ਕਾਰਤਿਕ ਆਰੀਅਨ ਦੀ ‘Bhool Bhulaiyaa 2' ਨੇ ਓਪਨਿੰਗ ਡੇਅ 'ਤੇ 'Dhaakad' ਨੂੰ ਪਛਾੜ ਦਿੱਤਾ, ਕੰਗਨਾ ਰਣੌਤ ਨੇ ਕਹੀ ਇਹ ਗੱਲ...

written by Lajwinder kaur | May 22, 2022

ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ 'ਭੂਲ ਭੁੱਲਈਆ 2' ਨੂੰ ਪਹਿਲੇ ਦਿਨ ਹੀ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਇਹ ਫਿਲਮ ਕਾਰਤਿਕ ਦੇ ਕਰੀਅਰ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮ ਵੀ ਬਣ ਗਈ ਹੈ। 20 ਮਈ ਨੂੰ ਰਿਲੀਜ਼ ਹੋਈ 'Bhool Bhulaiyaa 2' ਨੇ ਲਗਪਗ 14.75 ਕਰੋੜ ਦਾ ਕਲੈਕਸ਼ਨ ਕੀਤਾ ਹੈ। ਕੋਰੋਨਾ ਦੇ ਦੌਰ ਤੋਂ ਬਾਅਦ ਹੁਣ ਤੱਕ ਰਿਲੀਜ਼ ਹੋਈਆਂ ਜ਼ਿਆਦਾਤਰ ਹਿੰਦੀ ਫਿਲਮਾਂ ਕੁਝ ਖਾਸ ਕਮਾਲ ਨਹੀਂ ਕਰ ਸਕੀਆਂ ਹਨ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਬੇਟੀ ਸਮੀਸ਼ਾ ਨੇ ਕਿਊਟ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਪਿਆਰ ਨਾਲ ਫੋਟੋਗ੍ਰਾਫਰਾਂ ਨੂੰ ਕਿਹਾ ਬਾਏ-ਬਾਏ

Dhaakad actress Kangana Ranaut congratulates Kartik Aaryan for Bhool Bhulaiyaa 2’s success on box office Image Source: Twitter

ਅਜਿਹੇ ਸਮੇਂ 'ਚ 'ਭੂਲ ਭੁੱਲਈਆ 2' ਨੇ ਉਸ ਸੋਕੇ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ। ਕੰਗਨਾ ਰਣੌਤ ਦੀ 'ਧਾਕੜ' ਵੀ ਸ਼ੁੱਕਰਵਾਰ ਨੂੰ ਹੀ ਸਿਨੇਮਾਘਰਾਂ 'ਚ ਦਸਤਕ ਦਿੱਤੀ। ਕੰਗਨਾ ਨੇ 'ਭੂਲ ਭੁੱਲਈਆ 2' ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਪੋਸਟ ਕੀਤਾ।

'Dhaakad' ਦੀ ਤੁਲਨਾ 'ਭੂਲ ਭੁੱਲਈਆ 2' ਨਾਲ ਕਰਨ ਵਾਲੀ ਇਹ ਫਿਲਮ ਪਹਿਲੇ ਦਿਨ ਹੀ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚਣ 'ਚ ਅਸਫਲ ਰਹੀ। ਰਿਪੋਰਟ ਮੁਤਾਬਕ ਫਿਲਮ ਨੇ ਕਰੀਬ 1.5 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਅਧਿਕਾਰਤ ਅੰਕੜੇ ਅਜੇ ਨਹੀਂ ਆਏ ਹਨ।

Dhaakad actress Kangana Ranaut congratulates Kartik Aaryan for Bhool Bhulaiyaa 2’s success on box office

'ਭੂਲ ਭੁੱਲਈਆ 2' ਦੇ ਸਾਹਮਣੇ 'ਧਾਕੜ' ਲੜਖੜਾਉਂਦੇ ਨਜ਼ਰ ਆਈ। ਆਲੋਚਕਾਂ ਨੇ ਫਿਲਮ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਦੀ ਫਿਲਮ ਭਲੇ ਹੀ ਵਧੀਆ ਨਾ ਰਹੀ ਹੋਵੇ ਪਰ ਉਸਨੇ ਟੀਮ ਸਪੋਰਟ ਦੀ ਉਦਾਰਨ ਦਿੰਦੇ ਹੋਏ ਕਾਰਤਿਕ ਆਰੀਅਨ ਅਤੇ ਪੂਰੀ ਟੀਮ ਨੂੰ ਫਿਲਮ ਦੀ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ ਹੈ।

kangna congrates bhool bhooliya movie

ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'ਹਿੰਦੀ ਬਾਕਸ ਆਫਿਸ 'ਤੇ ਸੋਕਾ ਖਤਮ ਕਰਨ ਲਈ 'ਭੂਲ ਭੁੱਲਈਆ 2' ਨੂੰ ਵਧਾਈ... ਫਿਲਮ ਦੀ ਪੂਰੀ ਟੀਮ, ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਨੂੰ ਵਧਾਈ।'

ਇਸ ਦੇ ਨਾਲ ਹੀ 'ਭੂਲ ਭੁੱਲਈਆ 2' ਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਹੈ, ਕਾਰਤਿਕ ਨੇ ਟਵੀਟ ਕਰਕੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ, 'ਭੂਲ ਭੁਲੱਈਆ 2 ਨੂੰ ਇਤਿਹਾਸਕ ਬਣਾਉਣ ਲਈ ਦਰਸ਼ਕਾਂ ਦਾ ਧੰਨਵਾਦ।' ਦੱਸ ਦਈਏ ਇਸ ਫ਼ਿਲਮ ਕਾਰਤਿਕ ਆਰੀਅਨ ਦੇ ਨਾਲ ਕਿਆਰਾ ਅਡਵਾਨੀ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਦੋਸਤ ਦੇ ਵਿਆਹ 'ਚ ਜ਼ਿਗਰੀ ਦੋਸਤਾਂ ਨੇ ਸਾੜ੍ਹੀ ਪਾ ਕੇ ਮਾਧੁਰੀ ਦੀਕਸ਼ਿਤ ਦੇ ਗੀਤ 'ਤੇ ਕੀਤਾ ਡਾਂਸ, ਪ੍ਰਸ਼ੰਸਕ ਕਮੈਂਟ ਕਰਕੇ ਦੋਸਤਾਂ ਦੀ ਕਰ ਰਹੇ ਨੇ ਤਾਰੀਫ

 

You may also like