Hina Khan Cannes Look: ਅਦਾਕਾਰਾ ਨੇ ਬਲੈੱਕ ਡਰੈੱਸ ‘ਚ ਆਪਣੀ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਬਣਾਇਆ ਦੀਵਾਨਾ
Hina Khan Cannes Look: ਅਦਾਕਾਰਾ ਨੇ ਬਲੈੱਕ ਡਰੈੱਸ ‘ਚ ਆਪਣੀ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਬਣਾਇਆ ਦੀਵਾਨਾ
Hina Khan, Cannes Day 3: ਟੀਵੀ ਹਿਨਾ ਖ਼ਾਨ ਨੇ ਭਲੇ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਡੇਲੀ ਸੋਪ ਨਾਲ ਕੀਤੀ ਹੋਵੇ ਪਰ ਅੱਜ ਉਹ ਬਾਲੀਵੁੱਡ 'ਤੇ ਵੀ ਦਬਦਬਾ ਬਣਾ ਚੁੱਕੀ ਹੈ। Hina Khan ਜੋ ਕਿ ਕਾਨਸ ਫਿਲਮ ਫੈਸਟੀਵਲ 'ਚ ਪਹੁੰਚੀ ਹੋਈ ਹੈ। ਵੀਰਵਾਰ ਯਾਨੀਕਿ ਅੱਜ ਕਾਨਸ ਦੇ ਤੀਜੇ ਦਿਨ ਹਿਨਾ ਖ਼ਾਨ ਨੇ ਆਪਣੀ ਸ਼ਾਨਦਾਰ ਤਸਵੀਰਾਂ ਦੇ ਨਾਲ ਸੋਸ਼ਲ ਮੀਡੀਆ ਉੱਤੇ ਤਹਿਲਕਾ ਮਚਾ ਦਿੱਤਾ ਹੈ। ਇਸ ਤੋਂ ਪਹਿਲਾਂ ਕਾਨਸ ਦੇ ਰੈੱਡ ਕਾਰਪੇਟ 'ਤੇ ਚੱਲ ਚੁੱਕੀ ਅਦਾਕਾਰਾ 75ਵੇਂ ਫਿਲਮ ਫੈਸਟੀਵਲ 'ਚ ਸ਼ਾਮਿਲ ਹੋਣ ਲਈ ਫ੍ਰੈਂਚ ਰਿਵੇਰਾ 'ਚ ਹੈ।
ਹੋਰ ਪੜ੍ਹੋ : ਗੈਰੀ ਸੰਧੂ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਇੱਕੋ ਫਰੇਮ ‘ਚ ਨਜ਼ਰ ਆਏ ਗੈਰੀ ਸੰਧੂ ਦੇ ਮਾਪੇ ਅਤੇ ਨਵਜੰਮਿਆ ਪੁੱਤਰ
Image Source: Instagram'ਹੈਕਡ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹਿਨਾ ਖਾਨ ਦੀਆਂ ਤਾਜ਼ਾ ਤਸਵੀਰਾਂ ਸੁਰਖੀਆਂ ਚ ਹਨ। ਹਿਨਾ ਖ਼ਾਨ ਆਪਣੀਆਂ ਨਵੀਆਂ ਤਸਵੀਰਾਂ 'ਚ ਬਲੈਕ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਇਸ ਪਾਰਦਰਸ਼ੀ ਪਹਿਰਾਵੇ ਵਿੱਚ ਪੋਜ਼ ਦੇ ਕੇ, ਹਿਨਾ ਖਾਨ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ।
Image Source: Instagramਕਦੇ ਪਹਿਰਾਵੇ ਨੂੰ ਹਵਾ 'ਚ ਉਡਾ ਕੇ ਅਤੇ ਕਦੇ ਪੌੜੀਆਂ 'ਤੇ ਲੇਟ ਕੇ ਹਿਨਾ ਖਾਨ ਕਮਾਲ ਦੀ ਲੱਗ ਰਹੀ ਹੈ। ਹਿਨਾ ਨੇ ਇਟਲੀ ਦੇ ਇੱਕ ਡਿਜ਼ਾਈਨਰ ਦੁਆਰਾ ਡਿਜ਼ਾਈਨ ਕੀਤੇ ਸਟਾਈਲਿਸ਼ ਡਰੈੱਸ ਵਿੱਚ ਦਿਖਾਈ ਦੇ ਰਹੀ ਹੈ।

ਹਿਨਾ ਨੇ ਇਸ ਡਰੈੱਸ ਦੇ ਨਾਲ ਸਿਲਵਰ ਜਵੈਲਰੀ ਕੈਰੀ ਕੀਤੀ ਹੈ। ਹਿਨਾ ਖ਼ਾਨ ਨੇ ਹੱਥ 'ਚ ਬਰੇਸਲੇਟ ਅਤੇ ਕੰਨਾਂ 'ਚ ਝੁਮਕੇ ਦੇ ਨਾਲ ਆਪਣੀ ਗਲੈਮਰਸ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਵੀ ਲੁੱਟ ਲਿਆ ਹੈ।
ਇਸ ਤੋਂ ਪਹਿਲਾਂ ਹਿਨਾ ਨੇ ਰੈੱਡ ਕਲਰ ਦੇ ਗਾਊਨ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਟ੍ਰੈਪਲੇਸ ਗਾਊਨ 'ਚ ਹਿਨਾ ਨੇ ਸਮੁੰਦਰੀ ਕੰਢੇ 'ਤੇ ਕਿਲਰ ਪੋਜ਼ ਦਿੱਤੇ। ਹਿਨਾ ਖ਼ਾਨ ਦੀ ਸੋਸ਼ਲ ਮੀਡੀਆ ਉੱਤੇ ਜੰਮ ਕੇ ਤਾਰੀਫ ਹੋ ਰਹੀ ਹੈ। ਦੱਸ ਦਈਏ ਕਾਨਸ 2022 ਚ ਬਾਲੀਵੁੱਡ ਜਗਤ ਦੇ ਕਈ ਨਾਮੀ ਕਲਾਕਾਰ ਪਹੁੰਚੇ ਹਨ।
ਹੋਰ ਪੜ੍ਹੋ : ਐਮੀ ਵਿਰਕ ਤੇ ਵਿੱਕੀ ਕੌਸ਼ਲ ਦੀ ਫ਼ਿਲਮ ਦਾ ਸ਼ੈਡਿਊਲ ਹੋਇਆ ਪੂਰਾ, ਤਸਵੀਰਾਂ ਕੀਤੀਆਂ ਸਾਂਝੀਆਂ
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
