ਵਿਆਹ ਦੇ ਵੈਡਿੰਗ ਰਿਸ਼ੈਪਸ਼ਨ ‘ਚ ਬੇਬੀ ਡੌਲ ਗੀਤ ‘ਤੇ ਕਨਿਕਾ ਕਪੂਰ ਪਤੀ ਦੇ ਨਾਲ ਜੰਮ ਕੇ ਡਾਂਸ ਕਰਦੀ ਆਈ ਨਜ਼ਰ

written by Lajwinder kaur | May 22, 2022

'ਬੇਬੀ ਡੌਲ' ਫੇਮ ਗਾਇਕਾ ਕਨਿਕਾ ਕਪੂਰ ਜੋ ਕਿ 20 ਮਈ ਨੂੰ ਇੱਕ ਵਾਰ ਫਿਰ ਤੋਂ ਵਿਆਹ ਦੇ ਬੰਧਨ ਚ ਬੱਝ ਗਈ ਹੈ। ਗੌਤਮ ਦੇ ਨਾਲ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕਰਨ ਤੋਂ ਬਾਅਦ ਕਨਿਕਾ ਕਪੂਰ ਬਹੁਤ ਜ਼ਿਆਦਾ ਖੁਸ਼ ਹੈ। ਇਸ ਲਈ ਦੋਵਾਂ ਨੇ ਆਪਣੇ ਵਿਆਹ ਦਾ ਸ਼ਾਨਦਾਰ ਵੈਡਿੰਗ ਰਿਸ਼ੈਪਸ਼ਨ ਦਿੱਤਾ। ਇਸ ਪਾਰਟੀ ਦੀਆਂ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਕਾਰਤਿਕ ਆਰੀਅਨ ਦੀ ‘Bhool Bhulaiyaa 2' ਨੇ ਓਪਨਿੰਗ ਡੇਅ 'ਤੇ 'Dhaakad' ਨੂੰ ਪਛਾੜ ਦਿੱਤਾ, ਕੰਗਨਾ ਰਣੌਤ ਨੇ ਕਹੀ ਇਹ ਗੱਲ...

Kanika Kapoor, husband Gautam Hathiramani share kiss as they groove to ‘Baby Doll’ at wedding reception [Watch Video] Image Source: Instagram
ਵਿਆਹ ਤੋਂ ਬਾਅਦ ਪਾਰਟੀ ਦਿੱਤੀ ਅਤੇ ਇਸ ਪਾਰਟੀ 'ਚ ਕਨਿਕਾ ਆਪਣੇ ਪਤੀ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ। ਕਨਿਕਾ ਕਪੂਰ ਨੇ ਆਪਣੇ ਸੁਪਰਹਿੱਟ ਗੀਤ 'ਬੇਬੀ ਡੌਲ ਮੈਂ ਸੋਨੇ ਦੀ' 'ਤੇ ਡਾਂਸ ਕੀਤਾ। ਨਵੇਂ ਵਿਆਹੇ ਜੋੜ ਨੂੰ ਦੋਸਤਾਂ ਨੇ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਹੈ। ਡਾਂਸ ਕਰਦੇ ਹੋਏ ਦੋਹਾਂ ਨੇ ਇੱਕ-ਦੂਜੇ ਨੂੰ ਕਿੱਸ ਕਰਦੇ ਹੋਏ ਨਜ਼ਰ ਆਏ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

inside image of kankia recpetion video

ਇਸ ਵੀਡੀਓ ਨੂੰ ਕਨਿਕਾ ਕਪੂਰ ਦੇ ਫੈਨ ਪੇਜ਼ਾਂ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕਨਿਕਾ ਕਪੂਰ ਦਾ ਪਹਿਲਾ ਵਿਆਹ 18 ਸਾਲ ਦੀ ਉਮਰ ਵਿੱਚ ਹੋਇਆ ਸੀ, ਜਿਸ ਤੋਂ ਬਾਅਦ ਉਹ ਲੰਡਨ ਚਲੀ ਗਈ ਸੀ। ਹਾਲਾਂਕਿ, ਕੁਝ ਸਮੇਂ ਬਾਅਦ ਉਨ੍ਹਾਂ ਦਾ ਵਿਆਹ ਟੁੱਟ ਗਿਆ, ਜਿਸ ਤੋਂ ਬਾਅਦ ਉਸਨੇ ਆਪਣੇ ਤਿੰਨ ਬੱਚਿਆਂ ਨੂੰ ਇਕੱਲਿਆਂ ਹੀ ਪਾਲਿਆ। ਹੁਣ ਇੰਨੇ ਸਾਲਾਂ ਬਾਅਦ 43 ਸਾਲ ਦੀ ਉਮਰ ਵਿੱਚ ਕਨਿਕਾ ਕਪੂਰ ਨੇ ਇੱਕ ਵਾਰ ਫਿਰ ਵਿਆਹ ਕਰ ਲਿਆ ਹੈ।

Kanika Kapoor, husband Gautam Hathiramani share kiss as they groove to ‘Baby Doll’ at wedding reception [Watch Video] Image Source: Instagram
ਕਨਿਕਾ ਕਪੂਰ ਨੇ ਬਿਜ਼ਨੈੱਸਮੈਨ ਗੌਤਮ ਹਥੀਰਾਮਣੀ ਨਾਲ ਵਿਆਹ ਕਰ ਲਿਆ ਹੈ। ਦੱਸ ਦਈਏ ਗੌਤਮ ਵੀ ਲੰਡਨ ਦੇ ਬਿਜ਼ਨੈੱਸਮੈਨ ਹੈ। ਕਨਿਕਾ ਕਪੂਰ ਨੇ ਸ਼ੁੱਕਰਵਾਰ ਨੂੰ ਆਪਣੇ ਬੁਆਏਫ੍ਰੈਂਡ ਗੌਤਮ ਨਾਲ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ ਸੀ।

ਕਨਿਕਾ ਕਪੂਰ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ ਸਨ। ਖੁਦ ਕਨਿਕਾ ਕਪੂਰ ਨੇ ਵੀ ਆਪਣੇ ਵਿਆਹ ਦੇ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : Hina Khan Cannes Look: ਅਦਾਕਾਰਾ ਨੇ ਬਲੈੱਕ ਡਰੈੱਸ ‘ਚ ਆਪਣੀ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਬਣਾਇਆ ਦੀਵਾਨਾ

 

 

View this post on Instagram

 

A post shared by Gossip Girl💋👑 (@bolly_newzz)

You may also like