Ileana D’cruz Health Update: ਇਲਿਆਨਾ ਡੀਕਰੂਜ਼ ਹਸਪਤਾਲ 'ਚ ਭਰਤੀ, ਹੱਥ 'ਚ ਡ੍ਰਿੱਪ ਦੇਖ ਕੇ ਫੈਨਜ਼ ਹੋਏ ਪਰੇਸ਼ਾਨ

Written by  Pushp Raj   |  January 31st 2023 12:15 PM  |  Updated: January 31st 2023 12:49 PM

Ileana D’cruz Health Update: ਇਲਿਆਨਾ ਡੀਕਰੂਜ਼ ਹਸਪਤਾਲ 'ਚ ਭਰਤੀ, ਹੱਥ 'ਚ ਡ੍ਰਿੱਪ ਦੇਖ ਕੇ ਫੈਨਜ਼ ਹੋਏ ਪਰੇਸ਼ਾਨ

Ileana D’cruz Health Update: ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਲ ਹੀ 'ਚ ਅਦਾਕਾਰਾ ਦੇ ਹੱਥਾਂ 'ਚ ਡ੍ਰਿੱਪਾਂ ਨਾਲ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਹਨ। ਫੈਨਜ਼ ਜਲਦ ਹੀ ਅਦਾਕਾਰਾ ਦੇ ਠੀਕ ਦੀ ਦੁਆ ਮੰਗ ਰਹੇ ਹਨ।

image Source : Instagram

ਇਲਿਆਨਾ ਡੀਕਰੂਜ਼ ਨੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਆਪਣਾ ਹੈਲਥ ਅਪਡੇਟ ਸ਼ੇਅਰ ਕੀਤਾ ਹੈ। ਉਸ ਨੇ ਹਸਪਤਾਲ ਦੇ ਬੈੱਡ 'ਤੇ ਆਰਾਮ ਕਰਦੇ ਹੋਏ ਖ਼ੁਦ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਭਿਨੇਤਰੀ ਨੇ ਇਹ ਫੋਟੋ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕੀਤੀ ਜਿਸ ਰਾਹੀਂ ਉਸਨੇ ਖੁਲਾਸਾ ਕੀਤਾ ਕਿ ਉਸਨੂੰ IV ਤਰਲ ਪਦਾਰਥਾਂ ਦੇ ਤਿੰਨ ਬੈਗ ਦਿੱਤੇ ਲਗਾਏ ਗਏ ਸਨ।

ਅਦਾਕਾਰਾ ਨੇ ਆਪਣੇ ਫੈਨਜ਼ ਨੂੰ ਇਹ ਵੀ ਦੱਸਿਆ ਕਿ ਕਿਵੇਂ ਹਸਪਤਾਲ ਵਿੱਚ ਇੱਕ ਦਿਨ ਬਿਤਾਉਣ ਨਾਲ ਉਸ ਦੀ ਸਿਹਤ ਵਿੱਚ ਫਰਕ ਪਿਆ ਹੈ। ਇਸ ਦੇ ਨਾਲ ਹੀ, ਉਸ ਨੇ ਆਪਣੀ ਪੋਸਟ ਰਾਹੀਂ ਦੱਸਿਆ ਕਿ ਹਸਪਤਾਲ ਵਿੱਚ ਕੁਝ "ਚੰਗੇ ਡਾਕਟਰ ਅਤੇ IV ਤਰਲ ਪਦਾਰਥਾਂ ਦੇ ਤਿੰਨ ਬੈਗ" ਸਨ।

image Source : Instagram

ਅਦਾਕਾਰਾ ਨੇ ਆਪਣੀ ਅਗਲੀ ਪੋਸਟ ਵਿੱਚ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ ਬਿਲਕੁਲ ਠੀਕ ਹੈ। ਸਹੀ ਸਮੇਂ 'ਤੇ ਚੰਗੀ ਡਾਕਟਰੀ ਸਹਾਇਤਾ ਮਿਲੀ। ਹਾਲਾਂਕਿ, ਅਭਿਨੇਤਰੀ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਬਿਮਾਰੀ ਤੋਂ ਪੀੜਤ ਸੀ।

ਦੱਸ ਦਈਏ ਕਿ ਇਲਿਆਨਾ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ 'ਚ ਆਪਣੇ ਸੰਘਰਸ਼ ਬਾਰੇ ਗੱਲ ਕੀਤੀ ਸੀ। ਇੱਕ ਮੀਡੀਆ ਹਾਊਸ ਦੇ ਨਾਲ ਗੱਲਬਾਤ 'ਚ ਅਦਾਕਾਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕ ਉਸ ਨੂੰ ਟ੍ਰੋਲ ਕਰਦੇ ਸਨ, ਜਿਸ ਕਾਰਨ ਉਸ ਦੀ ਈਮੇਜ਼ ਨੂੰ ਠੇਸ ਪਹੁੰਚੀ ਸੀ। ਜਦੋਂ ਉਹ ਸਿਰਫ 12 ਸਾਲ ਦੀ ਸੀ ਤਾਂ ਉਸ ਨੂੰ ਬਹੁਤ ਸਾਰੇ ਕਮੈਂਟ ਝੱਲਣੇ ਪਏ। ਇਲਿਆਨਾ ਨੇ ਕਿਹਾ ਕਿ ਇਨ੍ਹਾਂ ਕਮੈਂਟਸ ਨੇ ਉਸ ਦੀ ਜ਼ਿੰਦਗੀ 'ਤੇ ਡੂੰਘਾ ਪ੍ਰਭਾਵ ਪਾਇਆ, ਜਿਸ ਤੋਂ ਉਭਰਨ ਲਈ ਉਸ ਨੂੰ ਕਈ ਸਾਲ ਲੱਗ ਗਏ। ਫਿਰ 2017 ਵਿੱਚ, ਉਸ ਨੇ ਖੁਲਾਸਾ ਕੀਤਾ ਕਿ ਉਸ ਨੂੰ ਬਾਡੀ ਡਿਸਮੋਰਫਿਕ ਡਿਸਆਰਡਰ ਅਤੇ ਡਿਪਰੈਸ਼ਨ ਤੋਂ ਬਾਹਰ ਨਿਕਲਣ ਵਿੱਚ ਕਾਫੀ ਸਮਾਂ ਲੱਗਾ।

image Source : Instagram

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਦੇ ਫੈਨਜ਼ ਨੂੰ ਮਿਲਿਆ ਵੱਡਾ ਤੋਹਫਾ, 'ਪਠਾਨ' ਤੋਂ ਬਾਅਦ ਜਲਦ ਹੀ ਆਵੇਗੀ 'ਪਠਾਨ 2'

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਇਲਿਆਨਾ ਆਪਣੇ ਅਪਕਮਿੰਗ ਪ੍ਰੋਜੈਕਟ 'ਤੇਰਾ ਕਯਾ ਹੋਗਾ ਲਵਲੀ' ਦੀ ਤਿਆਰੀ ਕਰ ਰਹੀ ਹੈ, ਜਿਸ 'ਚ ਉਹ ਅਦਾਕਾਰ ਰਣਦੀਪ ਹੁੱਡਾ ਦੇ ਨਾਲ ਅਹਿਮ ਭੂਮਿਕਾ ਨਿਭਾਏਗੀ। ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network