ਨੰਨ੍ਹੇ ਬੱਚੇ ਬਿਖੇਰਨਗੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ, ਸ਼ੁਰੂ ਹੋ ਜਾਣ ਰਹੇ ਨੇ ‘Voice Of Punjab Chhota Champ 8’ ਦੇ ਆਡੀਸ਼ਨ

written by Lajwinder kaur | May 22, 2022

ਪੰਜਾਬ ‘ਚ ਛਿਪੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਜੀ ਹਾਂ ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਵੱਲੋਂ ਇੱਕ ਵਾਰ ਫਿਰ ਤੋਂ ਛੋਟੇ ਬੱਚਿਆਂ ਦੇ ਲਈ ਲੈ ਕੇ ਆ ਰਹੇ ਨੇ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8’। ਪਿਛਲੇ ਸਾਲ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਖ਼ਿਤਾਬ ਖੰਨੇ ਸ਼ਹਿਰ ਦੀ ਬੱਚੀ ਇਸ਼ੀਤਾ ਨੇ ਹਾਸਿਲ ਕੀਤਾ ਸੀ।

ਜਿਸ ਕਰਕੇ ਬਹੁਤ ਜਲਦ Voice Of Punjab Chhota Champ 8 ਦੇ ਆਡੀਸ਼ਨ ਸ਼ੁਰੂ ਹੋਣ ਜਾ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਦੋਂ ਤੋਂ ਸੁਰੂ ਹੋਣ ਜਾ ਰਹੇ ਨੇ VOPCC8 ਦੇ ਆਡੀਸ਼ਨ।

ਹੋਰ ਪੜ੍ਹੋ : ਸਮੀਪ ਕੰਗ ਪਰਿਵਾਰ ਦੇ ਨਾਲ ਵਿਦੇਸ਼ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਜੀ ਹਾਂ ਸੁਰ ਲਗਾਓ ‘ਤੇ ਛਾ ਜਾਓ, ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8’ ਦੇ ਆਡੀਸ਼ਨ 24 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਗੁਰੂ ਦੀ ਨਗਰੀ ਯਾਨੀਕਿ ਅੰਮ੍ਰਿਤਸਰ ਤੋਂ ਇਸ ਸ਼ੋਅ ਦੇ ਆਡੀਸ਼ਨ ਦਾ ਆਗਾਜ਼ ਕੀਤਾ ਜਾਵੇਗਾ।

Amritsar Auditions VOPCC8 24 May

Amritsar Auditions VOPCC8, 24 May:  ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ) ਜੀ ਟੀ ਰੋਡ, ਅੰਮ੍ਰਿਤਸਰ।

jalandhar audition vopcc8

Jalandhar Auditions VOPCC8, 25 May:  UNI ਆਡੀਟੋਰੀਅਮ ਬਿਲਡਿੰਗ ਨੰਬਰ 2, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜੀਟੀ ਰੋਡ, ਫਗਵਾੜਾ।

ludhiana auditon vopcc8

Ludhiana Auditions VOPCC8, 26 May: ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਲੁਧਿਆਣਾ।

patiala audition 2022

Patiala Auditions VOPCC8, 27 May: ਭਾਈ ਨੰਦ ਲਾਲ ਆਡੀਟੋਰੀਅਮ ਖਾਲਸਾ ਕਾਲਜ, ਪਟਿਆਲਾ।

mohali auditon 2022

Mohali Auditions VOPCC8, 28 May: ਮੋਹਾਲੀ ਆਡੀਸ਼ਨਸ-ਪੀਟੀਸੀ ਨੈੱਟਵਰਕ ਪਲਾਟ ਨੰਬਰ 138 ਫੇਜ਼ 8ਬੀ ਇੰਡਸਟਰੀਅਲ ਫੋਕਲ ਪੁਆਇੰਟ ਸੈਕਟਰ-74 ਐੱਸ.ਏ.ਐੱਸ ਨਗਰ ਮੋਹਾਲੀ।

Eligibility Criteria- ਪ੍ਰਤੀਭਾਗੀ ਬੱਚੇ ਦੀ ਉਮਰ 8 ਤੋਂ 14 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਬੱਚੇ ਆਪਣੇ ਨਾਲ 3 ਫੋਟੋਗ੍ਰਾਫ ਨਾਲ ਲੈ ਕੇ ਆਓ। ਓਰੀਜਨਲ ਏਜ਼ ਪਰੂਫ ਸਰਟੀਫਿਕੇਟ ਨਾਲ ਲੈ ਕੇ ਆਉ । ਰਜਿਸਟ੍ਰੇਸ਼ਨ ਸ਼ੁਰੂ ਹੋਣ ਦਾ ਸਮਾਂ ਸਵੇਰੇ 9 ਵਜੇ ਤੋਂ ਹੈ।

ਹੋਰ ਪੜ੍ਹੋ : ਗੁੱਡ ਨਿਊਜ਼! RRR ਸਮੇਂ ਤੋਂ ਪਹਿਲਾਂ OTT 'ਤੇ ਹੋਵੇਗੀ ਪ੍ਰੀਮੀਅਰ, ਜਾਣੋ ਕਦੋਂ ਤੇ ਕਿੱਥੇ ਹੋਵੇਗੀ ਰਿਲੀਜ਼

You may also like