ਕੀ ਵਿੱਕੀ ਕੌਸ਼ਲ ਦੇ ਨਾਲ ਅਗਲੇ ਪ੍ਰੋਜੈਕਟ 'ਚ ਕੰਮ ਕਰਨਗੇ ਗੁਰਪ੍ਰੀਤ ਘੁੱਗੀ ਤੇ ਬਿਨੂੰ ਢਿੱਲੋਂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Written by  Pushp Raj   |  January 31st 2023 01:15 PM  |  Updated: January 31st 2023 02:59 PM

ਕੀ ਵਿੱਕੀ ਕੌਸ਼ਲ ਦੇ ਨਾਲ ਅਗਲੇ ਪ੍ਰੋਜੈਕਟ 'ਚ ਕੰਮ ਕਰਨਗੇ ਗੁਰਪ੍ਰੀਤ ਘੁੱਗੀ ਤੇ ਬਿਨੂੰ ਢਿੱਲੋਂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Vicky Kaushal, Gurpreet Ghuggi-and Binnu Dhillon Together: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਬੀਤੇ ਦਿਨੀਂ ਪੰਜਾਬ ਵਿੱਚ ਸਥਿਤ ਆਪਣੇ ਪਿੰਡ ਦਾ ਦੌਰਾ ਕਰਨ ਪਹੁੰਚੇ। ਅਦਾਕਾਰ ਨੇ ਆਪਣੇ ਪਿੰਡ ਤੋਂ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਵਿੱਕੀ ਮਸ਼ਹੂਰ ਪੰਜਾਬੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਤੇ ਬਿਨੂੰ ਢਿੱਲੋਂ ਦੇ ਨਾਲ ਨਜ਼ਰ ਆ ਰਹੇ ਹਨ।

image Source : Instagram

ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਕਾਮੇਡੀ ਦਾ ਲੋਹਾ ਮਨਾਉਣ ਵਾਲੇ ਗੁਰਪ੍ਰੀਤ ਘੁੱਗੀ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਕਲਾਕਾਰ ਆਪਣੇ ਹਰ ਕਿਰਦਾਰ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰਦੇ ਹਨ। ਹਾਲ ਹੀ ਵਿੱਚ ਗੁਰਪ੍ਰੀਤ ਘੁੱਗੀ ਤੇ ਬਿਨੂੰ ਢਿੱਲੋਂ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨਾਲ ਨਜ਼ਰ ਆਏ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਫੈਨਜ਼ ਵੀ ਬੇਹੱਦ ਖੁਸ਼ ਹਨ। ਇਨ੍ਹਾਂ ਸਿਤਾਰਿਆਂ ਨੂੰ ਇਕੱਠੇ ਦੇਖ ਕੇ ਫੈਨਜ਼ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਇਹ ਤਿੰਨੋਂ ਕਲਾਕਾਰ ਕਿਸੇ ਅਪਕਮਿੰਗ ਪ੍ਰੋਜੈਕਟ ਵਿੱਚ ਇੱਕਠੇ ਕੰਮ ਕਰਦੇ ਹੋਏ ਨਜ਼ਰ ਆ ਸਕਦੇ ਹਨ।

image Source : Instagram

ਇਸ ਤਸਵੀਰ ਨੂੰ ਗੁਰਪ੍ਰੀਤ ਘੁੱਗੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਗੁਰਪ੍ਰੀਤ ਨੇ ਲਿਖਿਆ, "ਛੋਟੇ ਵੀਰ ਵਿੱਕੀ ਕੌਸ਼ਲ ਨਾਲ ਪਿਆਰ ਭਰੀ ਮੁਲਾਕਾਤ, ਇੱਕ ਸਵੀਟ ਵਿਅਕਤੀ ਅਤੇ ਇੱਕ ਸ਼ਾਨਦਾਰ ਅਭਿਨੇਤਾ! " ਹਲਾਂਕਿ ਗੁਰਪ੍ਰੀਤ ਤੇ ਬਿਨੂੰ ਕਿਸੇ ਪ੍ਰੋਜੈਕਟ 'ਚ ਵਿੱਕੀ ਕੌਸ਼ਲ ਨਾਲ ਕੰਮ ਕਰਨ ਵਾਲੇ ਹਨ ਜਾਂ ਨਹੀਂ ਇਸ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ।

ਗੁਰਪ੍ਰੀਤ ਘੁੱਗੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਤਸਵੀਰ ਉੱਪਰ ਫੈਨਜ਼ ਲਗਾਤਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਕੇ ਲਿਖਿਆ, ਹੀਰੇ ਬੰਦੇ... ਦੂਜੇ ਨੇ ਕਿਹਾ...ਬਿਨੂੰ, ਵਿੱਕੀ ਅਤੇ ਘੁੱਗੀ ਜੀ... ਸਾਰੇ ਹੀ ਮੇਰੇ ਮਨਪਸੰਦ ਕਲਾਕਾਰ ਹਨ। ਤੁਹਾਨੂੰ ਸਭ ਨੂੰ ਪਿਆਰ...। ਇੱਕ ਹੋਰ ਨੇ ਲਿਖਿਆ, ਭਾਜੀ ਅਸੀਂ ਤੁਹਾਡੇ ਅਤੇ ਬਿਨੂੰ ਢਿੱਲੋਂ ਦੇ ਨਾਲ ਅਸੀਂ ਆਨਸਕ੍ਰੀਨ ਸ਼ਾਨਦਾਰ ਕਾਮਿਕ ਬਲਾਕਬਸਟਰ ਦੀ ਉਮੀਦ ਕਰ ਰਹੇ ਹਾਂ। ਜੇਕਰ ਵਿੱਕੀ ਕੌਸ਼ਲ ਵੀ ਇਸ ਦਾ ਹਿੱਸਾ ਬਣਦੇ ਹਨ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਹੋਵੇਗੀ।

image Source : Instagram

ਹੋਰ ਪੜ੍ਹੋ: Ileana D’cruz Health Update: ਇਲਿਆਨਾ ਡੀਕਰੂਜ਼ ਹਸਪਤਾਲ 'ਚ ਭਰਤੀ, ਹੱਥ 'ਚ ਡ੍ਰਿੱਪ ਦੇਖ ਕੇ ਫੈਨਜ਼ ਹੋਏ ਪਰੇਸ਼ਾਨ

ਇਸ ਤੋਂ ਇਲਾਵਾ ਵਿੱਕੀ ਕੌਸ਼ਲ ਵੱਲ਼ੋਂ ਵੀ ਆਪਣੇ ਸੋਸ਼ਲ ਅਕਾਊਂਟ ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਸ ਦੀ ਕੈਪਸ਼ਨ ਨੂੰ ਪੜ੍ਹਨ ਤੋਂ ਬਾਅਦ ਇਹ ਸਾਫ ਹੁੰਦਾ ਹੈ ਕਿ ਬਾਲੀਵੁੱਡ ਸਟਾਰ ਆਪਣੇ ਪਿੰਡ ਘੁੰਮਣ ਗਏ ਸੀ। ਕਲਾਕਾਰ ਨੇ ਤਸਵੀਰਾਂ ਦੀ ਕੈਪਸ਼ਨ ਵਿੱਚ ਲਿਖਿਆ, "ਮੇਰਾ ਪਿੰਡ... ਮੇਰੇ ਬਚਪਨ ਦੀਆਂ ਗਰਮੀਆਂ ਦੀਆਂ ਸਾਰੀਆਂ ਛੁੱਟੀਆਂ ਇੱਥੇ ਬੀਤਦੀਆਂ ਸੀ... ਪਿੱਪਲ ਦੇ ਰੁੱਖ ਹੇਠ ਤਾਸ਼ ਅਤੇ ਕ੍ਰਿਕਟ ਖੇਡਦੇ ਹੋਏ। ਇਸ ਥਾਂ 'ਤੇ ਬਹੁਤ ਕੁਝ ਬਦਲ ਗਿਆ ਹੈ… ਪਰ ਜਦੋਂ ਵੀ ਮੈਂ ਇੱਥੇ ਵਾਪਿਸ ਆਉਂਦਾ ਹਾਂ, ਤਾਂ ਮੈਂ ਹਰ ਵਾਰ ਮਹਿਸੂਸ ਕਰਦਾ ਹਾਂ, ਇਹ ਕਦੇ ਨਹੀਂ ਬਦਲੇਗਾ...।"


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network