇ ਆਪਣੇ ਆਮ ਅੰਦਾਜ਼ 'ਚ ਫੋਟੋਗ੍ਰਾਫਰ ਨੂੰ ਅਲਵਿਦਾ ਨਹੀਂ ਕਿਹਾ। ਪਾਪਰਾਜ਼ੀ ਨੂੰ ਕਿਹਾ ਕਿ –‘ਰਬ ਰਾਖਾ ਭਾਜੀ’।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਭਰਾ ਨੇ ਆਪਣੀ ਭੈਣ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਭੈਣ-ਭਰਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਖਾਸ ਗੱਲ ਇਹ ਹੈ ਕਿ ਸੁਨੀਲ ਦੱਤ ਅਤੇ ਨਰਗਿਸ ਦੱਤ ਦਾ ਪੁੱਤਰ ਸੰਜੇ ਦੱਤ ਵੀ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ।  ਸੰਜੇ ਦੱਤ ਹੁਣ ਆਪਣੀ ਅਗਲੀ ਫ਼ਿਲਮ ਕੇਜੀਐਫ ਚੈਪਟਰ 2 ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।

 

 

View this post on Instagram

 

A post shared by Viral Bhayani (@viralbhayani)

You may also like