ਯੋ-ਯੋ ਹਨੀ ਸਿੰਘ ਦਾ ਨਵਾਂ ਗੀਤ 'ਲਸ਼ਕਾਰੇ' ਜਲਦ ਹੋਵੇਗਾ ਰਿਲੀਜ਼, ਗਾਇਕ ਨੇ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

Written by  Pushp Raj   |  January 31st 2023 02:59 PM  |  Updated: January 31st 2023 04:04 PM

ਯੋ-ਯੋ ਹਨੀ ਸਿੰਘ ਦਾ ਨਵਾਂ ਗੀਤ 'ਲਸ਼ਕਾਰੇ' ਜਲਦ ਹੋਵੇਗਾ ਰਿਲੀਜ਼, ਗਾਇਕ ਨੇ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

Yo-Yo Honey Singh New song 'LASHKARE': ਮਸ਼ਹੂਰ ਬਾਲੀਵੁੱਡ ਰੈਪਰ ਤੇ ਗਾਇਕ ਯੋ-ਯੋ ਹਨੀ ਸਿੰਘ ਦਾ ਕਰੀਅਰ ਕਈ ਮੁਸ਼ਕਿਲਾਂ ਤੋਂ ਬਾਅਦ ਮੁੜ ਲੀਹ 'ਤੇ ਆ ਗਿਆ ਹੈ। ਪਤਨੀ ਤੋਂ ਤਲਾਕ ਮਗਰੋਂ ਹਨੀ ਸਿੰਘ ਮੁੜ ਗਾਇਕੀ ਵਿੱਚ ਵਾਪਸੀ ਕਰ ਚੁੱਕੇ ਹਨ ਤੇ ਉਹ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਹਨ। ਹਾਲ ਹੀ ਵਿੱਚ ਯੋ-ਯੋ ਹਨੀ ਸਿੰਘ ਨੇ ਆਪਣੇ ਨਵੇਂ ਗੀਤ 'ਲਸ਼ਕਾਰੇ' ਦਾ ਐਲਾਨ ਕੀਤਾ ਹੈ। ਇਹ ਗੀਤ ਜਲਦ ਹੀ ਰਿਲੀਜ਼ ਹੋਵੇਗਾ।

Honey singh Image Source : Instagram

ਦੱਸ ਦਈਏ ਕਿ ਹਨੀ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਨਸ਼ਲ ਲਾਈਫ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ।

ਹਾਲ ਹੀ ਵਿੱਚ ਹਨੀ ਸਿੰਘ ਨੇ ਆਪਣੇ ਨਵੇਂ ਗੀਤ 'ਲਸ਼ਕਾਰੇ' ਦਾ ਐਲਾਨ ਕੀਤਾ ਹੈ। ਗਾਇਕ ਨੇ ਇਸ ਸਬੰਧੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਹਨੀ ਸਿੰਘ ਨੇ ਆਪਣੇ ਇਸ ਨਵੇਂ ਗੀਤ ਦਾ ਦੂਜਾ ਪੋਸਟਰ ਸ਼ੇਅਰ ਕੀਤਾ ਹੈ। ਉਸ ਨੇ ਜੋ ਪੋਸਟਰ ਸਾਂਝਾ ਕੀਤਾ ਹੈ, ਉਸ ਵਿੱਚ ਹਨੀ ਸਿੰਘ ਇੱਕ ਮਾਡਲ ਦੇ ਨਾਲ ਜਹਾਜ਼ ਕੋਲ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪੋਸਟਰ ਵਿੱਚ ਗੀਤ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਗਿਆ ।

Image Source : Insatagram

ਹਨੀ ਸਿੰਘ ਨੇ ਇਸ ਗੀਤ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "ਲਸ਼ਕਾਰੇ 10 ਫਰਵਰੀ ਨੂੰ YouTube/YoYoHoneysingh 'ਤੇ ਆ ਰਿਹਾ ਹੈ!! ਅਸੀਸ ਦਿੰਦੇ ਰਹੋ #yoyo #yoyohoneysingh @rupanbal @ingroovesindia @rdmmedia।” ਗੀਤ ਜਲਦੀ ਹੀ ਆ ਰਿਹਾ ਹੈ। ਡੀਜੇ 'ਤੇ ਇਸ ਗੀਤ ਨੂੰ ਹਿੱਟ ਹੋਣ ਲਈ ਮਹਿਜ਼ ਕੁਝ ਦਿਨ ਹੀ ਬਾਕੀ ਹਨ।

ਗੀਤ ਦੀ ਗੱਲ ਕਰੀਏ ਤਾਂ ਇਸ ਮਿਊਜ਼ਿਕ ਵੀਡੀਓ ਦੇ ਨਿਰਦੇਸ਼ਕ ਰੂਪਨ ਬੱਲ ਹਨ। ਪੋਸਟਰ ਸ਼ੇਅਰ ਕਰਨ ਤੋਂ ਬਾਅਦ ਰੂਪਨ ਬੱਲ ਅਤੇ ਦਿਲਪ੍ਰੀਤvfx ਨੇ ਇਸ ਪੋਸਟ 'ਤੇ ਕਮੈਂਟ ਕੀਤਾ ਹੈ। ਹਨੀ ਸਿੰਘ ਦੇ ਫੈਨਜ਼ ਇਸ ਨਵੇਂ ਗੀਤ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Image Source : Instagram

ਹੋਰ ਪੜ੍ਹੋ: ਕੀ ਵਿੱਕੀ ਕੌਸ਼ਲ ਦੇ ਨਾਲ ਅਗਲੇ ਪ੍ਰੋਜੈਕਟ 'ਚ ਕੰਮ ਕਰਨਗੇ ਗੁਰਪ੍ਰੀਤ ਘੁੱਗੀ ਤੇ ਬੀਨੂੰ ਢਿੱਲੋਂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਨੀ ਸਿੰਘ ਨੇ ਬਾਲੀਵੁੱਡ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਹਨੀ ਸਿੰਘ ਜਲਦੀ ਹੀ ਆਪਣੇ ਜਨਮਦਿਨ 'ਤੇ ਆਪਣੀ ਨਵੀਂ ਐਲਬਮ ਹਨੀ ਸਿੰਘ 3.O ਲੈ ਕੇ ਆ ਰਹੇ ਹਨ। ਹਾਲ ਹੀ ਵਿੱਚ ਹਨੀ ਸਿੰਘ, ਮਾਡਲ ਟੀਨਾ ਥੰਡਾਨੀ ਨਾਲ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network