ਗੈਰੀ ਸੰਧੂ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਇੱਕੋ ਫਰੇਮ ‘ਚ ਨਜ਼ਰ ਆਏ ਗੈਰੀ ਸੰਧੂ ਦੇ ਮਾਪੇ ਅਤੇ ਨਵਜੰਮਿਆ ਪੁੱਤਰ

written by Lajwinder kaur | May 19, 2022

Garry Sandhu's family image: ਪੰਜਾਬੀ ਗੈਰੀ ਸੰਧੂ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਸਾਲ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਖੁਲਾਸਾ ਕਰਦੇ ਹੋਏ, ਆਪਣੇ ਪੁੱਤਰ ਬਾਰੇ ਦੱਸਿਆ ਸੀ। Garry Sandhu ਨੇ ਆਪਣੇ ਬੇਟੇ ਅਵਤਾਰ ਸੰਧੂ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ।

ਹੋਰ ਪੜ੍ਹੋ : Cannes 2022 Day 2 Photos: ਐਸ਼ਵਰਿਆ ਰਾਏ ਤੋਂ ਲੈ ਕੇ ਪੂਜਾ ਹੇਗੜੇ ਤੱਕ, ਇਨ੍ਹਾਂ ਅਦਾਕਾਰਾਂ ਨੇ ਬਿਖੇਰੀਆਂ ਆਪਣੀਆਂ ਅਦਾਵਾਂ

garry sandhu-son Image Source: Instagram

ਇਸ ਵਾਰ ਇੰਸਟਾਗ੍ਰਾਮ ਅਕਾਉਂਟ ਉੱਤੇ ਗੈਰੀ ਸੰਧੂ ਨੇ ਆਪਣੇ ਪਰਿਵਾਰ ਦੇ ਨਾਲ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਗੈਰੀ ਸੰਧੂ ਦੇ ਮਰਹੂਮ ਮਾਪੇ ਵੀ ਨਜ਼ਰ ਆ ਰਹੇ ਹਨ। ਜੀ ਹਾਂ ਗੈਰੀ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ 'ਚ ਇੱਕ ਟੇਬਲ ਉੱਤੇ ਤਿੰਨ ਫੋਟੋ ਫਰੇਮ ਰੱਖੇ ਹੋਏ ਨਜ਼ਰ ਆ ਰਹੇ ਹਨ।

ਪਹਿਲੇ ਫਰੇਮ 'ਚ ਗੈਰੀ ਸੰਧੂ ਆਪਣੀ ਮੰਮੀ ਨੂੰ ਜੱਫੀ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ, ਫਿਰ ਦੂਜੀ ਫਰੇਮ ਵਾਲੀ ਤਸਵੀਰ 'ਚ ਗੈਰੀ ਸੰਧੂ ਦਾ ਆਪਣੇ ਪੁੱਤਰ ਦੇ ਨਾਲ ਦਿਖਾਈ ਦੇ ਰਿਹਾ ਹੈ ਤੇ ਤੀਜੀ ਤਸਵੀਰ ਗੈਰੀ ਆਪਣੇ ਮਰਹੂਮ ਪਿਤਾ ਦੇ ਨਾਲ ਦਿਖਾਈ ਦੇ ਰਿਹਾ ਹੈ।

garry sandhu with mom and dad and his son

ਇਸ ਤਸਵੀਰ ਨੂੰ ਗੈਰੀ ਨੇ ਬਿਨ੍ਹਾਂ ਕਿਸੇ ਕੈਪਸ਼ਨ ਦੇ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਭਾਬੀ ਰਹਿ ਗਈ...ਇੱਕ ਹੋਰ ਯੂਜ਼ਰ ਨੇ ਲਿਖਿਆ ਹੈ-ਘਰਵਾਲੀ ਵੀ ਦਿਖਾ ਦੇ ਭਰਾ..।

inside image of garry sandhu

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪਿੱਛੇ ਜਿਹੇ ਆਪਣੀ ਮਿਊਜ਼ਿਕ ਐਲਬਮ ਅੱਧੀ ਟੇਪ ‘ਚੋਂ ਕਈ ਗੀਤ ਲੈ ਕੇ ਆਏ ਸੀ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕੰਮ ਕਰ ਚੁੱਕੇ ਹਨ। ਪਿਛਲੇ ਸਾਲ ਉਹ ਦੁਬਾਰਾ ਤੋਂ ਰਿਲੀਜ਼ ਹੋਈ ‘ਚੱਲ ਮੇਰਾ ਪੁੱਤ-2 ‘ਚ’ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘Nikkiye Bhene’ ਹੋਇਆ ਰਿਲੀਜ਼, ਵਿਦੇਸ਼ ‘ਚ ਵੱਸਦਾ ਭਰਾ ਦੱਸ ਰਿਹਾ ਹੈ ਆਪਣੀ ਮੁਸ਼ਕਿਲਾਂ ਨੂੰ

 

 

View this post on Instagram

 

A post shared by Garry Sandhu (@officialgarrysandhu)

You may also like