ਐਮੀ ਵਿਰਕ ਤੇ ਵਿੱਕੀ ਕੌਸ਼ਲ ਦੀ ਫ਼ਿਲਮ ਦਾ ਸ਼ੈਡਿਊਲ ਹੋਇਆ ਪੂਰਾ, ਤਸਵੀਰਾਂ ਕੀਤੀਆਂ ਸਾਂਝੀਆਂ

written by Lajwinder kaur | May 02, 2022

Ammy Virk-Vicky Kaushal Movie: ਵਿੱਕੀ ਕੌਸ਼ਲ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ। ਵਿੱਕੀ ਕੌਸ਼ਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਸਰਦਾਰ ਊਧਮ ਅਭਿਨੇਤਾ ਦੇ ਕਿਰਦਾਰ ਨਾਲ ਵਾਹ ਵਾਹੀ ਖੱਟਣ ਵਾਲੇ ਵਿੱਕੀ ਕੌਸ਼ਲ ਦੀ ਝੋਲੀ ਬਹੁਤ ਸਾਰੀਆਂ ਦਿਲਚਸਪ ਫਿਲਮਾਂ ਹਨ।

ਹੋਰ ਪੜ੍ਹੋ : ਐਕਸ਼ਨ ਤੇ ਦਮਦਾਰ ਡਾਇਲਾਗਜ਼ ਨਾਲ ਭਰਿਆ ਦੇਵ ਖਰੌੜ ਤੇ ਜਪਜੀ ਖਹਿਰਾ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦਾ ਟ੍ਰੇਲਰ ਹੋਇਆ ਰਿਲੀਜ਼

Ammy Virk celebrates shoot wrap for his next venture with Vicky Kaushal; title announced

ਨਿਰਦੇਸ਼ਕ ਆਨੰਦ ਤਿਵਾਰੀ ਦੀ ਆਉਣ ਵਾਲੀ ਨਵੀਂ ਫਿਲਮ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਚ ਵਿੱਕੀ ਕੌਸ਼ਲ ਦੇ ਨਾਲ ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ । ਕਰਨ ਜੌਹਰ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਚ  ਕੁਝ ਘੰਟੇ ਪਹਿਲਾਂ ਹੀ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ।

ammy virk and vicky kaushal

ਤ੍ਰਿਪਤੀ ਨੇ ਵੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ: "ਮੁਸਕਰਾਹਟ ਇਹ ਸਭ ਕਹਿੰਦੀ ਹੈ! ਸਿਰਫ ਇਹਨਾਂ ਤਿੰਨਾਂ ਲਈ ਪਿਆਰ @anandntiwari @vickykaushal09 @ammyvirk।" ਫੋਟੋ ਨੂੰ ਦੁਬਾਰਾ ਪੋਸਟ ਕਰਦੇ ਹੋਏ, ਐਕਟਰ ਵਿੱਕੀ ਕੌਸ਼ਲ ਨੇ ਇਸ ਨੂੰ ਕੈਪਸ਼ਨ ਦਿੱਤਾ: "ਇੰਤਜ਼ਾਰ ਨਹੀਂ ਹੋ ਰਿਹਾ ਇਸ ਪਾਗਲਪਨ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਲਈ!" । ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਸਾਰੇ ਇੱਕ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਨੇ ਤੇ ਸਾਰੇ ਬਹੁਤ ਹੀ ਖੁਸ਼ੀ ਦੇ ਨਾਲ ਕੈਮਰੇ ਲਈ ਪੋਜ਼ ਦੇ ਰਹੇ ਹਨ।

ammy virk and vicky kaushal

ਐਮੀ ਵਿਰਕ ਨੇ ਵੀ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਵਿੱਚ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਜਿਸ ਉਹ ਵਿੱਕੀ ਕੌਸ਼ਲ ਅਤੇ ਫ਼ਿਲਮ ਦੀ ਬਾਕੀ ਟੀਮ ਦੇ ਨਾਲ ਮਿਲਕੇ ਰੈਪਅਪ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਫ਼ਿਲਮ ਸੌਂਕਣ ਸੌਂਕਣੇ ਨੂੰ ਲੈ ਕੇ ਸੁਰਖੀਆਂ ਚ ਹਨ। ਇਹ ਫ਼ਿਲਮ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ : ਕੀ ਜੈਸਮੀਨ ਭਸੀਨ ਨੇ ਅਲੀ ਗੋਨੀ ਦੇ ਨਾਲ ਕਰਵਾ ਲਿਆ ਹੈ ਸੀਕ੍ਰੇਟ ਵਿਆਹ? ਜਾਣੋ ਕੀ ਹੈ ਸੱਚ

 

You may also like