
Ram Charan, Jr NTR, SS Rajamouli's RRR to release on OTT: ਰਾਮ ਚਰਨ, ਜੂਨੀਅਰ NTR, ਅਜੇ ਦੇਵਗਨ ਅਤੇ ਆਲੀਆ ਭੱਟ ਸਟਾਰਰ ਫ਼ਿਲਮ RRR 25 ਮਾਰਚ 2022 ਨੂੰ ਰਿਲੀਜ਼ ਹੋਈ ਸੀ। ਫ਼ਿਲਮ ਬਾਕਸ ਆਫਿਸ 'ਤੇ ਕਾਫੀ ਹਿੱਟ ਰਹੀ ਸੀ ਅਤੇ ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਨੇ ਵੀ ਫ਼ਿਲਮ ਦੀ ਤਾਰੀਫ ਕੀਤੀ ਸੀ। ਦਰਸ਼ਕ ਫ਼ਿਲਮ ਦੇ ਓਟੀਟੀ ਪ੍ਰੀਮੀਅਰ ਲਈ ਕਾਫੀ ਉਤਸ਼ਾਹਿਤ ਹਨ, ਜੋ ਪਹਿਲਾਂ 2 ਜੂਨ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਸਿਨੇ ਪ੍ਰੇਮੀਆਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਫਿਲਮ ਹੁਣ ਨਿਰਧਾਰਤ ਸਮੇਂ ਤੋਂ ਪਹਿਲਾਂ OTT 'ਤੇ ਦਸਤਕ ਦੇ ਰਹੀ ਹੈ।
ਹੋਰ ਪੜ੍ਹੋ : ਗੈਰੀ ਸੰਧੂ ਹਨ ਇੱਕ ਬੇਟੇ ਦੇ ਪਿਤਾ, ਗਾਇਕ ਨੇ ਆਪਣੇ ਬੇਟੇ ਦਾ ਪਹਿਲੀ ਵਾਰ ਵੀਡੀਓ ਕੀਤਾ ਸਾਂਝਾ, ਪੰਜਾਬੀ ਸਿਤਾਰੇ ਦੇ ਰਹੇ ਵਧਾਈ

ਤੁਹਾਨੂੰ ਦੱਸ ਦੇਈਏ ਕਿ ਜਦੋਂ ਆਰਾਆਰਆਰ ਦਾ ਹਿੰਦੀ ਭਾਸ਼ਾ ਵਾਲਾ ਵਰਜ਼ਨ Netflix 'ਤੇ ਰਿਲੀਜ਼ ਹੋ ਰਿਹਾ ਹੈ, ਤਾਂ ਇਸਦਾ ਖੇਤਰੀ ਭਾਸ਼ਾਵਾਂ ਵਾਲਾ ਵਰਜ਼ਨ Zee5 'ਤੇ ਰਿਲੀਜ਼ ਹੋਵੇਗਾ। RRR ਹਿੰਦੀ, ਪਹਿਲਾਂ 2 ਜੂਨ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਸੀ, ਹੁਣ 20 ਮਈ ਨੂੰ ਪ੍ਰੀਮੀਅਰ ਲਈ ਪੂਰੀ ਤਰ੍ਹਾਂ ਤਿਆਰ ਹੈ।

ਦੂਜੇ ਪਾਸੇ, RRR ਨੂੰ ਤੇਲਗੂ, ਤਾਮਿਲ, ਕੰਨੜ, ਮਲਿਆਲਮ ਵਿੱਚ ਵੀ ਜ਼ੀ5 'ਤੇ 20 ਮਈ ਨੂੰ ਹੀ ਰਿਲੀਜ਼ ਕੀਤਾ ਜਾਵੇਗਾ। ਪ੍ਰਸ਼ੰਸਕ ਫਿਲਮ ਦੇ ਹਿੰਦੀ ਵਰਜ਼ਨ ਦੇ ਸਮੇਂ ਤੋਂ ਪਹਿਲਾਂ ਪ੍ਰੀਮੀਅਰ ਹੋਣ ਤੋਂ ਕਾਫੀ ਖੁਸ਼ ਹਨ। ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਆਰਆਰਆਰ ਫ਼ਿਲਮ ਦੀ ਓਟੀਟੀ ਰਿਲੀਜ਼ ਦੀ ਉਡੀਕ ਕਰ ਰਹੇ ਸਨ।

ਹਾਲ ਹੀ ਵਿੱਚ, OTT 'ਤੇ ਫਿਲਮ ਦੇਖਣ ਵਾਲੇ ਦਰਸ਼ਕ ਬਹੁਤ ਖੁਸ਼ ਹਨ। ਜਿੱਥੇ ਕਈ ਨਵੀਆਂ ਫ਼ਿਲਮਾਂ ਅਤੇ ਵੈੱਬ ਸੀਰੀਜ਼ ਰਿਲੀਜ਼ ਹੋ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਕਈ ਵੱਡੀਆਂ ਫ਼ਿਲਮਾਂ ਵੀ ਓਟੀਟੀ ਪ੍ਰੀਮੀਅਰ ਲਈ ਤਿਆਰ ਹਨ। ਜਾਨ ਅਬ੍ਰਾਹਮ ਦੀ ਅਟੈਕ ਫ਼ਿਲਮ ਅਤੇ ਸ਼ਾਹਿਦ ਕਪੂਰ ਦੀ ਜਰਸੀ ਫ਼ਿਲਮ ਵੀ ਦਸਤਕ ਦੇਣ ਲਈ ਤਿਆਰ ਹੈ।
ਹੋਰ ਪੜ੍ਹੋ :Hina Khan Cannes Look: ਅਦਾਕਾਰਾ ਨੇ ਬਲੈੱਕ ਡਰੈੱਸ ‘ਚ ਆਪਣੀ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਬਣਾਇਆ ਦੀਵਾਨਾ