ਸਭ ਦੇ ਸਾਹਮਣੇ ਰੋ ਪਈ ਦੀਪਿਕਾ ਪਾਦੂਕੋਣ, ਜਾਣੋ ਪਠਾਨ ਇਵੈਂਟ 'ਚ ਅਜਿਹਾ ਕੀ ਹੋਇਆ ਕਿ ਸ਼ਾਹਰੁਖ ਖ਼ਾਨ ਵੀ ਨਾ ਕਰਵਾ ਸਕੇ ਚੁੱਪ
ਸਭ ਦੇ ਸਾਹਮਣੇ ਰੋ ਪਈ ਦੀਪਿਕਾ ਪਾਦੂਕੋਣ, ਜਾਣੋ ਪਠਾਨ ਇਵੈਂਟ 'ਚ ਅਜਿਹਾ ਕੀ ਹੋਇਆ ਕਿ ਸ਼ਾਹਰੁਖ ਖ਼ਾਨ ਵੀ ਨਾ ਕਰਵਾ ਸਕੇ ਚੁੱਪ
Deepika Padukone gets emotional: ਇਨ੍ਹੀਂ ਦਿਨੀਂ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜੌਨ ਇਬ੍ਰਾਹਿਮ ਦੀ ਫ਼ਿਲਮ 'ਪਠਾਨ' ਨੂੰ ਲੈ ਕੇ ਚਾਰੇ ਪਾਸੇ ਚਰਚਾ ਹੋ ਰਹੀ ਹੈ। ਇਹ ਫ਼ਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਇਸ ਦੇ ਨਾਲ ਹੀ, ਇਸ ਸ਼ਾਨਦਾਰ ਸਫਲਤਾ ਦੇ ਦੌਰਾਨ, 'ਪਠਾਨ' ਦੀ ਟੀਮ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਇੱਕ ਖ਼ਾਸ ਪ੍ਰੈਸ ਈਵੈਂਟ (Pathaan press event) ਦਾ ਆਯੋਜਨ ਕੀਤਾ, ਜਿਸ ਵਿੱਚ ਫ਼ਿਲਮ ਦੇ ਤਿੰਨੋਂ ਸਿਤਾਰਿਆਂ ਨੇ ਵੀ ਹਿੱਸਾ ਲਿਆ। ਇਸ ਈਵੈਂਟ ਦੌਰਾਨ ਦੀਪਿਕਾ ਪਾਦੂਕੋਣ ਭਾਵੁਕ ਹੁੰਦੀ ਨਜ਼ਰ ਆਈ।
image Source : Instagram
'ਪਠਾਨ' ਨੇ ਹਾਲ ਹੀ 'ਚ ਬਾਕਸ ਆਫਿਸ 'ਤੇ ਚੰਗੀ ਕਮਾਈ ਕਰਦੇ ਹੋਏ 500 ਕਰੋੜ ਦਾ ਅੰਕੜਾ ਪਾਰ ਕੀਤਾ ਹੈ। ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਨੇ ਫ਼ਿਲਮ ਰਿਲੀਜ਼ 'ਤੇ ਮੀਡੀਆ ਨਾਲ ਗੱਲਬਾਤ ਕੀਤੀ। ਦੀਪਿਕਾ ਨੇ ਦੱਸਿਆ ਕਿ ਉਹ ਫ਼ਿਲਮ ਦੀ ਬਾਕਸ ਆਫਿਸ ਦੀ ਸਫਲਤਾ ਤੋਂ ਕਿੰਨੀ ਖੁਸ਼ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੀਪਿਕਾ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਨਜ਼ਰ ਆਈਆਂ। ਇਸ ਖ਼ਾਸ ਮੌਕੇ 'ਤੇ ਅਦਾਕਾਰਾ ਬੇਹੱਦ ਭਾਵੁਕ ਹੋ ਗਈ ਤੇ ਸਭ ਦੇ ਸਾਹਮਣੇ ਰੋ ਪਈ। ਹਾਲਾਂਕਿ ਇਸ ਦੌਰਾਨ ਦੀਪਿਕਾ ਨੇ ਦੱਸਿਆ ਕਿ ਉਹ ਕਿਉਂ ਭਾਵੁਕ ਹੋ ਗਈ।
image Source : Instagram
ਦੀਪਿਕਾ ਨੇ ਦੱਸਿਆ ਕਿ ਉਹ ਮੁੰਬਈ 'ਚ ਗੇਟੀ ਗਲੈਕਸੀ 'ਚ ਫ਼ਿਲਮ ਦੇਖਣ ਗਈ ਸੀ। ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖ ਕੇ ਉਹ ਰੋ ਪਈ ਅਤੇ ਇਸ ਪ੍ਰਤੀਕਿਰਿਆ ਬਾਰੇ ਗੱਲ ਕਰਦੇ ਹੋਏ, ਦੀਪਿਕਾ ਨੇ ਕਿਹਾ ਕਿ ਵਿਵਾਦਾਂ ਨਾਲ ਘਿਰੇ ਹੋਣ ਦੇ ਬਾਵਜੂਦ 'ਪਠਾਨ' ਫ਼ਿਲਮ ਦੀ ਸਫਲਤਾ ਇੱਕ ਤਿਉਹਾਰ ਵਾਂਗ ਲੱਗ ਰਹੀ ਹੈ।
image Source : Instagram
ਹੋਰ ਪੜ੍ਹੋ: ਯੋ-ਯੋ ਹਨੀ ਸਿੰਘ ਦਾ ਨਵਾਂ ਗੀਤ 'ਲਸ਼ਕਾਰੇ' ਜਲਦ ਹੋਵੇਗਾ ਰਿਲੀਜ਼, ਗਾਇਕ ਨੇ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ
ਦੀਪਿਕਾ ਨੇ ਅੱਗੇ ਕਿਹਾ ਕਿ ਲੋਕਾਂ ਦੀ ਪ੍ਰਤੀਕਿਰਿਆ ਦੇਖ ਕੇ ਉਸ ਨੂੰ ਬਹੁਤ ਚੰਗਾ ਲੱਗਾ। ਅਦਾਕਾਰਾ ਨੇ ਕਿਹਾ ਕਿ ਫ਼ਿਲਮ ਨੂੰ ਲੈ ਕੇ ਲੋਕਾਂ ਦੀ ਪ੍ਰਤੀਕਿਰਿਆ ਤੋਂ ਲੱਗਦਾ ਹੈ ਜਿਵੇਂ ਕੋਈ ਤਿਉਹਾਰ ਮਨਾਇਆ ਜਾ ਰਿਹਾ ਹੋਵੇ। ਦੀਪਿਕਾ ਦਾ ਕਹਿਣਾ ਹੈ ਕਿ ਜਦੋਂ ਲੋਕ ਉਨ੍ਹਾਂ ਦੀ ਮਹੀਨਿਆਂ ਦੀ ਮਿਹਨਤ ਦੀ ਤਾਰੀਫ ਕਰਦੇ ਹਨ ਤਾਂ ਉਹ ਬਹੁਤ ਖੁਸ਼ ਹੁੰਦੀ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
